North Korea ’ਚ ਬੇਰਹਿਮੀ ਦੀਆਂ ਹੱਦਾਂ ਪਾਰ, ਟੀਵੀ ਸੀਰੀਅਲ ਦੇਖਣ ਕਾਰਨ 30 ਬੱਚਿਆਂ ਨੂੰ ਦਿੱਤੀ ਮੌਤ ਦੀ ਸਜ਼ਾ

ਦੱਸਿਆ ਗਿਆ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਡਰਾਮਾ ਦੇਖਣ ਲਈ ਜਨਤਕ ਤੌਰ 'ਤੇ ਗੋਲੀ ਮਾਰ ਦਿੱਤੀ ਗਈ ਸੀ। ਹਾਲਾਂਕਿ, ਉੱਤਰੀ ਕੋਰੀਆ ਵਿੱਚ ਮੀਡੀਆ ਪ੍ਰਸਾਰਣ ਨੂੰ ਸਖਤੀ ਨਾਲ ਨਿਯੰਤਰਿਤ ਕੀਤਾ ਜਾਂਦਾ ਹੈ।

By  Aarti July 15th 2024 03:44 PM

North Korea: ਉੱਤਰੀ ਕੋਰੀਆ ਵਿੱਚ ਵਿਦੇਸ਼ੀ ਟੀਵੀ ਸੀਰੀਅਲ ਦੇਖਣ ਕਾਰਨ 30 ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਇਹ ਲੋਕ ਦੱਖਣੀ ਕੋਰੀਆ ਦਾ ਡਰਾਮਾ ਦੇਖਦੇ ਹੋਏ ਫੜੇ ਗਏ ਸਨ। ਦੱਖਣੀ ਕੋਰੀਆ ਦੇ ਨਿਊਜ਼ ਆਊਟਲੈੱਟ ਚੋਸੁਨ ਟੀਵੀ ਅਤੇ ਕੋਰੀਆ ਜੋਂਗਐਂਗ ਡੇਲੀ ਨੇ ਇਸ ਸਬੰਧੀ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। 

ਦੱਸਿਆ ਗਿਆ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਡਰਾਮਾ ਦੇਖਣ ਲਈ ਜਨਤਕ ਤੌਰ 'ਤੇ ਗੋਲੀ ਮਾਰ ਦਿੱਤੀ ਗਈ। ਹਾਲਾਂਕਿ, ਉੱਤਰੀ ਕੋਰੀਆ ਵਿੱਚ ਮੀਡੀਆ ਪ੍ਰਸਾਰਣ ਨੂੰ ਸਖਤੀ ਨਾਲ ਨਿਯੰਤਰਿਤ ਕੀਤਾ ਜਾਂਦਾ ਹੈ। ਹਾਲਾਂਕਿ, ਵਿਦੇਸ਼ੀ ਟੀਵੀ ਸ਼ੋਅ ਪਾਈਰੇਟਿਡ ਯੂਐਸਬੀ ਸਟਿਕਸ 'ਤੇ ਸਰਹੱਦ ਪਾਰੋਂ ਤਸਕਰੀ ਕੀਤੇ ਜਾਂਦੇ ਰਹੇ ਹਨ। 

ਦੱਖਣੀ ਕੋਰੀਆਈ ਏਕੀਕਰਨ ਮੰਤਰਾਲੇ ਦੇ ਇਕ ਅਧਿਕਾਰੀ ਨੇ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਉੱਤਰੀ ਕੋਰੀਆ ਵਿੱਚ ਤਿੰਨ ਅਜਿਹੇ ਕਾਨੂੰਨ ਹਨ ਜਿਨ੍ਹਾਂ ਨੂੰ ਬੁਰੇ ਕਾਨੂੰਨਾਂ ਵਜੋਂ ਜਾਣਿਆ ਜਾਂਦਾ ਹੈ। ਇਸ ਆਧਾਰ 'ਤੇ ਉੱਤਰੀ ਕੋਰੀਆ ਦੇ ਅਧਿਕਾਰੀ ਆਪਣੇ ਲੋਕਾਂ 'ਤੇ ਸਖਤੀ ਨਾਲ ਕੰਟਰੋਲ ਕਰਦੇ ਹਨ ਅਤੇ ਉਲੰਘਣਾ ਦੇ ਮਾਮਲੇ 'ਚ ਸਖਤ ਸਜ਼ਾਵਾਂ ਦਿੰਦੇ ਹਨ।

ਕਾਬਿਲੇਗੌਰ ਹੈ ਕਿ ਉੱਤਰੀ ਕੋਰੀਆ ਦੇ ਅਧਿਕਾਰੀ ਆਪਣੇ ਸੱਭਿਆਚਾਰ 'ਤੇ ਬਹੁਤ ਸਖ਼ਤ ਕੰਟਰੋਲ ਰੱਖਦੇ ਹਨ। ਇਹੀ ਕਾਰਨ ਹੈ ਕਿ ਦੱਖਣੀ ਕੋਰੀਆ 'ਚ ਕਿਸੇ ਵੀ ਮੀਡੀਆ ਕੰਟੈਂਟ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਜਦੋਂ ਵੀ ਇਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਉੱਤਰੀ ਕੋਰੀਆਈ ਪ੍ਰਸ਼ਾਸਨ ਇਸ ਦੇ ਖਿਲਾਫ ਸਖਤ ਕਾਰਵਾਈ ਕਰਦਾ ਹੈ।

ਇਹ ਵੀ ਪੜ੍ਹੋ: Somalia Bomb Blast: ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਜ਼ਬਰਦਸਤ ਬੰਬ ​​ਧਮਾਕਾ, 5 ਦੀ ਮੌਤ, 20 ਜ਼ਖਮੀ

Related Post