Amritsar News : ਅੰਮ੍ਰਿਤਸਰ ‘ਚ ਮਿਊਂਸਿਪਲ ਕਾਰਪੋਰੇਸ਼ਨ ਵੱਲੋਂ ਤੋੜੀ ਗਈ ਪੁਰਾਣੀ ਬਿਲਡਿੰਗ, ਅਕਾਲੀ ਆਗੂ ਨੇ ਪ੍ਰਸ਼ਾਸਨ ‘ਤੇ ਲਗਾਏ ਗੰਭੀਰ ਇਲਜ਼ਾਮ

Amritsar News : ਅੰਮ੍ਰਿਤਸਰ ਦੀ ਘਿਓ ਮੰਡੀ ਚੌਂਕ ਵਿਖੇ ਮਿਊਂਸਿਪਲ ਕਾਰਪੋਰੇਸ਼ਨ ਵੱਲੋਂ ਇੱਕ ਪੁਰਾਣੀ ਬਿਲਡਿੰਗ ਨੂੰ ਤੋੜਣ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਸਥਾਨਕ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਿਆਂ ਨੇ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ ਲਗਾਏ ਕਿ ਬਿਨਾਂ ਕਿਸੇ ਨੋਟਿਸ ਜਾਂ ਜਾਣਕਾਰੀ ਦੇ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੈਨੂੰ ਨਾ ਕੋਈ ਨੋਟਿਸ ਦਿੱਤਾ ਗਿਆ

By  Shanker Badra October 14th 2025 01:03 PM

Amritsar News : ਅੰਮ੍ਰਿਤਸਰ ਦੀ ਘਿਓ ਮੰਡੀ ਚੌਂਕ ਵਿਖੇ ਮਿਊਂਸਿਪਲ ਕਾਰਪੋਰੇਸ਼ਨ ਵੱਲੋਂ ਇੱਕ ਪੁਰਾਣੀ ਬਿਲਡਿੰਗ ਨੂੰ ਤੋੜਣ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਸਥਾਨਕ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਟਰੱਕਾਂ ਵਾਲਿਆਂ ਨੇ ਪ੍ਰਸ਼ਾਸਨ ‘ਤੇ ਗੰਭੀਰ ਇਲਜ਼ਾਮ ਲਗਾਏ ਕਿ ਬਿਨਾਂ ਕਿਸੇ ਨੋਟਿਸ ਜਾਂ ਜਾਣਕਾਰੀ ਦੇ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੈਨੂੰ ਨਾ ਕੋਈ ਨੋਟਿਸ ਦਿੱਤਾ ਗਿਆ ਤੇ ਨਾ ਹੀ ਕਿਸੇ ਨੇ ਪਹਿਲਾਂ ਦੱਸਿਆ ਕਿ ਬਿਲਡਿੰਗ ਤੋੜੀ ਜਾ ਰਹੀ ਹੈ। 

ਮੈਂ ਕਾਰਪੋਰੇਸ਼ਨ ਅਧਿਕਾਰੀਆਂ ਨੂੰ ਕਈ ਵਾਰੀ ਫੋਨ ਕੀਤਾ ਪਰ ਕਿਸੇ ਨੇ ਜਵਾਬ ਨਹੀਂ ਦਿੱਤਾ। ਇਹ ਸਾਰੀ ਕਾਰਵਾਈ ਧੱਕੇ ਨਾਲ ਕੀਤੀ ਗਈ ਹੈ ਅਤੇ ਇਸਦਾ ਮਕਸਦ ਸਿਆਸੀ ਰੰਜਿਸ਼ ਹੈ। ਅਵਤਾਰ ਸਿੰਘ ਨੇ ਦੱਸਿਆ ਕਿ ਇਹ ਬਿਲਡਿੰਗ ਲਗਭਗ 40 ਸਾਲ ਪੁਰਾਣੀ ਹੈ ਅਤੇ ਉਹਨਾਂ ਦੇ ਪਰਿਵਾਰ ਨੂੰ ਇੱਥੇ 70 ਸਾਲ ਹੋ ਗਏ ਹਨ। ਉਹਨਾਂ ਕਿਹਾ ਕਿ ਬਿਜਲੀ, ਪਾਣੀ ਅਤੇ ਸਾਰੇ ਬਿੱਲ ਕਾਨੂੰਨੀ ਤਰੀਕੇ ਨਾਲ ਭਰੇ ਜਾਂਦੇ ਸਨ। 

ਉਨ੍ਹਾਂ ਕਿਹਾ ਕਿ ਬਿਨਾਂ ਸੁਚਨਾ ਤੋੜੀ ਗਈ ਇਹ ਬਿਲਡਿੰਗ ਸਾਡਾ ਘਰ ਸੀ, ਹੁਣ ਅਸੀਂ ਹਾਈਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਇਸ ਮਾਮਲੇ ‘ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਵੇਂ ਪੱਖਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਹਨ। ਘਿਓ ਮੰਡੀ ਚੌਂਕ ‘ਤੇ ਜਿਹੜੀ ਬਿਲਡਿੰਗ ਡਿਮੋਲਿਸ਼ ਹੋਈ ਸੀ, ਉਹ ਨਜਾਇਜ਼ ਉਸਾਰੀ ਸੀ ਪਰ ਇਸ ਦੌਰਾਨ ਮੌਕੇ ‘ਤੇ ਹੋਈ ਤਕਰਾਰ ਅਤੇ ਦੋਸ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਪੱਖਾਂ ਦੇ ਬਿਆਨ ਲਏ ਜਾਣਗੇ ਅਤੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ

Related Post