Online Bank Fraud: ਬਿਨਾਂ OTP ਜਾਂ ਕਾਲ ਤੋਂ ਖਾਲੀ ਹੋ ਰਹੇ ਹਨ ਬੈਂਕ ਖਾਤੇ, ਜਾਣੋ ਕਿਵੇਂ?

OTP, ਬੈਂਕ ਖਾਤੇ ਦੇ ਵੇਰਵਿਆਂ ਅਤੇ ਬਿਨਾਂ ਕਿਸੇ ਫੋਨ ਕਾਲ ਦੇ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ, ਆਓ ਜਾਣਦੇ ਹਾਂ ਕਿ ਇਹ ਧੋਖਾਧੜੀ ਕਿਵੇਂ ਹੁੰਦੀ ਹੈ ਅਤੇ ਇਸ ਤੋਂ ਸੁਰੱਖਿਅਤ ਰਹਿਣ ਲਈ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

By  Dhalwinder Sandhu July 16th 2024 06:25 PM

Online Bank Fraud: ਅੱਜਕੱਲ੍ਹ ਆਨਲਾਈਨ ਧੋਖਾਧੜੀ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬਿਹਾਰ 'ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਬੈਂਕ ਖਾਤਾ ਇੱਕ ਵੀ ਫ਼ੋਨ ਕਾਲ ਅਤੇ OTP ਤੋਂ ਬਿਨਾਂ ਖਾਲੀ ਹੋ ਗਿਆ ਹੈ। ਵੈਸੇ ਤਾਂ ਹਰ ਹਰ ਉਪਭੋਗਤਾ ਨੂੰ ਇਸ ਕਿਸਮ ਦੇ ਆਨਲਾਈਨ ਧੋਖਾਧੜੀ ਤੋਂ ਜਾਣੂ ਹੋਣਾ ਚਾਹੀਦਾ ਹੈ, ਜਿਸ ਨਾਲ ਆਨਲਾਈਨ ਧੋਖਾਧੜੀ ਦੀਆਂ ਸੰਭਾਵਨਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਹ ਕਿਵੇਂ ਹੁੰਦੀ ਹੈ ਅਤੇ ਇਸ ਤੋਂ ਸੁਰੱਖਿਅਤ ਰਹਿਣ ਲਈ ਤੁਹਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਮਾਮਲਾ ਕੀ ਸੀ? 

IPS ਪੰਕਜ ਨੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਵੀਡੀਓ ਪੋਸਟ ਕੀਤਾ, ਜਿਸ 'ਚ ਲੋਕਾਂ ਨੂੰ ਦੱਸਿਆ ਗਿਆ ਕਿ ਕਿਵੇਂ ਜ਼ਮੀਨ ਦੀ ਰਜਿਸਟਰੀ ਰਾਹੀਂ ਘੋਟਾਲੇ ਕੀਤੇ ਜਾ ਰਹੇ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਂਧਰਾ ਪ੍ਰਦੇਸ਼ ਦੀ ਭੂਮੀ ਪੋਰਟਲ ਦੀ ਵੈੱਬਸਾਈਟ ਤੋਂ ਗਾਹਕਾਂ ਦੀ ਨਿੱਜੀ ਜਾਣਕਾਰੀ ਜਿਵੇਂ ਕਿ ਨਾਮ, ਆਧਾਰ ਕਾਰਡ, ਬਾਇਓਮੀਟ੍ਰਿਕ ਵੇਰਵੇ ਅਤੇ ਫਿੰਗਰਪ੍ਰਿੰਟ ਕੱਢੇ ਗਏ ਹਨ। ਫਿਰ ਫਰਜ਼ੀ ਫਿੰਗਰਪ੍ਰਿੰਟ ਅਤੇ ਆਧਾਰ ਕਾਰਡ ਦੀ ਮਦਦ ਨਾਲ ਬੈਂਕ ਖਾਤਿਆਂ ਨੂੰ ਖਾਲੀ ਕਰ ਦਿੱਤਾ ਗਿਆ ਹੈ।

AEPS ਸਿਸਟਮ ਧੋਖਾਧੜੀ ਕੀ ਹੁੰਦੀ ਹੈ? 

ਤੁਹਾਨੂੰ ਪਤਾ ਹੀ ਹੋਵੇਗਾ ਕਿ ਬੈਂਕਿੰਗ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ, ਸਰਕਾਰ ਨੇ ਆਧਾਰ ਕਾਰਡ ਅਤੇ ਬਾਇਓਮੀਟ੍ਰਿਕ ਵੇਰਵਿਆਂ 'ਤੇ ਆਧਾਰਿਤ ਨਕਦ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ ਸੀ, ਜਿਸ ਨੂੰ AEPS ਸੇਵਾਵਾਂ ਵਜੋਂ ਜਾਣਿਆ ਜਾਂਦਾ ਹੈ। ਦੱਸ ਦਈਏ ਕਿ ਇਸ ਸੇਵਾ ਦੀ ਵਰਤੋਂ ਕਰਕੇ ਆਨਲਾਈਨ ਧੋਖਾਧੜੀ ਕੀਤੀ ਗਈ ਹੈ। ਮਾਹਿਰਾਂ ਮੁਤਾਬਕ ਇਹ ਸੇਵਾ ਉਨ੍ਹਾਂ ਖੇਤਰਾਂ 'ਚ ਵਰਤੀ ਜਾਂਦੀ ਹੈ ਜਿੱਥੇ ਬੈਂਕਿੰਗ ਬੁਨਿਆਦੀ ਢਾਂਚਾ ਉਪਲਬਧ ਨਹੀਂ ਹੁੰਦੇ ਹਨ। ਅਜਿਹੀਆਂ ਥਾਵਾਂ 'ਤੇ ਬਹੁਤੇ ਏਜੰਟ ਆਧਾਰ ਅਤੇ ਬਾਇਓਮੀਟ੍ਰਿਕ ਨਕਦ ਕਢਵਾਉਣ ਦੀ ਸੁਵਿਧਾ ਪ੍ਰਦਾਨ ਕਰਦੇ ਹਨ।

AEPS ਸਿਸਟਮ ਧੋਖਾਧੜੀ ਤੋਂ ਬਚਣ ਦੇ ਆਸਾਨ ਤਰੀਕੇ 

  • ਤੁਹਾਨੂੰ ਆਪਣੇ ਆਧਾਰ ਕਾਰਡ ਦੀ ਜਾਣਕਾਰੀ ਨੂੰ ਹਮੇਸ਼ਾ ਸੁਰੱਖਿਅਤ ਰੱਖਣਾ ਚਾਹੀਦਾ ਹੈ। ਇਸ ਲਈ ਮਾਸਕ ਵਾਲੇ ਆਧਾਰ ਕਾਰਡ ਦੀ ਵਰਤੋਂ ਸ਼ੁਰੂ ਕਰੋ।
  • ਉਪਭੋਗਤਾਵਾਂ ਨੂੰ UIDAI ਦੀ ਵੈੱਬਸਾਈਟ ਤੋਂ ਆਧਾਰ ਕਾਰਡ ਦੇ ਬਾਇਓਮੈਟ੍ਰਿਕ ਡੇਟਾ ਨੂੰ ਲਾਕ ਕਰਕੇ ਰੱਖਣਾ ਚਾਹੀਦਾ ਹੈ।
  • ਨਵੇਂ ਸਿਮ ਕਾਰਡ ਜਾਂ ਕਿਸੇ ਹੋਰ ਚੀਜ਼ ਲਈ ਆਧਾਰ ਅਤੇ ਬਾਇਓਮੈਟ੍ਰਿਕ ਵੇਰਵੇ ਕਿਸੇ ਨਾਲ ਵੀ ਸਾਂਝੇ ਨਾ ਕਰੋ।
  • ਆਧਾਰ ਕਾਰਡ ਦੀ ਵਰਤੋਂ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ।

ਇੰਨ੍ਹਾਂ ਸੁਝਾਵਾਂ ਦਾ ਪਾਲਣ ਕਰਕੇ, ਤੁਸੀਂ ਆਨਲਾਈਨ ਧੋਖਾਧੜੀ ਤੋਂ ਸੁਰੱਖਿਅਤ ਰਹਿ ਸਕਦੇ ਹੋ ਅਤੇ ਆਪਣੇ ਬੈਂਕ ਖਾਤੇ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹੋ।

ਇਹ ਵੀ ਪੜ੍ਹੋ: Water Cannon Boy ਨਵਦੀਪ ਸਿੰਘ ਜਲਬੇੜਾ ਨੂੰ ਮਿਲੀ ਜ਼ਮਾਨਤ, ਕਿਸਾਨਾਂ ਨੇ ਕੀਤਾ ਹੈ ਵੱਡਾ ਐਲਾਨ

Related Post