Pahalgam ਹਮਲਾ ਨਹੀਂ ਸੀ...IT WAS AN INSIDE JOB ਪਾਕਿਸਤਾਨ ਸਾਈਬਰ ਫੋਰਸ ਨੇ ਰਾਜਸਥਾਨ ਸਿੱਖਿਆ ਵਿਭਾਗ ਦੀ ਵੈਬਸਾਈਟ ਕੀਤੀ ਹੈਕ

Pahalgam Terrorist Attack : ਵੈੱਬਸਾਈਟ 'ਤੇ ਕਸ਼ਮੀਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ 'ਤੇ ਲਿਖਿਆ ਇੱਕ ਬੈਨਰ ਲਗਾਇਆ ਗਿਆ ਸੀ, ਜਿਸ ਵਿੱਚ ਲਿਖਿਆ ਹੈ ਕਿ ਇਹ ਪਹਿਲਗਾਮ ਹਮਲਾ ਨਹੀਂ ਸੀ ਸਗੋਂ ਅੰਦਰੂਨੀ ਹਮਲਾ ਸੀ। ਇਸ ਹਮਲੇ ਲਈ ਭਾਰਤ ਸਰਕਾਰ (Government of India) ਨੂੰ ਵੀ ਜ਼ਿੰਮੇਵਾਰ ਠਹਿਰਾਇਆ।

By  KRISHAN KUMAR SHARMA April 29th 2025 11:41 AM -- Updated: April 29th 2025 04:53 PM

Pahalgam Terrorist Attack : ਰਾਜਸਥਾਨ ਸਿੱਖਿਆ ਵਿਭਾਗ (Rajasthan Education Department) ਦੀ ਵੈੱਬਸਾਈਟ ਹੈਕ (Hacked) ਕਰ ਲਈ ਗਈ ਹੈ। ਪਾਕਿਸਤਾਨ ਸਾਈਬਰ ਫੋਰਸ (Pakistan Cyber ​​Force) ਨੇ ਇਸ 'ਤੇ ਆਪਣੀ ਪੋਸਟ ਪਾਈ ਹੈ। ਇਸ ਵੇਲੇ ਸਿੱਖਿਆ ਵਿਭਾਗ ਦੀ ਵੈੱਬਸਾਈਟ ਨਹੀਂ ਖੁੱਲ੍ਹ ਰਹੀ। ਵੈੱਬਸਾਈਟ 'ਤੇ ਕਸ਼ਮੀਰ ਵਿੱਚ ਪਹਿਲਗਾਮ ਅੱਤਵਾਦੀ ਹਮਲੇ 'ਤੇ ਲਿਖਿਆ ਇੱਕ ਬੈਨਰ ਲਗਾਇਆ ਗਿਆ ਸੀ, ਜਿਸ ਵਿੱਚ ਲਿਖਿਆ ਹੈ ਕਿ ਇਹ ਪਹਿਲਗਾਮ ਹਮਲਾ ਨਹੀਂ ਸੀ ਸਗੋਂ ਅੰਦਰੂਨੀ ਹਮਲਾ ਸੀ। ਇਸ ਹਮਲੇ ਲਈ ਭਾਰਤ ਸਰਕਾਰ (Government of India) ਨੂੰ ਵੀ ਜ਼ਿੰਮੇਵਾਰ ਠਹਿਰਾਇਆ।

"ਭਾਰਤ ਸਰਕਾਰ ਨੇ..." ਪੋਸਟ ਵਿੱਚ ਕੀ ਲਿਖਿਆ ਸੀ ?

ਰਾਜਸਥਾਨ ਤੋਂ ਵੱਡੀ ਖ਼ਬਰ ਆਈ ਹੈ। ਪਾਕਿਸਤਾਨ ਦੀ ਸਾਈਬਰ ਫੋਰਸ ਨੇ ਸੂਬੇ ਦੇ ਸਿੱਖਿਆ ਵਿਭਾਗ ਦੀ ਵੈੱਬਸਾਈਟ ਹੈਕ ਕਰ ਲਈ ਹੈ। ਇਸ 'ਤੇ ਪਹਿਲਗਾਮ ਅੱਤਵਾਦੀ ਹਮਲੇ ਸੰਬੰਧੀ ਇੱਕ ਪੋਸਟ ਪੋਸਟ ਕੀਤੀ ਗਈ ਹੈ। ਜਿਸ ਵਿੱਚ ਲਿਖਿਆ ਹੈ ਕਿ "ਪਹਿਲਗਾਮ ਹਮਲਾ ਨਹੀਂ ਸੀ ਸਗੋਂ ਅੰਦਰੂਨੀ ਹਮਲਾ ਸੀ। ਭਾਰਤ ਸਰਕਾਰ ਨੇ ਇਹ ਜੰਗ ਭੜਕਾਉਣ ਅਤੇ ਧਰਮ ਦੇ ਆਧਾਰ 'ਤੇ ਵੰਡ ਪਾਉਣ ਲਈ ਕੀਤਾ।" ਇਸ ਵਿੱਚ ਅੱਗੇ ਲਿਖਿਆ ਹੈ, "ਆਪਣੀਆਂ ਅੱਖਾਂ ਖੋਲ੍ਹੋ, ਆਪਣੇ ਨੇਤਾਵਾਂ ਤੋਂ ਸਵਾਲ ਕਰੋ, ਤੁਹਾਡੀ ਖੁਫੀਆ ਜਾਣਕਾਰੀ ਗਲਤ ਹੈ।"


ਪਹਿਲਗਾਮ ਹਮਲੇ ਨੂੰ ਲੈ ਕੇ ਭਾਰਤ ਵਿੱਚ ਗੁੱਸਾ

ਦੱਸ ਦੇਈਏ ਕਿ, ਹਾਲ ਹੀ ਵਿੱਚ ਭਾਰਤ ਸਰਕਾਰ ਨੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨ ਵਿਰੁੱਧ ਕਾਰਵਾਈ ਕੀਤੀ ਹੈ। ਜਿਸ ਕਾਰਨ ਪਾਕਿਸਤਾਨ ਪਰੇਸ਼ਾਨ ਹੈ। ਭਾਰਤ ਵਿੱਚ 26 ਲੋਕਾਂ ਦੀ ਹੱਤਿਆ ਤੋਂ ਬਾਅਦ, ਦੇਸ਼ ਦੇ ਹਰ ਕੋਨੇ ਵਿੱਚ ਪਾਕਿਸਤਾਨ ਵਿਰੁੱਧ ਵਿਰੋਧ ਦੀ ਆਵਾਜ਼ ਬੁਲੰਦ ਹੁੰਦੀ ਜਾ ਰਹੀ ਹੈ। ਹੁਣ ਮੰਗਲਵਾਰ ਨੂੰ ਪਾਕਿਸਤਾਨ ਨੇ ਰਾਜਸਥਾਨ ਦੇ ਸਿੱਖਿਆ ਵਿਭਾਗ ਦੀ ਵੈੱਬਸਾਈਟ ਹੈਕ ਕਰ ਲਈ। ਜਿਸ 'ਤੇ ਸਰਕਾਰ ਵਿਰੁੱਧ ਇੱਕ ਪੋਸਟ ਲਿਖੀ ਹੋਈ ਹੈ। ਸਿੱਖਿਆ ਵਿਭਾਗ 'ਤੇ ਕੀਤੀ ਗਈ ਪੋਸਟ ਵਿੱਚ, ਭਾਰਤ ਸਰਕਾਰ ਨੂੰ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

Related Post