Pahalgam attack : ਵਤਨ ਵਾਪਸੀ ਮੌਕੇ ਅਟਾਰੀ ਬਾਰਡਰ ਤੇ ਪਾਕਿਸਤਾਨੀ ਨਾਗਰਿਕ ਦੀ ਹੋਈ ਮੌਤ , ਪਾਕਿਸਤਾਨ ਨੇ ਆਪਣੇ ਨਾਗਰਿਕ ਦੀ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ

Pahalgam attack : ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਦੋਵਾਂ ਮੁਲਕਾਂ ਦੇ ਨਾਗਰਿਕ ਅਟਾਰੀ ਬਾਰਡਰ ਰਾਹੀਂ ਆਪੋ-ਆਪਣੇ ਮੁਲਕ ਪਰਤ ਗਏ ਹਨ। ਇਸ ਦੌਰਾਨ ਵਤਨ ਵਾਪਸੀ ਮੌਕੇ ਅਟਾਰੀ ਬਾਰਡਰ 'ਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ

By  Shanker Badra April 30th 2025 06:37 PM -- Updated: April 30th 2025 06:52 PM

 Pahalgam attack : ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਦੋਵਾਂ ਮੁਲਕਾਂ ਦੇ ਨਾਗਰਿਕ ਅਟਾਰੀ ਬਾਰਡਰ ਰਾਹੀਂ ਆਪੋ-ਆਪਣੇ ਮੁਲਕ ਪਰਤ ਗਏ ਹਨ। ਇਸ ਦੌਰਾਨ ਵਤਨ ਵਾਪਸੀ ਮੌਕੇ ਅਟਾਰੀ ਬਾਰਡਰ 'ਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਟਾਰੀ ਰਸਤੇ ਪਾਕਿਸਤਾਨ ਜਾ ਰਹੇ ਕਸ਼ਮੀਰੀ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਹੈ। ਮ੍ਰਿਤਕ ਦੀ ਪਛਾਣ ਅਬਦੁਲ ਵਹੀਦ ਭੱਟ ਉਮਰ ਕਰੀਬ 70 ਸਾਲ ਵਜੋਂ ਹੋਈ ਹੈ।  

ਜਾਣਕਾਰੀ ਅਨੁਸਾਰ ਮ੍ਰਿਤਿਕ ਅਬਦੁਲ ਵਹੀਦ ਭੱਟ ਪਿਛਲੇ 40 ਵਰ੍ਹਿਆਂ ਤੋਂ ਭਾਰਤੀ ਕਸ਼ਮੀਰ 'ਚ ਰਹਿ ਰਿਹਾ ਸੀ ਅਤੇ ਹੁਣ ਵੀ ਉਹ ਭਾਰਤ 'ਚ ਹੀ ਰਹਿਣਾ ਚਾਹੁੰਦਾ ਸੀ ਪਰ ਜੰਮੂ ਕਸ਼ਮੀਰ ਪੁਲਿਸ ਵਲੋਂ ਡਿਪੋਰਟ ਕੀਤਾ ਗਿਆ ਸੀ। ਅਬਦੁਲ ਵਹੀਦ ਭੱਟ ਜਦੋਂ ਆਈਸੀਪੀ ਅਟਾਰੀ ਪਹੁੰਚਦਿਆਂ ਹੀ ਉਸਨੂੰ ਦਿਲ ਦਾ ਦੌਰਾ ਪਿਆ। ਜਿਸ ਤੋਂ ਬਾਅਦ ਉਸਨੂੰ ਤੁਰੰਤ ਐਂਬੂਲੈਂਸ 'ਚ ਪਾ ਕੇ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਹੈ। ਪਾਕਿਸਤਾਨ ਨੇ ਆਪਣੇ ਨਾਗਰਿਕ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਹੈ। 

ਦੱਸ ਦੇਈਏ ਕਿ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਵਿੱਚ ਰਹਿਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਹਮਲੇ ਵਿੱਚ 26 ਸੈਲਾਨੀ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਹੁਣ ਤੱਕ 786 ਪਾਕਿਸਤਾਨੀ ਨਾਗਰਿਕ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਛੱਡ ਚੁੱਕੇ ਹਨ। ਖ਼ਬਰਾਂ ਅਨੁਸਾਰ ਇਸ ਸਮੇਂ ਦੌਰਾਨ 1376 ਭਾਰਤੀ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਤੋਂ ਵਾਪਸ ਆਏ ਹਨ।


Related Post