Parineeti Raghav Marriage Pics: ਵਿਆਹ ਦੇ ਬੰਧਨ ਵਿੱਚ ਬੱਝੇ ਰਾਘਵ ਚੱਢਾ ਤੇ ਪਰਿਣੀਤੀ ਚੋਪੜਾ, ਪਹਿਲੀ ਤਸਵੀਰ ਆਈ ਸਾਹਮਣੇ
ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਹਾਂ ਨੇ ਬੀਤੇ ਦਿਨ ਉਦੈਪੁਰ ਦੇ ਲੀਲਾ ਪੈਲੇਸ 'ਚ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ।

Parineeti Raghav Marriage Pics: ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੋਹਾਂ ਨੇ ਬੀਤੇ ਦਿਨ ਉਦੈਪੁਰ ਦੇ ਲੀਲਾ ਪੈਲੇਸ 'ਚ ਵਿਆਹ ਦੀਆਂ ਰਸਮਾਂ ਨੂੰ ਪੂਰਾ ਕੀਤਾ। ਇਸ ਤੋਂ ਪਹਿਲਾਂ ਦੁਪਹਿਰ 1 ਵਜੇ ਰਾਘਵ ਦੀ ਸਹਿਰਾਬੰਦੀ ਹੋਈ। ਅਤੇ ਦੁਪਹਿਰ 3 ਵਜੇ ਬਾਰਾਤ 18 ਕਿਸ਼ਤੀਆਂ ਵਿੱਚ ਤਾਜ ਲੇਕ ਪੈਲੇਸ ਤੋਂ ਲੀਲਾ ਪੈਲੇਸ ਪਹੁੰਚੀ।
ਲਾੜੇ ਬਣੇ ਰਾਘਵ ਚੱਢਾ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਹਿਨੀ ਸੀ ਅਤੇ ਦੁਲਹਨ ਪਰਿਣੀਤੀ ਨੇ ਵੀ ਉਸੇ ਰੰਗ ਦਾ ਲਹਿੰਗਾ ਪਾਇਆ ਸੀ। ਰਾਘਵ ਦੇ ਰਿਸ਼ਤੇਦਾਰਾਂ ਅਤੇ ਦੋਸਤ ਵਿਆਹ ਵਿੱਚ ਜੋਸ਼ ਨਾਲ ਨੱਚੇ। ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਵਿਆਹ ’ਚ ਨੱਚਦੇ ਨਜ਼ਰ ਆਏ।
ਹੁਣ ਦੋਹਾਂ ਦੀ ਵਿਆਹ ਤੋਂ ਬਾਅਦ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ। ਇਹ ਫੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਿਸੈਪਸ਼ਨ ਤੋਂ ਬਾਅਦ ਪਰੀ ਅਤੇ ਰਾਘਵ ਨੇ ਮਹਿਮਾਨਾਂ ਲਈ ਨਾਈਟ ਪਾਰਟੀ ਦਾ ਆਯੋਜਨ ਕੀਤਾ, ਜਿਸ ਦੀ ਥੀਮ ਬਲੈਕ ਐਂਡ ਵ੍ਹਾਈਟ ਹੋਵੇਗੀ।
ਇਸ ਪੰਜਾਬੀ ਵਿਆਹ ਵਿੱਚ ਸ਼ਿਰਕਤ ਕਰਨ ਲਈ ਸਿਆਸਤ ਤੋਂ ਲੈ ਕੇ ਮਨੋਰੰਜਨ ਜਗਤ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ। ਰਾਘਵ-ਪਰੀ ਦੇ ਵਿਆਹ ਦੀ ਰਿਸੈਪਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ: ਸ਼ੁਭ ਵਿਵਾਦ ਮਗਰੋਂ ਏ.ਪੀ. ਢਿੱਲੋਂ ਨੇ ਤੋੜੀ ਚੁੱਪ; ਕਿਹਾ- ਨਫ਼ਰਤ ਨਹੀਂ ਪਿਆਰ ਫੈਲਾਓ