ਚੰਨ ਤੋਂ ਬਾਅਦ ਪਰਿਣੀਤੀ ਚੋਪੜਾ ਨੇ ਆਪਣੇ ਪਤੀ ਰਾਘਵ ਚੱਢਾ ਦਾ ਕੀਤਾ ਦੀਦਾਰ, ਵੇਖੋ ਖ਼ੁਬਸੂਰਤ ਤਸਵੀਰਾਂ
Karwa Chauth 2023: ਜੇਕਰ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਪਰਿਣੀਤੀ ਚੋਪੜਾ ਵੀ ਉਨ੍ਹਾਂ ਵਿੱਚੋਂ ਇੱਕ ਹੈ ਸਤੰਬਰ ਮਹੀਨੇ ਵਿੱਚ ਪਰਿਣੀਤੀ ਨੇ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨਾਲ ਸੱਤ ਫੇਰੇ ਲਏ ਸਨ। ਅਜਿਹੇ 'ਚ ਕਰਵਾ ਚੌਥ ਦੇ ਸ਼ੁਭ ਮੌਕੇ 'ਤੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੂੰ ਲੈ ਕੇ ਚਰਚਾ ਹੋਣੀ ਤੈਅ ਹੈ।

ਇਸ ਸਾਲ ਪਰਿਣੀਤੀ ਚੋਪੜਾ ਨੇ ਆਪਣੇ ਪਤੀ ਰਾਘਵ ਚੱਢਾ ਨਾਲ ਪਹਿਲੇ ਕਰਵਾ ਚੌਥ ਦਾ ਖ਼ਾਸ ਤਿਉਹਾਰ ਮਨਾਇਆ। ਇਸ ਦੌਰਾਨ ਪਰਿਣੀਤੀ ਚੋਪੜਾ ਅਤੇ ਰਾਘਵ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜੋ ਕਿ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ।

ਬੁੱਧਵਾਰ ਨੂੰ ਕਰਵਾ ਚੌਥ ਦੇ ਦਿਨ ਪਰਿਣੀਤੀ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਅਦਾਕਾਰਾ ਦੇ ਕਰਵਾ ਚੌਥ ਸੈਲੀਬ੍ਰੇਸ਼ਨ ਦੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪਰਿਣੀਤੀ ਰਵਾਇਤੀ ਪਹਿਰਾਵੇ 'ਚ ਕਿੰਨੀ ਖੂਬਸੂਰਤ ਲੱਗ ਰਹੀ ਹੈ। ਇੰਨਾ ਹੀ ਨਹੀਂ ਉਨ੍ਹਾਂ ਦੇ ਪਤੀ ਅਤੇ ਰਾਜਨੇਤਾ ਰਾਘਵ ਚੱਢਾ ਵੀ ਕਮਾਲ ਦੇ ਨਜ਼ਰ ਆ ਰਹੇ ਹਨ। ਪਰਿਣੀਤੀ ਚੋਪੜਾ ਨੇ ਚੰਨ ਦੇ ਦਿਦਾਰ ਦੇ ਨਾਲ ਆਪਣਾ ਪਹਿਲਾ ਕਰਵਾ ਚੌਥ ਪੂਰਾ ਕਰਿਆ।