ਗਾਣੇ 'ਬੇਸ਼ਰਮ ਰੰਗ' 'ਚ ਦੀਪਿਕਾ ਦੇ ਕੱਪੜਿਆਂ ਨੂੰ ਲੈ ਕੇ ਵਿਵਾਦ 'ਚ 'ਪਠਾਨ'

By  Ravinder Singh December 14th 2022 08:39 PM

ਭੋਪਾਲ : ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਪਠਾਨ' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਈ ਹੈ। ਫਿਲਮ ਦੇ ਇਕ ਗੀਤ ਦੇ ਸੀਨ ਅਤੇ ਪਹਿਰਾਵੇ ਨੂੰ ਲੈ ਕੇ ਵਿਵਾਦ ਇੰਨਾ ਭਖ ਗਿਆ ਹੈ ਕਿ ਮੱਧ ਪ੍ਰਦੇਸ਼ 'ਚ ਇਸ 'ਤੇ ਪਾਬੰਦੀ ਲੱਗਣ ਤੱਕ ਦੀਆਂ ਕਿਆਸਅਰਾਈਆਂ ਲੱਗ ਰਹੀਆਂ ਹਨ। ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾਕਟਰ ਨਰੋਤਮ ਮਿਸ਼ਰਾ ਨੇ ਫਿਲਮ ਦੇ ਗੀਤ 'ਬੇਸ਼ਰਮ ਰੰਗ' 'ਚ ਦੀਪਿਕਾ ਪਾਦੂਕੋਣ ਦੇ ਕੱਪੜਿਆਂ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਫਿਲਮ ਨਿਰਮਾਤਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੀਪਿਕਾ ਦੇ ਕੱਪੜੇ ਅਤੇ ਕੁਝ ਦ੍ਰਿਸ਼ ਨਾ ਬਦਲੇ ਗਏ ਤਾਂ ਉਹ ਫਿਲਮ ਨੂੰ ਆਪਣੇ ਸੂਬੇ 'ਚ ਰਿਲੀਜ਼ ਨਹੀਂ ਹੋਣ ਦੇਣਗੇ। ਇਸ ਦੇ ਨਾਲ ਹੀ ਡਾਕਟਰ ਨਰੋਤਮ ਮਿਸ਼ਰਾ ਨੇ ਕਿਹਾ- 'ਫਿਲਮ ਪਠਾਣ ਦੇ ਗੀਤ 'ਚ ਟੁਕੜੇ-ਟੁਕੜੇ ਗੈਂਗ ਦੀ ਸਮਰਥਕ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਕੱਪੜੇ ਬਹੁਤ ਇਤਰਾਜ਼ਯੋਗ ਹਨ।'


ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਰੋਤਮ ਮਿਸ਼ਰਾ ਨੇ ਕਿਹਾ, 'ਫਿਲਮ ਪਠਾਨ ਦੇ ਗੀਤ (ਬੇਸ਼ਰਮ ਰੰਗ) 'ਚ ਅਭਿਨੇਤਰੀ ਦੀਪਿਕਾ ਪਾਦੂਕੋਣ ਦਾ ਪਹਿਰਾਵਾ ਸ਼ੁਰੂ 'ਚ ਕਾਫੀ ਇਤਰਾਜ਼ਯੋਗ ਲੱਗਦਾ ਹੈ। ਇਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਇਹ ਗੀਤ ਭ੍ਰਿਸ਼ਟ ਮਾਨਸਿਕਤਾ ਨਾਲ ਫਿਲਮਾਇਆ ਗਿਆ ਹੈ। ਵੈਸੇ ਵੀ ਦੀਪਿਕਾ ਜੇਐਨਯੂ ਵਿਵਾਦ ਵਿਚ "ਟੁਕੜੇ ਟੁਕੜੇ ਗੈਂਗ" ਦੀ ਸਮਰਥਕ ਰਹੀ ਹੈ ਅਤੇ ਇਸ ਲਈ ਮੈਂ ਤੁਹਾਨੂੰ ਗੀਤ ਦੇ ਸੀਨ ਅਤੇ ਪਹਿਰਾਵੇ ਨੂੰ ਠੀਕ ਕਰਨ ਦੀ ਬੇਨਤੀ ਕਰਾਂਗਾ, ਨਹੀਂ ਤਾਂ ਮੱਧ ਪ੍ਰਦੇਸ਼ ਵਿੱਚ ਫਿਲਮ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਜਾਂ ਨਹੀਂ? ਇਹ ਵਿਚਾਰਨਯੋਗ ਹੋਵੇਗਾ।

ਇਹ ਪੜ੍ਹੋ : ਚੰਡੀਗੜ੍ਹ ਦੇ SSP ਅਹੁਦੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਕ ਹੋਏ ਆਹਮੋ-ਸਾਹਮਣੇ

ਬੇਸ਼ਰਮ ਰੰਗ ਦੇ ਗੀਤ ਦੇ ਇਕ ਸੀਨ ਵਿੱਚ ਦੀਪਿਕਾ ਨੇ ਭਗਵੇਂ ਰੰਗ ਦੀ ਬਿਕਨੀ ਪਾਈ ਹੋਈ ਹੈ। ਹਿੰਦੂ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਚੱਕਰਪਾਣੀ ਮਹਾਰਾਜ ਨੇ ਦੀਪਿਕਾ ਦੀ ਬਿਕਨੀ ਦੇ ਭਗਵੇਂ ਰੰਗ ਦੇ ਕੱਪੜਿਆਂ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭਗਵਾ ਦਾ ਰੰਗ ਹੈ ਅਤੇ ਫਿਲਮ ਪਠਾਨ 'ਚ ਇਸ ਦਾ ਅਪਮਾਨ ਕੀਤਾ ਗਿਆ ਹੈ। ਪਠਾਣ ਵਿੱਚ ਭਗਵੇਂ ਦਾ ਅਪਮਾਨ ਭਾਰਤ ਬਰਦਾਸ਼ਤ ਨਹੀਂ ਕਰੇਗਾ। ਦੱਸ ਦੇਈਏ ਕਿ ਫਿਲਮ 'ਪਠਾਨ' 25 ਜਨਵਰੀ 2023 ਨੂੰ ਰਿਲੀਜ਼ ਹੋ ਰਹੀ ਹੈ।

Related Post