ਸੇਵਾਦਾਰਾਂ ਤੇ ਹਮਲਾ ਕਰਨ ਵਾਲੇ ਨਕਲੀ ਨਿਹੰਗਾਂ ਤੇ ਪੁਲਿਸ ਪ੍ਰਸ਼ਾਸਨ ਸਖ਼ਤ ਕਾਰਵਾਈ ਕਰੇ : ਭਾਈ ਚਾਵਲਾ

ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਢੌਂਗੀ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।

By  KRISHAN KUMAR SHARMA July 18th 2024 06:56 PM

ਸ੍ਰੀ ਅਨੰਦਪੁਰ ਸਾਹਿਬ : ਪਿਛਲੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਦੇ ਲੰਗਰ ਹਾਲ ਵਿਚ ਸੇਵਾ ਕਰ ਰਹੇ ਸੇਵਾਦਾਰਾਂ ਤੇ ਨਿਹੰਗ ਬਾਣੇ ਵਿਚ ਆਏ ਨਕਲੀ ਨਿਹੰਗਾਂ ਨੇ ਕਿਰਪਾਨਾਂ ਨਾਲ ਕੀਤੇ ਹਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਢੌਂਗੀ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ।

ਸਿਵਲ ਹਸਪਤਾਲ ਵਿਖੇ ਜਖਮੀ ਸਿੰਘਾਂ ਦਾ ਹਾਲ ਪਤਾ ਲੈਣ ਗਏ ਭਾਈ ਚਾਵਲਾ ਨੇ ਕਿਹਾ ਕਿ ਅਜਿਹੇ ਲੋਕ ਇੰਨੇ ਬੇਖੌਫ ਹੋ ਕੇ ਵਿਚਰ ਰਹੇ ਹਨ ਕਿਨਾ ਇਨ੍ਹਾਂ ਨੂੰ ਨਾ ਗੁਰੂ ਦਾ ਡਰ ਹੀ ਨਾ ਹੀ ਪੁਲਿਸ ਦਾ ਕੋਈ ਡਰ ਹੈ।

ਭਾਈ ਚਾਵਲਾ ਨੇ ਕਿਹਾ ਕਿ ਪੁਲਿਸ ਨੂੰ ਏਨਾ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਲੋਕ ਕਿਸ ਗੈਂਗ ਦੇ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕੇ ਉਂਜ ਇਨ੍ਹਾਂ ਨੇ ਨਿਹੰਗ ਸਿੰਘਾਂ ਵਾਲੇ ਬਾਣੇ ਪਾਏ ਹੋਏ ਸਨ ਪ੍ਰੰਤੂ ਇਨ੍ਹਾਂ ਦੇ ਸਿਰ ਦੇ ਕੇਸ ਕਤਲ ਕੀਤੇ ਹੋਏ ਸਨ।

ਭਾਈ ਚਾਵਲਾ ਦੇ ਨਾਲ ਇਸ ਮੌਕੇ ਸਤਨਾਮ ਸਿੰਘ ਝੱਜ, ਸੁਖਬੀਰ ਸਿੰਘ ਕਲਮਾ, ਸੁਮਨਦੀਪ ਸਿੰਘ ਸਾਭੀ, ਰਾਜਵਿੰਦਰ ਸਿੰਘ ਰਾਜੂ ਬਿੱਲਾ, ਲਖਵਿੰਦਰ ਸਿੰਘ ਲੱਖਾ ਡੱਬਰੀ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।

Related Post