Patiala Murder Case : ਬਜ਼ੁਰਗ ਮਹਿਲਾ ਦੇ ਕਤਲ ਮਾਮਲੇ ਚ ਆਪ ਸਰਪੰਚ ਦਾ ਮੁੰਡਾ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, 19 ਫਰਵਰੀ ਤੋਂ ਸੀ ਫ਼ਰਾਰ
AAP Sarpanch Son Arrest in Murder Case : ਪੁਲਿਸ ਨੇ ਮਾਮਲੇ 'ਚ 'ਆਪ' ਦੇ ਸਰਪੰਚ ਦੇ ਨਾਮਜ਼ਦ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਮਹਾਰਾਸ਼ਟਰ ਦੇ ਸ਼ਾਮ ਬਾਜੀਨਗਰ ਤੋਂ ਕਾਬੂ ਕੀਤਾ ਹੈ, ਜੋ ਕਿ 19 ਫਰਵਰੀ ਨੂੰ ਕਤਲ ਦੀ ਘਟਨਾ ਤੋਂ ਬਾਅਦ ਫਰਾਰ ਚੱਲਿਆ ਆ ਰਿਹਾ ਸੀ।
AAP Sarpanch Son Arrest in Murder Case : ਪਟਿਆਲਾ ਦੇ ਪਿੰਡ ਰੋਂਗਲਾ 'ਚ ਪਿਛਲੇ ਮਹੀਨੇ ਇੱਕ ਬਜ਼ੁਰਗ ਔਰਤ ਦੇ ਕਤਲ ਮਾਮਲੇ (Patiala Murder Case) 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਮਾਮਲੇ 'ਚ ਆਮ ਆਦਮੀ ਪਾਰਟੀ ਪੰਜਾਬ (AAP Punjab) ਦੇ ਸਰਪੰਚ ਦੇ ਨਾਮਜ਼ਦ ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐਸਪੀ ਜੰਗਜੀਤ ਸਿੰਘ ਨੇ ਜਾਣਕਾਰੀ ਅਨੁਸਾਰ, ਪੁਲਿਸ (Patiala Police) ਨੇ ਮੁਲਜ਼ਮ ਗੋਲਡੀ ਨੂੰ ਮਹਾਰਾਸ਼ਟਰ ਦੇ ਸ਼ਾਮ ਬਾਜੀਨਗਰ ਤੋਂ ਕਾਬੂ ਕੀਤਾ ਹੈ, ਜੋ ਕਿ 19 ਫਰਵਰੀ ਨੂੰ ਕਤਲ ਦੀ ਘਟਨਾ ਤੋਂ ਬਾਅਦ ਫਰਾਰ ਚੱਲਿਆ ਆ ਰਿਹਾ ਸੀ।
'ਝੂਠੇ ਕੇਸ 'ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ'
ਦੱਸ ਦਈਏ ਕਿ ਪੀੜਤ ਪਰਿਵਾਰ ਨੇ ਕਿਹਾ ਸੀ ਕਿ ਸਰਪੰਚ ਦੇ ਪੁੱਤ ਵੱਲੋਂ ਉਨ੍ਹਾਂ ਦੇ 14 ਸਾਲ ਦੇ ਮੁੰਡੇ ਨੂੰ ਗੋਲੀ ਚੱਲਣ ਦੇ ਮਾਮਲੇ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਡੇਢ ਲੱਖ ਰੁਪਏ ਦੀ ਮੰਗ ਵੀ ਕੀਤੀ ਜਾ ਰਹੀ ਸੀ। ਪਰਿਵਾਰ ਨੇ ਕਿਹਾ ਕਿ ਪਹਿਲਾਂ ਵੀ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਡੀਐਸਪੀ ਦੀ ਹਾਜ਼ਰ 'ਚ ਸਮਝੌਤਾ ਹੋਇਆ ਸੀ, ਪਰੰਤੂ ਇਹ ਫਿਰ ਵੀ ਧਮਕੀਆਂ ਦਿੰਦਾ ਰਿਹਾ ਅਤੇ ਡਰਾਉਂਦਾ ਆ ਰਿਹਾ ਸੀ।
ਪਰਿਵਾਰ ਨੇ ਇਨਸਾਫ਼ ਨਾ ਮਿਲਣ ਤੱਕ ਪੋਸਟਮਾਰਟ ਤੇ ਸਸਕਾਰ ਨਾ ਕਰਨ ਦੀ ਕਹੀ ਸੀ ਗੱਲ
ਪੀੜਤ ਪਰਿਵਾਰ ਨੇ ਮਾਮਲੇ 'ਚ ਸਰਪੰਚ ਦੇ ਪੁੱਤਰ ਦੀ ਇੱਕ ਕਥਿਤ ਆਡੀਓ ਵੀ ਜਨਤਕ ਕੀਤੀ ਸੀ, ਜਿਸ ਰਾਹੀਂ ਉਨ੍ਹਾਂ ਨੇ ਇਲਜ਼ਾਮ ਲਾਏ ਸਨ। ਪਰਿਵਾਰ ਨੇ ਇਸ ਮੌਕੇ ਪੁਲਿਸ 'ਤੇ ਵੀ ਮੁਲਜ਼ਮਾਂ ਦਾ ਸਾਥ ਦੇਣ ਦਾ ਇਲਜ਼ਾਮ ਲਾਇਆ ਸੀ ਅਤੇ ਕਿਹਾ ਸੀ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਬਲਜੀਤ ਕੌਰ ਦਾ ਪੋਸਟਮਮਾਰਟ ਅਤੇ ਸਸਕਾਰ ਨਹੀਂ ਕੀਤਾ ਜਾਵੇਗਾ।
ਉਧਰ, ਪੁਲਿਸ ਦਾ ਇਸ ਮਾਮਲੇ 'ਚ ਕਿਹਾ ਸੀ ਕਿ ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਖਬਰ ਅਪਡੇਟ ਜਾਰੀ...