Phulkari: ਪੰਜਾਬ ਅਤੇ ਪੰਜਾਬੀਅਤ ਦਾ ਪ੍ਰਤੀਕ ਫੁਲਕਾਰੀ ਨੂੰ ਪ੍ਰਫੁੱਲਿਤ ਕਰਨ ਲਈ ਨਿੱਜੀ ਸੰਸਥਾ ਦਾ ਇਹ ਵੱਡਾ ਉਪਰਾਲਾ

ਸੰਸਥਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਲੜਕੀਆਂ ਅਤੇ ਔਰਤਾਂ ਨੂੰ ਫੁਲਕਾਰੀ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਨਾਲ ਜਿੱਥੇ ਪਿੰਡਾਂ ਦੀਆਂ ਔਰਤਾਂ ਅਤੇ ਲੜਕੀਆਂ ਵਿਰਸੇ ਦੇ ਪ੍ਰਤੀਕ ਫੁਲਕਾਰੀ ਨਾਲ ਜੁੜ ਰਹੀਆਂ ਹਨ। ਉੱਥੇ ਹੀ ਉਨ੍ਹਾਂ ਨੂੰ ਚੰਗਾ ਰੁਜ਼ਗਾਰ ਵੀ ਮਿਲ ਰਿਹਾ ਹੈ।

By  Aarti July 17th 2024 12:05 PM -- Updated: July 17th 2024 12:09 PM

Phulkari: ਪੰਜਾਬ ਅਤੇ ਪੰਜਾਬੀਅਤ ਦਾ ਪ੍ਰਤੀਕ ਫੁਲਕਾਰੀ ਨੂੰ ਪ੍ਰਫੁੱਲਿਤ ਕਰਨ ਲਈ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿੱਚ ਇੱਕ ਨਿੱਜੀ ਸੰਸਥਾ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਸੰਸਥਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਲੜਕੀਆਂ ਅਤੇ ਔਰਤਾਂ ਨੂੰ ਫੁਲਕਾਰੀ ਤਿਆਰ ਕਰਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਨਾਲ ਜਿੱਥੇ ਪਿੰਡਾਂ ਦੀਆਂ ਔਰਤਾਂ ਅਤੇ ਲੜਕੀਆਂ ਵਿਰਸੇ ਦੇ ਪ੍ਰਤੀਕ ਫੁਲਕਾਰੀ ਨਾਲ ਜੁੜ ਰਹੀਆਂ ਹਨ। ਉੱਥੇ ਹੀ ਉਨ੍ਹਾਂ ਨੂੰ ਚੰਗਾ ਰੁਜ਼ਗਾਰ ਵੀ ਮਿਲ ਰਿਹਾ ਹੈ। 


ਦੱਸ ਦਈਏ ਕਿ ਇਸ ਤਹਿਤ ਪਿੰਡਾਂ ਦੀਆਂ ਔਰਤਾਂ ਟ੍ਰੇਨਿੰਗ ਲੈ ਕੇ ਫੁਲਕਾਰੀਆਂ ਤਿਆਰ ਕਰ ਰਹੀਆਂ ਹਨ ਅਤੇ ਫੁਲਕਾਰੀਆਂ ਸ਼ਹਿਰਾਂ ਵਿੱਚ ਲੱਗਣ ਵਾਲੇ ਵਿਰਾਸਤੀ ਮੇਲੇ ਜਾਂ ਹੋਰ ਵੱਡੀਆਂ ਦੁਕਾਨਾਂ ’ਤੇ ਮਹਿੰਗੇ ਭਾਅ ਵਿੱਚ ਵਿਕਣ ਕਾਰਨ ਔਰਤਾਂ ਨੂੰ ਚੰਗਾ ਮੁਨਾਫਾ ਮਿਲਦਾ ਹੈ। 


ਇਸ ਸਬੰਧੀ  ਪਿੰਡਾਂ ਦੀਆਂ ਔਰਤਾਂ ਦਾ ਵੀ ਕਹਿਣਾ ਹੈ ਕਿ ਘਰ ਦੇ ਕੰਮ ਦੇ ਨਾਲ ਨਾਲ ਕੁਝ ਫਰੀ ਸਮੇਂ ਵਿੱਚ ਉਹ ਫੁਲਕਾਰੀ ਕੱਢਣ ਦਾ ਕੰਮ ਕਰਦੀਆਂ ਹਨ, ਇਕੱਲੀ ਫੁਲਕਾਰੀ ਹੀ ਨਹੀਂ ਸਗੋਂ ਸਾੜੀ ਵੀ ਹੱਥੀ ਤਿਆਰ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ।


ਉਨ੍ਹਾਂ ਇਹ ਵੀ ਦੱਸਿਆ ਕਿ ਸੰਸਥਾ ਵੱਲੋਂ ਕੁਝ ਔਰਤਾਂ ਨੂੰ ਇੱਕ ਮਹੀਨੇ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਟਰੇਨਰ ਵੀ ਰੱਖ ਲਿਆ ਗਿਆ ਹੈ ਜੋ ਕਿ ਹੁਣ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਹੋਰ ਔਰਤਾਂ ਅਤੇ ਲੜਕੀਆਂ ਨੂੰ ਫੁਲਕਾਰੀ ਕੱਢਣ ਦੀ ਟ੍ਰੇਨਿੰਗ ਦਿੰਦੀਆਂ ਹਨ। 

ਸੰਸਥਾ ਵੱਲੋਂ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ 11 ਪਿੰਡਾਂ ਵਿੱਚ ਔਰਤਾਂ ਨੂੰ ਫੁਲਕਾਰੀ ਕੱਢਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਪਿੰਡਾਂ ਦੀਆਂ ਔਰਤਾਂ ਮੰਨਦੀਆਂ ਹਨ ਕਿ ਹੱਥ ਨਾਲ ਕੱਢੀ ਹੋਈ ਫੁਲਕਾਰੀ ਅਤੇ ਮਸ਼ੀਨੀ ਤਿਆਰ ਕੀਤੀ ਫੁਲਕਾਰੀ ਦਾ ਦਿਨ ਰਾਤ ਦਾ ਫਰਕ ਹੈ, ਅਤੇ ਹੱਥ ਦੀ ਕੱਢੀ ਫੁਲਕਾਰੀ ਨੂੰ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: heavy Rain Alert In Punjab: ਪੰਜਾਬ ਦੇ 17 ਜ਼ਿਲ੍ਹਿਆਂ ’ਚ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ

Related Post