Easter ਤੇ Priyanka Chopra ਨੇ ਧੀ Malti ਨਾਲ ਕੀਤਾ ਸੈਲੀਬ੍ਰੇਟ, ਤਸਵੀਰਾਂ ਵਾਇਰਲ

ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਮੈਰੀ ਚੋਪੜਾ ਨਾਲ ਈਸਟਰ ਦਾ ਜਸ਼ਨ ਮਨਾਇਆ। ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।

By  Ramandeep Kaur April 10th 2023 01:54 PM

Priyanka Chopra: ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਮੈਰੀ ਚੋਪੜਾ ਨਾਲ ਈਸਟਰ ਦਾ ਜਸ਼ਨ ਮਨਾਇਆ। ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਿਅੰਕਾ ਵੀ ਆਪਣੀ ਧੀ ਮਾਲਤੀ ਮੈਰੀ ਚੋਪੜਾ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਿਅੰਕਾ ਨੇ ਮਾਲਤੀ ਮੈਰੀ ਨਾਲ ਆਪਣੀਆਂ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।

ਪਹਿਲੀ ਤਸਵੀਰ 'ਚ ਮਾਲਤੀ ਆਪਣੀ ਮਾਂ ਪ੍ਰਿਅੰਕਾ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਮਾਲਤੀ ਨੇ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ, ਜਿਸ 'ਤੇ ਮਾਲਤੀ ਮੈਰੀ ਫਸਟ ਈਸਟਰ ਲਿਖਿਆ ਹੋਇਆ ਹੈ। ਦੂਜੀ ਤਸਵੀਰ 'ਚ ਪ੍ਰਿਯੰਕਾ ਇੱਕ ਨਾਈਟ ਸੂਟ 'ਚ ਆਪਣੀ ਧੀ ਨੂੰ ਗੋਦੀ ਚੁੱਕੀ ਨਜ਼ਰ ਆ ਰਹੀ ਹੈ ਅਤੇ ਉਹ ਮਾਲਤੀ ਨੂੰ ਆਪਣੀਆਂ ਬਾਹਾਂ 'ਚ ਲੈ ਕੇ ਸੈਲਫੀ ਲੈ ਰਹੀ ਹੈ।

ਜਦਕਿ ਤੀਜੀ ਤਸਵੀਰ 'ਚ ਮਾਲਤੀ ਇਕੱਲੀ ਬੈਠੀ ਹੈ ਅਤੇ ਹੱਥ 'ਚ ਕੁਝ ਫੜੀ ਨਜ਼ਰ ਆ ਰਹੀ ਹੈ ਜਦਕਿ ਆਖਰੀ ਤਸਵੀਰ 'ਚ ਮਾਲਤੀ ਆਪਣੇ ਸੋਫੇ 'ਤੇ ਬੈਠੀ ਕੁੱਤਿਆਂ ਨਾਲ ਖੇਡ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਕੈਪਸ਼ਨ 'ਚ ਲਿਖਿਆ, 'ਈਸਟਰ ਸੰਡੇ'। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ: Insaf Morcha Scuffle: ਕੌਮੀ ਇਨਸਾਫ ਮੋਰਚਾ ਝੜਪ ਮਾਮਲਾ; 11 ਲੋਕਾਂ ਖਿਲਾਫ ਮਾਮਲਾ ਦਰਜ

Related Post