Maharashtra News : ਪਤੀ ਨੇ ਅਫ਼ਸਰ ਪਤਨੀ ਦੇ ਕਮਰੇ ਤੋਂ ਬਾਥਰੂਮ ਤੱਕ ਲਗਾਏ ਜਾਸੂਸੀ ਕੈਮਰੇ, ਜਾਣੋ ਪੂਰਾ ਮਾਮਲਾ

Maharashtra News : ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਕਲਾਸ ਵਨ ਅਧਿਕਾਰੀ 'ਤੇ ਗੰਭੀਰ ਆਰੋਪ ਲੱਗੇ ਹਨ। ਉਸਨੇ ਕਥਿਤ ਤੌਰ 'ਤੇ ਆਪਣੀ ਪਤਨੀ ਦੇ ਨਿੱਜੀ ਪਲਾਂ ਨੂੰ ਗੁਪਤ ਰੂਪ ਨਾਲ ਰਿਕਾਰਡ ਕਰਨ ਅਤੇ ਉਸਨੂੰ ਬਲੈਕਮੇਲ ਕਰਨ ਦੀ ਧਮਕੀ ਦੇਣ ਲਈ ਬਾਥਰੂਮ ਸਮੇਤ ਆਪਣੇ ਘਰ ਦੇ ਅੰਦਰ ਕਈ ਜਾਸੂਸੀ ਕੈਮਰੇ ਲਗਾਏ ਸਨ। ਪੀੜਤ ਮਹਿਲਾ, ਜੋ ਕਿ ਇੱਕ ਕਲਾਸ ਵਨ ਅਧਿਕਾਰੀ ਵੀ ਹੈ, ਨੇ ਅੰਬੇਗਾਂਵ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ

By  Shanker Badra July 23rd 2025 11:29 AM

Maharashtra News : ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਕਲਾਸ ਵਨ ਅਧਿਕਾਰੀ 'ਤੇ ਗੰਭੀਰ ਆਰੋਪ ਲੱਗੇ ਹਨ। ਉਸਨੇ ਕਥਿਤ ਤੌਰ 'ਤੇ ਆਪਣੀ ਪਤਨੀ ਦੇ ਨਿੱਜੀ ਪਲਾਂ ਨੂੰ ਗੁਪਤ ਰੂਪ ਨਾਲ ਰਿਕਾਰਡ ਕਰਨ ਅਤੇ ਉਸਨੂੰ ਬਲੈਕਮੇਲ ਕਰਨ ਦੀ ਧਮਕੀ ਦੇਣ ਲਈ ਬਾਥਰੂਮ ਸਮੇਤ  ਆਪਣੇ ਘਰ ਦੇ ਅੰਦਰ ਕਈ ਜਾਸੂਸੀ ਕੈਮਰੇ ਲਗਾਏ ਸਨ। ਪੀੜਤ ਮਹਿਲਾ, ਜੋ ਕਿ ਇੱਕ ਕਲਾਸ ਵਨ ਅਧਿਕਾਰੀ ਵੀ ਹੈ, ਨੇ ਅੰਬੇਗਾਂਵ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਉਸਨੇ ਆਪਣੇ ਪਤੀ ਅਤੇ ਉਸਦੇ ਪਰਿਵਾਰ ਦੇ ਸੱਤ ਮੈਂਬਰਾਂ 'ਤੇ ਪਰੇਸ਼ਾਨੀ, ਬਲੈਕਮੇਲ ਅਤੇ ਨਿੱਜਤਾ ਦੀ ਉਲੰਘਣਾ ਦਾ ਆਰੋਪ ਲਗਾਇਆ ਹੈ।

ਪੁਲਿਸ ਦੇ ਅਨੁਸਾਰ ਜੋੜੇ ਦਾ ਵਿਆਹ 2020 ਵਿੱਚ ਹੋਇਆ ਸੀ। ਕੁਝ ਸਾਲਾਂ ਬਾਅਦ ਪਤੀ ਨੂੰ ਕਥਿਤ ਤੌਰ 'ਤੇ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਹੋ ਗਿਆ ਅਤੇ ਉਸਨੇ ਉਸਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਸੀਹੇ ਦੇਣਾ ਸ਼ੁਰੂ ਕਰ ਦਿੱਤਾ। ਉਸ 'ਤੇ ਨਜ਼ਰ ਰੱਖਣ ਲਈ ਉਸਨੇ ਕਥਿਤ ਤੌਰ 'ਤੇ ਪੂਰੇ ਘਰ ਵਿੱਚ ਜਾਸੂਸੀ ਕੈਮਰੇ ਲਗਾ ਦਿੱਤੇ।

ਕੰਮ ਦੌਰਾਨ ਵੀ ਉਹ ਉਸ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਦਾ ਸੀ। ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਰੋਪੀ ਨੇ ਵਾਰ-ਵਾਰ ਧਮਕੀ ਦਿੱਤੀ ਸੀ ਕਿ ਜੇਕਰ ਉਹ ਕਾਰ ਅਤੇ ਘਰ ਦੇ ਕਰਜ਼ੇ ਦੇ EMI ਦਾ ਭੁਗਤਾਨ ਕਰਨ ਲਈ ਆਪਣੇ ਪੇਕਿਆਂ ਤੋਂ 1.5 ਲੱਖ ਰੁਪਏ ਨਹੀਂ ਲਿਆਉਂਦੀ ਤਾਂ ਉਹ ਉਸਦੇ ਨਹਾਉਣ ਦੀਆਂ ਵੀਡੀਓ ਆਨਲਾਈਨ ਲੀਕ ਕਰ ਦੇਵੇਗਾ।

ਮਹਿਲਾ ਨੇ ਆਪਣੀ ਸੱਸ, ਸਹੁਰਾ, ਦਿਓਰ, ਨਣਦ ਅਤੇ ਸਹੁਰੇ ਪਰਿਵਾਰ ਦੇ ਬਾਕੀ ਮੈਬਰਾਂ 'ਤੇ ਵਿਆਹ ਤੋਂ ਬਾਅਦ ਤੋਂ ਹੀ ਉਸਨੂੰ ਲਗਾਤਾਰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਕਰਨ ਅਤੇ ਉਸਦੇ ਮਾਪਿਆਂ ਤੋਂ ਪੈਸੇ ਅਤੇ ਕਾਰ ਲਿਆਉਣ ਲਈ ਦਬਾਅ ਪਾਉਣ ਦਾ ਆਰੋਪ ਲਗਾਇਆ ਹੈ। ਪੁਲਿਸ ਨੇ ਪਤੀ ਸਮੇਤ ਸੱਤ ਜਾਣਿਆ ਵਿਰੁੱਧ ਬਲੈਕਮੇਲਿੰਗ, ਘਰੇਲੂ ਹਿੰਸਾ, ਸ਼ੋਸ਼ਣ ਅਤੇ ਨਿੱਜਤਾ ਦੀ ਉਲੰਘਣਾ ਕਰਨ ਦੇ ਆਰੋਪ ਵਿੱਚ ਬੀਐਨਐਸ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜਾਂਚਕਰਤਾ ਘਰ ਤੋਂ ਬਰਾਮਦ ਕੀਤੇ ਗਏ ਜਾਸੂਸੀ ਕੈਮਰਿਆਂ ਅਤੇ ਵੀਡੀਓ ਫੁਟੇਜ ਦੀ ਜਾਂਚ ਕਰ ਰਹੇ ਹਨ।

Related Post