Punjab Bandh Train : 30 ਦਸੰਬਰ ਨੂੰ ਟ੍ਰੇਨਾਂ ਚ ਸਫ਼ਰ ਕਰਨ ਵਾਲੇ ਸਾਵਧਾਨ ! ਜਾਣ ਲਓ ਕਿਹੜੀਆਂ 25 ਦੇ ਕਰੀਬ ਟ੍ਰੇਨਾਂ ਹੋਣਗੀਆਂ ਪ੍ਰਭਾਵਿਤ

Jammu Katra Rail : ਜੇਕਰ ਤੁਸੀ ਟ੍ਰੇਨ ਰਾਹੀਂ ਇਸ ਦਿਨ ਸਫ਼ਰ ਕਰਨ ਵਾਲੇ ਹੋ ਤਾਂ ਇਹ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਖ਼ਬਰ ਹੈ, ਕਿਉਂਕਿ ਪੰਜਾਬ ਬੰਦ ਦਾ ਅਸਰ ਰੇਲਵੇ 'ਤੇ ਵੀ ਪਵੇਗਾ। ਪੰਜਾਬ ਬੰਦ ਦੌਰਾਨ ਲਗਭਗ 25 ਤੋਂ ਵੱਧ ਟ੍ਰੇਨਾਂ ਦੇ ਪ੍ਰਭਾਵਤ ਹੋਣ ਦਾ ਅੰਦਾਜ਼ਾ ਹੈ।

By  KRISHAN KUMAR SHARMA December 29th 2024 04:37 PM

Rail Services on Punjab Band : ਸੰਯੁਕਤ ਕਿਸਾਨ ਮੋਰਚੇ (ਗ਼ੈਰ ਸਿਆਸੀ) ਵੱਲੋਂ 30 ਦਸੰਬਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬ ਭਰ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਸੰਸਥਾਵਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਪੰਜਾਬ ਦੇ ਹਰ ਵਰਗ ਤੋਂ ਸਹਿਯੋਗ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਹੈ। ਪੰਜਾਬ ਬੰਦ ਦੌਰਾਨ ਕਈ ਰੋਜ਼ਾਨਾਂ ਦੀਆਂ ਜ਼ਰੂਰੀ ਸਹੂਲਤਾਂ 'ਤੇ ਜਿਥੇ ਅਸਰ ਪਵੇਗਾ, ਉਥੇ ਹੀ ਜੇਕਰ ਤੁਸੀ ਟ੍ਰੇਨ ਰਾਹੀਂ ਇਸ ਦਿਨ ਸਫ਼ਰ ਕਰਨ ਵਾਲੇ ਹੋ ਤਾਂ ਇਹ ਤੁਹਾਡੇ ਲਈ ਵੀ ਬਹੁਤ ਜ਼ਰੂਰੀ ਖ਼ਬਰ ਹੈ, ਕਿਉਂਕਿ ਪੰਜਾਬ ਬੰਦ ਦਾ ਅਸਰ ਰੇਲਵੇ 'ਤੇ ਵੀ ਪਵੇਗਾ। ਪੰਜਾਬ ਬੰਦ ਦੌਰਾਨ ਲਗਭਗ 25 ਤੋਂ ਵੱਧ ਟ੍ਰੇਨਾਂ ਦੇ ਪ੍ਰਭਾਵਤ ਹੋਣ ਦਾ ਅੰਦਾਜ਼ਾ ਹੈ।

ਜਾਣਕਾਰੀ ਅਨੁਸਾਰ 30 ਦਸੰਬਰ ਨੂੰ ਜਲੰਧਰ ਤੋਂ ਜੰਮੂ ਕੱਟੜਾ ਆਉਣ-ਜਾਣ ਵਾਲੀਆਂ 25 ਟ੍ਰੇਨਾਂ ਆਪਣੇ ਨਿਰਧਾਰਤ ਸਮਿਆਂ ਤੋਂ ਪ੍ਰਭਾਵਿਤ ਹੋ ਸਕਦੀਆਂ। ਇਸਤੋਂ ਇਲਾਵਾ 2 ਵੰਦੇ ਭਾਰਤ ਟ੍ਰੇਨਾਂ ਨੂੰ ਵੀ ਬ੍ਰੇਕਾਂ ਲੱਗ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਤੋਂ ਜੰਮੂ ਕੱਟੜਾ ਜਾਣ ਵਾਲੀਆਂ 25 ਦੇ ਕਰੀਬ ਟਰੇਨਾਂ ਲਗਭਗ 9 ਘੰਟੇ ਦੀ ਦੇਰੀ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ।

ਜੰਮੂ ਤੋਂ ਵੰਦੇ ਭਾਰਤ ਟ੍ਰੇਨ, ਜੋ ਦਿੱਲੀ ਤੋਂ ਆਉਂਦੀ ਹੈ ਉਹ ਵੀ ਪ੍ਰਭਾਵਿਤ ਹੋਵੇਗੀ, ਜਦਕਿ ਦੂਜੀ ਵੰਦੇ ਭਾਰਤ ਟ੍ਰੇਨ ਜੋ ਜਲੰਧਰ ਤੋਂ ਕੱਟੜਾ ਵੱਲ ਜਾਂਦੀ ਹੈ ਉਹ ਵੀ 9 ਘੰਟੇ ਦੀ ਦੇਰੀ ਨਾਲ ਪ੍ਰਭਾਵਿਤ ਹੋਵੇਗੀ।

Related Post