DGP ਗੌਰਵ ਯਾਦਵ ਦੀ ਸਥਾਈ ਨਿਯੁਕਤੀ ਲਈ ਰਸਤਾ ਸਾਫ਼! ਕੇਂਦਰ ਦੇ DG ਪੈਨਲ ਚ ਪੰਜਾਬ ਤੋਂ ਇਕੱਲੇ ਅਧਿਕਾਰੀ

DGP Gaurav Yadav : ਗੌਰਵ ਯਾਦਵ IPS ਕੇਡਰ ਦੇ 1992 ਬੈਚ ਦੇ ਇਕਲੌਤੇ ਅਧਿਕਾਰੀ ਹਨ। ਇਸ ਦੇ ਨਾਲ ਹੀ ਪੈਨਲ ਵਿੱਚ ਆ ਕੇ ਉਹਨਾਂ ਨੇ ਰਾਜ ਅਤੇ ਕੇਂਦਰ ਸਰਕਾਰ ਦੇ ਕਈ ਉੱਚ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਨਾਲ ਪੰਜਾਬ ਪੁਲਿਸ ਦੇ ਮੁਖੀ ਵਜੋਂ ਗੌਰਵ ਯਾਦਵ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ।

By  KRISHAN KUMAR SHARMA February 5th 2025 09:54 AM -- Updated: February 5th 2025 09:55 AM

DGP Gaurav Yadav : ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਸਥਾਈ ਨਿਯੁਕਤੀ ਲਈ ਰਸਤਾ ਹੋ ਸਕਦਾ ਸਾਫ ਹੋ ਗਿਆ ਹੈ। ਡੀਜੀਪੀ ਪੰਜਾਬ ਨੂੰ ਕੇਂਦਰੀ ਸੁਰੱਖਿਆ ਬਲ ਜਾਂ ਏਜੰਸੀ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਲਈ ਕੇਂਦਰ ਸਰਕਾਰ ਨੇ ਡੀਜੀ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪੰਜਾਬ ਤੋਂ ਇਕੱਲੇ ਅਧਿਕਾਰੀ ਕੇਂਦਰ ਦੇ DG ਪੈਨਲ 'ਚ ਸ਼ਾਮਿਲ ਹੋਏ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਗੌਰਵ ਯਾਦਵ ਕਈ ਸੀਨੀਅਰ ਅਧਿਕਾਰੀਆਂ ਨੂੰ ਪਿੱਛੇ ਛੱਡ ਕੇ ਪੰਜਾਬ ਪੁਲਿਸ ਦੇ ਡੀਜੀਪੀ ਬਣ ਚੁੱਕੇ ਹਨ। ਇਸ ਨਵੇਂ ਵਿਕਾਸ ਦੇ ਨਾਲ, ਉਸਨੇ ਰਾਜ ਅਤੇ ਕੇਂਦਰ ਸਰਕਾਰ ਵਿੱਚ ਉੱਚ ਅਹੁਦਿਆਂ 'ਤੇ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ​​ਕਰ ਲਿਆ ਹੈ।

ਗੌਰਵ ਯਾਦਵ IPS ਕੇਡਰ ਦੇ 1992 ਬੈਚ ਦੇ ਇਕਲੌਤੇ ਅਧਿਕਾਰੀ ਹਨ। ਇਸ ਦੇ ਨਾਲ ਹੀ ਪੈਨਲ ਵਿੱਚ ਆ ਕੇ ਉਹਨਾਂ ਨੇ ਰਾਜ ਅਤੇ ਕੇਂਦਰ ਸਰਕਾਰ ਦੇ ਕਈ ਉੱਚ ਅਧਿਕਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।  ਇਸ ਨਾਲ ਪੰਜਾਬ ਪੁਲਿਸ ਦੇ ਮੁਖੀ ਵਜੋਂ ਗੌਰਵ ਯਾਦਵ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਸੋਮਵਾਰ ਨੂੰ ਕੇਂਦਰ ਵਿੱਚ ਉੱਚ ਅਹੁਦਿਆਂ ਲਈ ਪੰਜ ਆਈਪੀਐਸ ਅਧਿਕਾਰੀਆਂ ਦੇ ਪੈਨਲ ਨੂੰ ਮਨਜ਼ੂਰੀ ਦੇ ਦਿੱਤੀ।

ਪੰਜਾਬ ਦੇ ਡੀਜੀਪੀ ਦੀ ਸਥਾਈ ਨਿਯੁਕਤੀ ਦਾ ਰਸਤਾ ਸਾਫ਼!

ਗੌਰਵ ਯਾਦਵ ਪੰਜਾਬ ਦੇ ਇਕਲੌਤੇ ਅਧਿਕਾਰੀ ਹਨ, ਜਿਸਦਾ ਨਾਮ ਪੈਨਲ ਵਿੱਚ ਸ਼ਾਮਲ ਹੈ। ਇਸ ਨਾਲ ਹੁਣ ਉਨ੍ਹਾਂ ਦਾ ਪੰਜਾਬ ਦਾ ਸਥਾਈ ਡੀਜੀਪੀ ਬਣਨ ਦਾ ਰਸਤਾ ਵੀ ਸਾਫ਼ ਹੋ ਸਕਦਾ ਹੈ। ਦੱਸ ਦਈਏ ਕਿ 4 ਜੂਨ, 2022 ਨੂੰ ਉਹਨਾਂ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਉਸ ਤੋਂ ਬਾਅਦ ਤੋਂ ਲੈਕੇ ਹੁਣ ਤੱਕ ਉਹ ਪੰਜਾਬ ਦੇ ਕਾਰਜਕਾਰੀ ਡੀਜੀਪੀ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਇਸਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ 1988 ਬੈਚ ਦੇ ਅਧਿਕਾਰੀ ਪ੍ਰਬੋਧ ਕੁਮਾਰ ਨੂੰ ਵੀ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਸੀ। ਪ੍ਰਬੋਧ ਕੁਮਾਰ 31 ਜਨਵਰੀ ਨੂੰ ਸੇਵਾਮੁਕਤ ਹੋ ਗਏ, ਜਿਸ ਨਾਲ ਯਾਦਵ ਪੰਜਾਬ ਕੇਡਰ ਵਿੱਚ ਇਕਲੌਤੇ ਪੈਨਲ ਵਿੱਚ ਸ਼ਾਮਲ ਅਧਿਕਾਰੀ ਰਹਿ ਗਏ।

ਯਾਦਵ ਤੋਂ ਸੀਨੀਅਰ ਚਾਰ ਆਈਪੀਐਸ ਅਧਿਕਾਰੀ - 1989 ਬੈਚ ਦੇ ਸੰਜੀਵ ਕਾਲੜਾ, 1989 ਬੈਚ ਦੇ ਪਰਾਗ ਜੈਨ, 1992 ਬੈਚ ਦੇ ਸ਼ਰਦ ਸੱਤਿਆ ਚੌਹਾਨ ਅਤੇ 1992 ਬੈਚ ਦੇ ਹਰਪ੍ਰੀਤ ਸਿੰਘ ਸਿੱਧੂ ਨੂੰ ਅਜੇ ਤੱਕ ਕੇਂਦਰ ਸਰਕਾਰ ਨੇ ਪੈਨਲ ਵਿੱਚ ਸ਼ਾਮਲ ਨਹੀਂ ਕੀਤਾ ਹੈ।

ਕੇਂਦਰੀ ਕੈਬਨਿਟ ਨੇ 5 ਅਧਿਕਾਰੀਆਂ ਨੂੰ ਪੈਨਲ 'ਚ ਕੀਤਾ ਸ਼ਾਮਲ

ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਸੋਮਵਾਰ ਨੂੰ ਕੇਂਦਰ ਵਿੱਚ ਡੀਜੀ ਅਤੇ ਬਰਾਬਰ ਦੀਆਂ ਅਸਾਮੀਆਂ ਲਈ ਪੰਜ ਆਈਪੀਐਸ ਅਧਿਕਾਰੀਆਂ ਦੀ ਸੂਚੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚ ਨੁਜ਼ਹਤ ਹਸਨ (IPS: 1991: AGMUT), ਗੌਰਵ ਯਾਦਵ (IPS: 1992: PB) ਸ਼ਾਮਲ ਹਨ। ਜਦੋਂ ਕਿ, ਡੀਜੀ ਬਰਾਬਰ ਦੀਆਂ ਅਸਾਮੀਆਂ ਲਈ, ਪੈਨਲ ਵਿੱਚ ਤਿਰੁਮਾਲਾ ਰਾਓ (IPS: 1989: AP), ਆਦਿਤਿਆ ਮਿਸ਼ਰਾ (IPS: 1989: UP), ਅਤੇ Idashisha Nongrang (IPS: 1992: MN) ਸ਼ਾਮਲ ਹਨ।

Related Post