DIG Harcharan Singh Bhullar ਦੇ ਚੰਡੀਗੜ੍ਹ ਘਰੋਂ 7.5 ਕਰੋੜ ਰੁਪਏ , 2.5 ਕਿਲੋ ਸੋਨਾ ਬਰਾਮਦ ਅਤੇ 4 ਹਥਿਆਰ ਵੀ ਜ਼ਬਤ

DIG Harcharan Singh Bhullar arrested : ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਵਿਚੋਲੇ ਕ੍ਰਿਸ਼ਨੂ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

By  Shanker Badra October 17th 2025 06:15 PM

DIG Harcharan Singh Bhullar arrested :  ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਵਿਚੋਲੇ ਕ੍ਰਿਸ਼ਨੂ ਨੂੰ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਉੱਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਸੁਣਵਾਈ ਦੌਰਾਨ ਹਰਚਰਨ ਸਿੰਘ ਭੁੱਲਰ ਨੇ ਆਪਣਾ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਸੀ ਅਤੇ ਜੱਜ ਨੇ ਉਸਨੂੰ ਰੁਮਾਲ ਹਟਾਉਣ ਲਈ ਕਿਹਾ। ਮੀਡੀਆ ਵੱਲੋਂ ਪੁੱਛੇ ਜਾਣ 'ਤੇ ਭੁੱਲਰ ਬੋਲੇ "ਅਦਾਲਤ ਇਨਸਾਫ਼ ਕਰੇਗੀ ਅਤੇ ਮੈਂ ਹਰ ਚੀਜ਼ ਦਾ ਜਵਾਬ ਦੇਵਾਂਗਾ। ਡੀਆਈਜੀ ਅੱਜ ਦੀ ਰਾਤ ਬੁੜੈਲ ਜੇਲ੍ਹ ਵਿੱਚ ਬਿਤਾਏਗਾ। 


ਇਸ ਦੌਰਾਨ ਭੁੱਲਰ ਦੇ ਵਕੀਲ ਐਚਐਸ ਧਨੋਆ ਨੇ ਕਿਹਾ ਕਿ ਹਰਚਰਨ ਸਿੰਘ ਭੁੱਲਰ ਨੂੰ ਸਵੇਰੇ 11:30 ਵਜੇ ਦੇ ਕਰੀਬ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਗ੍ਰਿਫ਼ਤਾਰੀ ਰਾਤ 8 ਵਜੇ ਦੀ ਪਾਈ। ਓਥੇ ਹੀ ਐਡਵੋਕੇਟ ਏਐਸ ਸੁਖੂਜਾ ਨੇ ਦੱਸਿਆ ਕਿ ਅਦਾਲਤ ਦੇ ਅੰਦਰ ਭੁੱਲਰ ਦੀ ਮੈਡੀਸਨ ਨੂੰ ਲੈ ਕੇ ਦੱਸਿਆ ਗਿਆ ਸੀ। ਉਨ੍ਹਾਂ ਨੇ ਅਦਾਲਤ 'ਚ ਨਿਯਮਾਂ ਅਨੁਸਾਰ ਮੈਡੀਸਨ ਦੇਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਮੈਡੀਸਨ ਦੇਣ ਲਈ ਕਿਹਾ।


ਗ੍ਰਿਫ਼ਤਾਰ DIG ਹਰਚਰਨ ਸਿੰਘ ਭੁੱਲਰ ਦੇ ਚੰਡੀਗੜ੍ਹ ਘਰੋਂ ਬਰਾਮਦ ਸਮਾਨ 

ਕਰੀਬ 7.5 ਕਰੋੜ ਰੁਪਏ ਦੀ ਨਕਦੀ ਬਰਾਮਦ

26 ਲਗਜ਼ਰੀ ਘੜੀਆਂ ਸਮੇਤ ਕਰੀਬ 2.5 ਕਿਲੋਗ੍ਰਾਮ ਸੋਨੇ ਦੇ ਗਹਿਣੇ ਬਰਾਮਦ

50 ਤੋਂ ਵੱਧ ਅਚੱਲ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼

ਲਾਕਰ ਦੀਆਂ ਚਾਬੀਆਂ ਅਤੇ ਕਈ ਬੈਂਕ ਖਾਤਿਆਂ ਦੇ ਵੇਰਵੇ

100 ਜ਼ਿੰਦਾ ਕਾਰਤੂਸਾਂ ਸਮੇਤ 4 ਹਥਿਆਰ ਬਰਾਮਦ

ਸਮਰਾਲਾ ਵਿਖੇ ਫਾਰਮ ਹਾਊਸ ਤੋਂ ਬਰਾਮਦ ਸਮਾਨ 

ਸ਼ਰਾਬ ਦੀਆਂ 108 ਬੋਤਲਾਂ , 5.7 ਲੱਖ ਦੀ ਨਕਦੀ ,17 ਜ਼ਿੰਦਾ ਕਾਰਤੂਸ

ਦਲਾਲ ਦੇ ਘਰੋਂ 21 ਲੱਖ ਦੀ ਨਕਦੀ ਬਰਾਮਦ


Related Post