Mansa Firing Case : ਮਾਨਸਾ ਚ ਫਾਇਰਿੰਗ ਕਰਨ ਵਾਲੇ ਦੋਵੇਂ ਬਦਮਾਸ਼ 72 ਘੰਟਿਆਂ ਦੌਰਾਨ ਮੁੱਠਭੇੜ ਚ ਗ੍ਰਿਫਤਾਰ
Mansa Firing Case : ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਕੜੇ ਗਏ ਨੌਜਵਾਨ ਤੋਂ ਪੁਲਿਸ ਵੱਲੋਂ ਅਸਲਾ ਰਿਕਵਰ ਕਰਵਾਉਣ ਦੇ ਲਈ ਲੈ ਕੇ ਗਈ ਤਾਂ ਉਸਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ।
Mansa Firing Case : ਮਾਨਸਾ ਵਿੱਚ ਪਿਛਲੇ ਦਿਨੀ ਹੋਈ ਫਾਇਰਿੰਗ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ 72 ਘੰਟਿਆਂ ਦੇ ਦੌਰਾਨ ਫਾਇਰਿੰਗ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪਕੜੇ ਗਏ ਨੌਜਵਾਨ ਤੋਂ ਪੁਲਿਸ ਵੱਲੋਂ ਅਸਲਾ ਰਿਕਵਰ ਕਰਵਾਉਣ ਦੇ ਲਈ ਲੈ ਕੇ ਗਈ ਤਾਂ ਉਸਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਜਵਾਬੀ ਕਾਰਵਾਈ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ।
ਮਾਨਸਾ ਦੇ ਐਸਐਸਪੀ ਭਗੀਰਥ ਸਿੰਘ ਮੀਨਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਸ਼ਹਿਰ ਦੇ ਵਿੱਚ 28 ਅਕਤੂਬਰ ਨੂੰ ਸ਼ਾਮ 4 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਸ਼ਕਤੀ ਟ੍ਰੇਡਿੰਗ ਨਾਮ ਦੀ ਦੁਕਾਨ ਤੇ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦਾ ਅੱਗੇ ਜਾ ਕੇ ਐਕਸੀਡੈਂਟ ਹੋਇਆ ਤੇ ਉੱਥੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਵੱਲੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਾਇਰਿੰਗ ਕਰਕੇ ਮੋਟਰਸਾਈਕਲ ਸੁੱਟ ਫਰਾਰ ਹੋ ਗਏ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਨਾਂ ਦੀ ਸੀਸੀਟੀਵੀ ਫੁਟੇਜ ਦੇ ਜਰੀਏ ਪੰਜਾਬ ਭਰ ਦੇ ਵਿੱਚ ਪਹਿਚਾਣ ਦੇ ਲਈ ਮੈਸੇਜ ਕਰ ਦਿੱਤਾ ਗਿਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮਾਨਸਾ ਜ਼ਿਲ੍ਹੇ ਤੋਂ ਇੱਕ ਕੈਬ ਦੇ ਰਾਹੀਂ ਭੱਜਣ ਦੇ ਵਿੱਚ ਫਰਾਰ ਹੋ ਗਏ ਸੀ ਜੋ ਕਿ ਮਾਈਸਰਖਾਨਾ ਤੋਂ ਖਰੜ ਜਾ ਪਹੁੰਚੇ ਸਨ, ਜੋ ਕਿ ਅੱਜ ਮੁੜ ਤੋਂ ਮਾਨਸਾ ਦੇ ਚਕੇਰੀਆਂ ਰੋਡ ਉੱਪਰ ਘੁੰਮ ਰਹੇ ਸਨ, ਜਿਨ੍ਹਾ ਦੀ ਮੁਖਬਰ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਨੇ ਇਨ੍ਹਾਂ ਦੋਨੋਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ।
ਗੁਰਸਾਹਿਬ ਸਿੰਘ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਉਸ ਸਮੇਂ ਇੱਕ ਅਸਲਾ ਭਿੱਖੀ ਦੇ ਨੇੜੇ ਡਰੇਨ ਦੇ ਕੋਲ ਝਾੜੀਆਂ ਦੇ ਵਿੱਚ ਛੁਪਾਇਆ ਹੈ, ਜਦੋਂ ਪੁਲਿਸ ਅਸਲਾ ਰਿਕਵਰ ਕਰਵਾਉਣ ਦੇ ਲਈ ਗਈ ਤਾਂ ਪਹਿਲਾਂ ਤੋਂ ਹੀ ਲੋਡ ਅਸਲੇ ਨਾਲ ਉਸਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਸ ਕਾਰਵਾਈ ਦੌਰਾਨ ਗੁਰਸਾਹਿਬ ਸਿੰਘ ਜ਼ਖ਼ਮੀ ਹੋਇਆ ਹੈ। ਉਹਨਾਂ ਦੱਸਿਆ ਕਿ ਗੁਰੂ ਸਾਹਿਬ ਸਿੰਘ ਅਤੇ ਰਮਨਪ੍ਰੀਤ ਸਿੰਘ ਦੋਨੋਂ ਹੀ ਰੋਪੜ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਿਨ੍ਹਾਂ ਤੋਂ ਪੁਲਿਸ ਵੱਲੋਂ ਗਹਿਰਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ। ਇਸ ਦੌਰਾਨ ਉਹਨਾਂ ਦੱਸਿਆ ਕਿ ਪੁਲਿਸ ਨੇ ਵਾਰਦਾਤ ਦੇ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਤੇ ਅਸਲਾ ਬਰਾਮਦ ਕਰ ਲਿਆ ਹੈ।