Sangrur : ਸੰਗਰੂਰ ਚ ਖੌਫ਼ਨਾਕ ਸੜਕ ਹਾਦਸਾ, ਪੰਜਾਬ ਪੁਲਿਸ ਮਹਿਲਾ ਮੁਲਾਜ਼ਮ ਤੇ ਉਸਦੀ ਮਾਂ ਜਿਊਂਦਾ ਸੜੀਆਂ
Sangrur Car Accident : ਪੁਲਿਸ ਮੁਲਾਜ਼ਮ ਕੁੜੀ ਅੱਜ ਸਵੇਰੇ ਆਪਣੀ ਮਾਂ ਦੇ ਨਾਲ ਰਿਸ਼ਤੇਦਾਰੀ ਵਿੱਚ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਅੱਗ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਸੜ ਗਈ ਅਤੇ ਦੋਵੇਂ ਮਾਂ-ਧੀ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ।
Sangrur Car Accident : ਪੰਜਾਬ 'ਚ ਸ਼ਨੀਵਾਰ ਧੁੰਦ ਕਾਰਨ ਕਈ ਥਾਂਵਾਂ 'ਤੇ ਹਾਦਸਿਆਂ ਦੀ ਖ਼ਬਰ ਹੈ। ਸੰਗਰੂਰ ਵਿੱਚ ਵੀ ਪੰਜਾਬ ਪੁਲਿਸ ਦੀ ਇੱਕ ਮਹਿਲਾ ਮੁਲਾਜ਼ਮ ਦੀ ਉਸ ਦੀ ਮਾਂਤ ਸਮੇਤ ਖੌਫਨਾਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਸਵੇਰ ਸਮੇਂ ਸੂਲਰ ਘਰਾਟ ਨੇੜੇ ਵਾਪਰਿਆ, ਜਿਸ ਦੌਰਾਨ ਤਕਰੀਬਨ 3-4 ਵਜੇ ਦੇ ਕਰੀਬ ਨਹਿਰ ਦੇ ਕਿਨਾਰੇ ਬਣੀ ਪਟੜੀ ਉੱਤੇ ਇਕ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ। ਟਕਰਾਅ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਰ ਵਿੱਚ ਸਵਾਰ 35 ਸਾਲਾ ਪੁਲਿਸ ਮੁਲਾਜ਼ਮ ਕੁੜੀ ਅਤੇ ਉਸਦੀ ਮਾਂ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਦੋਵੇਂ ਮ੍ਰਿਤਕ ਮਾਂ-ਧੀ ਸੰਗਰੂਰ ਦੇ ਪਿੰਡ ਮੌੜਾਂ ਦੀਆਂ ਰਹਿਣ ਵਾਲੀਆਂ ਸਨ। ਪੁਲਿਸ ਮੁਲਾਜ਼ਮ ਕੁੜੀ ਸਰਬਜੀਤ ਕੌਰ ਅੱਜ ਸਵੇਰੇ ਆਪਣੀ ਮਾਂ ਦੇ ਨਾਲ ਰਿਸ਼ਤੇਦਾਰੀ ਵਿੱਚ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਅੱਗ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਸੜ ਗਈ ਅਤੇ ਦੋਵੇਂ ਮਾਂ-ਧੀ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਇਸ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਹਾਦਸਾ ਕਿਸ ਕਾਰਨ ਵਾਪਰਿਆ ਅਤੇ ਕਾਰ ਨੂੰ ਅੱਗ ਕਿਵੇਂ ਲੱਗੀ।
ਉੱਧਰ, ਪਿੰਡ ਮੌੜਾ ਵਿੱਚ ਇਸ ਦਰਦਨਾਕ ਹਾਦਸੇ ਤੋਂ ਬਾਅਦ ਸੋਗ ਦਾ ਮਾਹੌਲ ਹੈ। ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਲੜਕੀ ਪੁਲਿਸ ਮੁਲਾਜ਼ਮ ਸੀ ਅਤੇ ਉਸਦਾ ਭਰਾ ਵੀ ਪੁਲਿਸ ਸੇਵਾ ਵਿੱਚ ਹੈ।
ਦੂਜੇ ਪਾਸੇ, ਕਮਲਦੀਪ ਸਿੰਘ ਐਸਐਚਓ ਦਿੜ੍ਹਬਾ ਦਾ ਕਹਿਣਾ ਸੀ ਕਿ ਇਹ ਹਾਦਸਾ ਅੱਜ ਸਵੇਰੇ ਵਾਪਰਿਆ ਹੈ ਅਤੇ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗਣ ਕਾਰਨ ਮਾਂ-ਧੀ ਦੀ ਸੜ ਕੇ ਮੌਤ ਹੋਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।