Punjab Roadways, ਪਨਬੱਸ ਅਤੇ PRTC ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਵੱਡਾ ਐਲਾਨ ,ਨਹੀਂ ਲੈ ਕੇ ਜਾਣਗੇ ਸਿਆਸੀ ਰੈਲੀਆਂ ਚ ਸਰਕਾਰੀ ਬੱਸਾਂ

Punjab News : ਪੰਜਾਬ ਰੋਡਵੇਜ, ਪਨਬੱਸ ਅਤੇ PRTC ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਸਿਆਸੀ ਰੈਲੀਆਂ 'ਚ ਸਰਕਾਰੀ ਬੱਸਾਂ ਨਹੀਂ ਲੈ ਕੇ ਜਾਣਗੇ। ਉਨ੍ਹਾਂ ਪਿਛਲੇ ਦਿਨੀਂ ਤਰਨ ਤਾਰਨ ਰੈਲੀ 'ਚ ਗਏ ਡਰਾਈਵਰ ਨੂੰ ਗੋਲੀ ਲੱਗਣ ਦਾ ਚਿੱਠੀ ਜਾਰੀ ਕਰਕੇ ਹਵਾਲਾ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਡੇ ਮਸਲੇ ਹੱਲ ਨਹੀਂ ਕਰਦੀ ,ਸਾਡੀਆਂ ਮਨੀਆਂ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ

By  Shanker Badra October 9th 2025 01:40 PM

Punjab News : ਪੰਜਾਬ ਰੋਡਵੇਜ, ਪਨਬੱਸ ਅਤੇ PRTC ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਵੱਲੋਂ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਸਿਆਸੀ ਰੈਲੀਆਂ 'ਚ ਸਰਕਾਰੀ ਬੱਸਾਂ ਨਹੀਂ ਲੈ ਕੇ ਜਾਣਗੇ। ਉਨ੍ਹਾਂ ਪਿਛਲੇ ਦਿਨੀਂ ਤਰਨ ਤਾਰਨ ਰੈਲੀ 'ਚ ਗਏ ਡਰਾਈਵਰ ਨੂੰ ਗੋਲੀ ਲੱਗਣ ਦਾ ਚਿੱਠੀ ਜਾਰੀ ਕਰਕੇ ਹਵਾਲਾ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਾਡੇ ਮਸਲੇ ਹੱਲ ਨਹੀਂ ਕਰਦੀ ,ਸਾਡੀਆਂ ਮਨੀਆਂ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ। 

ਉਨ੍ਹਾਂ ਆਪਣੇ ਪੱਤਰ 'ਚ ਲਿਖਿਆ ਕਿ ਸਰਕਾਰ ਵੱਲੋਂ ਵਾਰ- ਵਾਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਟਕਾਇਆ ਜਾ ਰਿਹਾ ਹੈ ਅਤੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ। ਪਿਛਲੇ ਦਿਨੀਂ ਤਰਨਾਤਰਨ ਰੈਲੀ ਵਿੱਚ ਗੋਲੀ ਚੱਲਣ ਕਾਰਨ ਸਾਡੇ ਡਰਾਈਵਰ ਕੰਡਕਟਰ ਆਪਣੇ ਆਪ ਨੂੰ ਅਸੁਰੱਖਿਤ ਸਮਝਦੇ ਹਨ। ਜਿਸਦੇ ਰੋਸ ਵਜੋਂ ਅਸੀਂ ਸਿਰਫ ਰੂਟ ਡਿਊਟੀ ਹੀ ਕਰਾਂਗੇ ਅਤੇ ਕਿਸੇ ਵੀ ਸਿਆਸੀ ਰੈਲੀ ਵਿੱਚ ਗੱਡੀਆਂ ਲੈ ਕੇ ਨਹੀਂ ਜਾਵਾਂਗੇ।

ਦੱਸ ਦੇਈਏ ਕਿ ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੰਟਰੈਕਟ ਵਰਕਰਜ਼ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਰੋਸ ਪ੍ਰਦਸ਼ਨ ਕੀਤਾ ਜਾ ਰਿਹਾ ਹੈ। 14 ਸਤੰਬਰ ਨੂੰ ਵੀ ਪਨਬੱਸ ਤੇ ਪੀਆਰਟੀਸੀ ਯੂਨੀਅਨ ਵੱਲੋਂ 2 ਘੰਟੇ ਲਈ ਪੰਜਾਬ ਦੇ ਬੱਸ ਅੱਡਿਆਂ 'ਤੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਆਊਟਸੋਰਸਿੰਗ ਉਤੇ ਕਰਮਚਾਰੀਆਂ ਨੂੰ ਭਰਤੀ ਕਰਨ 'ਤੇ ਮਨਾਹੀ ਦਿੱਤੀ ਗਈ ਸੀ ਪਰ ਫਿਰ ਵੀ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀਆਂ ਨਾਲ 15 ਤੋਂ 16 ਵਾਰ ਮੀਟਿੰਗਾਂ ਹੋ ਚੁੱਕੀ ਹੈ ਪਰ ਕੋਈ ਹੱਲ ਨਹੀਂ ਨਿਕਲਿਆ ਹੈ। 


Related Post