Punjabi Actress ਮੈਂਡੀ ਤੱਖਰ ਦਾ ਹੋਇਆ ਤਲਾਕ, ਵਿਆਹ ਦੇ 2 ਸਾਲਾਂ ਅੰਦਰ ਹੀ ਟੁੱਟਿਆ ਰਿਸ਼ਤਾ

Mandy Takhar divorce : ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਵਿਆਹ ਦੇ ਲਗਭਗ 2 ਸਾਲ ਬਾਅਦ ਅਦਾਕਾਰਾ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਹੈ। ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ ਆਪਸੀ ਸਹਿਮਤੀ 'ਤੇ ਜੋੜੇ ਵੱਲੋਂ ਦਾਇਰ ਕੀਤੀ ਗਈ ਪਹਿਲੀ ਅਰਜ਼ੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਤਲਾਕ ਦੇ ਦਿੱਤਾ। ਸ਼ੇਖਰ ਕੌਸ਼ਲ ਤੋਂ ਵੱਖ ਹੋਣ ਦੀ ਮੰਗ ਆਪਸੀ ਸਹਿਮਤੀ ਨਾਲ ਕੀਤੀ ਗਈ ਸੀ

By  Shanker Badra January 16th 2026 01:37 PM -- Updated: January 16th 2026 01:49 PM

Mandy Takhar divorce : ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਵਿਆਹ ਦੇ ਲਗਭਗ 2 ਸਾਲ ਬਾਅਦ ਅਦਾਕਾਰਾ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਹੈ। ਦਿੱਲੀ ਦੀ ਸਾਕੇਤ ਪਰਿਵਾਰਕ ਅਦਾਲਤ ਨੇ  ਆਪਸੀ ਸਹਿਮਤੀ 'ਤੇ ਜੋੜੇ ਵੱਲੋਂ ਦਾਇਰ ਕੀਤੀ ਗਈ ਪਹਿਲੀ ਅਰਜ਼ੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਤਲਾਕ ਦੇ ਦਿੱਤਾ। ਸ਼ੇਖਰ ਕੌਸ਼ਲ ਤੋਂ ਵੱਖ ਹੋਣ ਦੀ ਮੰਗ ਆਪਸੀ ਸਹਿਮਤੀ ਨਾਲ ਕੀਤੀ ਗਈ ਸੀ। ਉਸ ਦੇ ਵਕੀਲ ਨੇ ਪੁਸ਼ਟੀ ਕੀਤੀ ਕਿ ਪਹਿਲੀ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ, ਜਦੋਂ ਕਿ ਸ਼ਰਤਾਂ ਗੁਪਤ ਰੱਖੀਆਂ ਗਈਆਂ ਹਨ।

ਦੱਸ ਦੇਈਏ ਕਿ ਅਦਾਕਾਰਾ ਮੈਂਡੀ ਤੱਖਰ ਅਤੇ ਸ਼ੇਖਰ ਕੌਸ਼ਲ ਦਾ ਵਿਆਹ 2024 ਵਿਚ ਹੋਇਆ ਸੀ। ਪਿਛਲੇ ਸਾਲ ਤੋਂ ਉਹ ਵੱਖਰੇ ਰਹਿ ਰਹੇ ਹਨ। ਅਦਾਲਤ ਵੱਲੋਂ ਆਪਸੀ ਸਹਿਮਤੀ 'ਤੇ ਜੋੜੇ ਵੱਲੋਂ ਦਾਇਰ ਕੀਤੀ ਗਈ ਪਹਿਲੀ ਅਰਜ਼ੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਸ਼ੁੱਕਰਵਾਰ ਨੂੰ ਤਲਾਕ ਦੇ ਦਿੱਤਾ ਗਿਆ। ਸੂਤਰਾਂ ਅਨੁਸਾਰ ਤਲਾਕ ਦੀ ਪਟੀਸ਼ਨ ਆਪਸੀ ਆਧਾਰ 'ਤੇ ਦਾਇਰ ਕੀਤੀ ਗਈ ਸੀ, ਜਿਸ ਵਿੱਚ ਦੋਵੇਂ ਧਿਰਾਂ ਦੋਸਤਾਨਾ ਢੰਗ ਨਾਲ ਵੱਖ ਹੋਣ ਲਈ ਸਹਿਮਤ ਹੋਈਆਂ ਸਨ।

ਮੈਂਡੀ ਤੱਖਰ ਨੇ 2009 ਵਿੱਚ ਪੰਜਾਬੀ ਸੁਪਰਸਟਾਰ ਬੱਬੂ ਮਾਨ ਦੀ ਪੰਜਾਬੀ ਫਿਲਮ "ਏਕਮ - ਸਨ ਆਫ਼ ਸੋਲ" ਨਾਲ ਆਪਣੀ ਫਿਲਮੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੂੰ ਕਾਫੀ ਪ੍ਰਸ਼ੰਸਾ ਮਿਲੀ ਅਤੇ ਫਿਰ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੈਂਡੀ ਤੱਖਰ ਕਈ ਹਿੱਟ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਈ ਹੈ। "ਸਰਦਾਰ ਜੀ", "ਮਿਰਜ਼ਾ-ਦਾ ਅਨਟੋਲਡ ਸਟੋਰੀ", "ਤੂੰ ਮੇਰਾ ਬਾਈ, ਮੈਂ ਤੇਰਾ ਬਾਈ", "ਅਰਦਾਸ" ਅਤੇ "ਰੱਬ ਦਾ ਰੇਡੀਓ" ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਉਸਦੇ ਪ੍ਰਦਰਸ਼ਨ ਅਤੇ ਅਦਾਕਾਰੀ ਦੀ ਗਵਾਹੀ ਭਰਦੀਆਂ ਹਨ। 

ਦਿਲਜੀਤ ਦੁਸਾਂਝ ਨਾਲ ਉਸਦੀ ਜੋੜੀ ਨੂੰ ਖਾਸ ਤੌਰ 'ਤੇ "ਸਰਦਾਰ ਜੀ" ਵਿੱਚ ਖੂਬ ਪਸੰਦ ਕੀਤਾ ਗਿਆ। ਮੈਂਡੀ ਨੇ ਦਿਲਜੀਤ ਦੁਸਾਂਝ ਤੋਂ ਲੈ ਕੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਤੱਕ ਦੇ ਮਸ਼ਹੂਰ ਚਿਹਰਿਆਂ ਨਾਲ ਵੀ ਕੰਮ ਕੀਤਾ ਹੈ। ਮੈਂਡੀ ਨੇ ਸਿੱਧੂ ਮੂਸੇਵਾਲਾ ਨਾਲ ਉਸਦੀ 2021 ਦੀ ਪੰਜਾਬੀ ਫਿਲਮ "ਯੈੱਸ, ਆਈ ਐਮ ਏ ਸਟੂਡੈਂਟ" ਵਿੱਚ ਕੰਮ ਕੀਤਾ ਸੀ। ਫਿਲਮ ਵਿੱਚ ਉਸਨੇ ਰੀਤ ਦੀ ਭੂਮਿਕਾ ਨਿਭਾਈ, ਜੋ ਕਿ ਸਿੱਧੂ ਮੂਸੇਵਾਲਾ ਦੇ ਕਿਰਦਾਰ ਜੱਸ ਗਿੱਲ ਦੀ ਪ੍ਰੇਮਿਕਾ ਸੀ।

Related Post