Khan Saab ਦੇ ਪਿਤਾ ਦੀ ਅੰਤਿਮ ਵਿਦਾਈ, ਜੱਦੀ ਪਿੰਡ ਚ ਮੁਸਲਿਮ ਰੀਤੀ-ਰਿਵਾਜਾਂ ਨਾਲ ਕੀਤਾ ਗਿਆ ਸਪੁਰਦ-ਏ-ਖ਼ਾਕ

Khan Saab Father Death : ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਲਗਾਤਾਰ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨਾਲ ਕਲਾਕਾਰਾਂ ਵਿਚਾਲੇ ਸੋਗ ਦਾ ਮਾਹੌਲ ਹੈ। ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਅਜੇ ਆਪਣੀ ਮਾਂ ਦੇ ਦੇਹਾਂਤ ਦੇ ਸੋਗ ਤੋਂ ਉੱਭਰੇ ਨਹੀਂ ਸਨ ਕਿ ਸੋਮਵਾਰ ਨੂੰ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਦਾ ਵੀ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੰਡਾਲ ਦੋਨਾ ਵਿੱਚ ਸਪੁਰਦ-ਏ-ਖਾਕ ਜਾਵੇਗਾ। ਖਾਨ ਸਾਬ ਦੇ ਪਿਤਾ ਨੂੰ ਸਪੁਰਦ-ਏ-ਖਾਕ ਦਫਨ ਕਰਨ ਤੋਂ ਪਹਿਲਾਂ ਨਮਾਜ਼ ਅਦਾ ਕੀਤੀ ਗਈ

By  Shanker Badra October 14th 2025 01:46 PM -- Updated: October 14th 2025 02:22 PM

Khan Saab Father Death : ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਲਗਾਤਾਰ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਨਾਲ ਕਲਾਕਾਰਾਂ ਵਿਚਾਲੇ ਸੋਗ ਦਾ ਮਾਹੌਲ ਹੈ। ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ ਅਜੇ ਆਪਣੀ ਮਾਂ ਦੇ ਦੇਹਾਂਤ ਦੇ ਸੋਗ ਤੋਂ ਉੱਭਰੇ ਨਹੀਂ ਸਨ ਕਿ ਸੋਮਵਾਰ ਨੂੰ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਦਾ ਵੀ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੰਡਾਲ ਦੋਨਾ ਵਿੱਚ ਸਪੁਰਦ-ਏ-ਖਾਕ ਜਾਵੇਗਾ। ਖਾਨ ਸਾਬ ਦੇ ਪਿਤਾ ਨੂੰ ਸਪੁਰਦ-ਏ-ਖਾਕ ਦਫਨ ਕਰਨ ਤੋਂ ਪਹਿਲਾਂ ਨਮਾਜ਼ ਅਦਾ ਕੀਤੀ ਗਈ।  

ਨਮਾਜ਼ ਅਦਾ ਕਰਨ ਤੋਂ ਬਾਅਦ ਖਾਨ ਸਾਹਿਬ ਦੇ ਭਾਵਕ ਬੋਲ ;ਕਿਉਂ ਨਾ ਘਬਰਾਵਾਂ ,ਮੇਰਾ ਰਹਿ ਕੀ ਗਿਆ

ਅੰਤਿਮ ਰਸਮਾਂ ਅਦਾ ਕਰਦੇ ਸਮੇਂ ਖਾਨ ਸਾਹਿਬ ਵੱਲੋਂ ਭਾਵਕ ਅਪੀਲ ਕੀਤੀ ਗਈ ਹੈ। ਆਪਣੇ ਪਿਤਾ ਦੀ ਕਬਰ ਵਿੱਚ ਖੜ ਕੇ ਸੰਦੇਸ਼ ਦਿੱਤਾ ਕਿ ਕਦੇ ਵੀ ਆਪਣੇ ਮਾਂ ਪਿਓ ਨੂੰ ਬਿਰਧ ਆਸ਼ਰਮ 'ਚ ਨਾ ਭੇਜੋ। ਮੇਰੀ ਮਾਂ 19 ਦਿਨ ਪਹਿਲਾਂ ਚਲੀ ਗਈ ਤੇ 19 ਦਿਨ ਬਾਅਦ ਮੇਰੇ ਪਿਤਾ ਜੀ ਵੀ ਇਸ ਦੁਨੀਆ ਨੂੰ ਛੱਡ ਗਏ, ਜਿਸ ਨੇ ਸਾਨੂੰ ਇਹ ਦੁਨੀਆਂ ਦਿਖਾਈ ਤੇ ਜਿਨਾਂ ਦੀਆਂ ਦੁਆਵਾਂ ਸਦਕਾ ਅਸੀਂ ਇਸ ਦੁਨੀਆਂ ਵਿੱਚ ਨਾ ਚਮਕਾਇਆ। ਕਦੇ ਵੀ ਮਾਂ -ਪਿਓ ਦਾ ਦਿਲ ਨਾ ਦੁਖਾਓ। ਜਦੋਂ ਸਾਡੇ ਮਾਤਾ ਪਿਤਾ ਸਾਨੂੰ ਦੋ ਭਰਾਵਾਂ ਨੂੰ ਇਕੱਲਿਆਂ ਨੂੰ ਛੱਡ ਕੇ ਚਲੇ ਗਏ। 

ਗਾਇਕ ਖਾਨ ਸਾਬ ਦੇ ਪਿਤਾ ਇਕਬਾਲ ਮੁਹੰਮਦ ਨੂੰ ਕੱਲ੍ਹ ਬਾਥਰੂਮ ਵਿੱਚ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਆਪਣੀ ਪਤਨੀ ਪਰਵੀਨ ਬੇਗਮ ਦੀ ਮੌਤ ਤੋਂ ਬਹੁਤ ਦੁਖੀ ਸਨ, ਜਿਨ੍ਹਾਂ ਦਾ ਲਗਭਗ 18 ਦਿਨ ਪਹਿਲਾਂ ਇੱਕ ਬਿਮਾਰੀ ਨਾਲ ਦੇਹਾਂਤ ਹੋ ਗਿਆ ਸੀ। ਉਦੋਂ ਤੋਂ ਉਹ ਚੁੱਪ ਸਨ ਅਤੇ ਲਗਾਤਾਰ ਉਨ੍ਹਾਂ ਨੂੰ ਯਾਦ ਕਰ ਰਹੇ ਸਨ। ਗਾਇਕ ਖਾਨ ਸਾਬ ਦੋਹਰੇ ਦੁੱਖ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ 18 ਦਿਨਾਂ ਦੇ ਅੰਦਰ ਆਪਣੇ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ।

ਖਾਨ ਸਾਬ ਦੇ ਇੱਕ ਕਰੀਬੀ ਦੋਸਤ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਇਕਬਾਲ ਮੁਹੰਮਦ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਬਹੁਤ ਉਦਾਸ ਸਨ। ਉਹ ਪਹਿਲਾਂ ਸਾਊਦੀ ਅਰਬ ਵਿੱਚ ਕੰਮ ਕਰਦੇ ਸਨ ਪਰ ਜਦੋਂ ਖਾਨ ਸਾਬ ਇੱਕ ਸਫਲ ਗਾਇਕ ਬਣੇ ਤਾਂ ਉਹ ਆਪਣੇ ਪਿਤਾ ਨੂੰ ਭਾਰਤ ਵਾਪਸ ਲੈ ਆਏ। ਉਦੋਂ ਤੋਂ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਆਪਣੇ ਪਿੰਡ ਭੰਡਾਲ ਦੋਨਾ ਅਤੇ ਕੁਝ ਦਿਨ ਫਗਵਾੜਾ ਵਿੱਚ ਬਿਤਾਏ ਹਨ।

ਦੱਸ ਦੇਈਏ ਕਿ ਖਾਨ ਸਾਬ੍ਹ ਦੀ ਮਾਂ ਸਲਮਾ ਪਰਵੀਨ ਦਾ ਦੇਹਾਂਤ 25 ਸਤੰਬਰ ਨੂੰ ਹੋਇਆ ਸੀ। ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ ਸਨ। ਗਾਇਕ ਦੀ ਮਾਂ ਸਲਮਾ ਪਰਵੀਨ ਲੰਬੇ ਸਮੇਂ ਤੋਂ ਬਿਮਾਰ ਸੀ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਅਧੀਨ ਸੀ। ਲਗਾਤਾਰ ਇਲਾਜ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ।

ਮਾਂ ਦੇ ਦੇਹਾਂਤ ਸਮੇਂ ਗਾਇਕ ਖ਼ਾਨ ਸਾਬ੍ਹ ਇੱਕ ਸ਼ੋਅ ਲਈ ਕੈਨੇਡਾ ਵਿੱਚ ਸਨ। ਉਨ੍ਹਾਂ ਨੂੰ ਮਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਸ਼ੋਅ ਰੱਦ ਕਰਨਾ ਪਿਆ ਤੇ ਪੰਜਾਬ ਵਾਪਸ ਆਉਣ ਪਿਆ। ਉਨ੍ਹਾਂ ਦੀ ਮਾਂ ਸਲਮਾ ਪ੍ਰਵੀਨ ਨੂੰ ਪੁੱਤਰ ਖਾਨ ਸਾਬ੍ਹ ਦੇ ਆਉਣ ਤੋਂ ਬਾਅਦ ਕਪੂਰਥਲਾ ਵਿੱਚ ਜੱਦੀ ਪਿੰਡ ਭੰਡਾਲ ਦੋਨਾ 'ਚ ਦਫ਼ਨਾਇਆ ਗਿਆ ਸੀ।


Related Post