FTII ਦੇ ਨਵੇਂ ਪ੍ਰਧਾਨ ਬਣੇ ਆਰ ਮਾਧਵਨ; ਅਨੁਰਾਗ ਠਾਕੁਰ ਨੇ ਟਵੀਟ ਕਰ ਦਿੱਤੀ ਵਧਾਈ
ਨਵੀਂ ਦਿੱਲੀ: 'ਰਾਕੇਟਰੀ' ਅਤੇ '3 ਇਡੀਅਟਸ' ਵਰਗੀਆਂ ਫਿਲਮਾਂ ਦਾ ਹਿੱਸਾ ਰਹੇ ਸਟਾਰ ਅਦਾਕਾਰ ਆਰ. ਮਾਧਵਨ ਨੂੰ FTII (ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ।
ਦੱਸਣਯੋਗ ਹੈ ਕਿ ਸੰਸਥਾ ਦੇ ਸਾਬਕਾ ਪ੍ਰਧਾਨ ਸ਼ੇਖਰ ਕਪੂਰ ਦਾ ਕਾਰਜਕਾਲ 3 ਮਾਰਚ 2023 ਨੂੰ ਖਤਮ ਹੋ ਗਿਆ ਸੀ। ਸੂਚਨਾ ਪ੍ਰਸਾਰਣ ਮੰਤਰਾਲੇ ਵੱਲੋਂ ਆਰ. ਮਾਧਵਨ ਦੀ ਇਹ ਨਿਯੁਕਤੀ ਗਈ ਸੀ ਅਤੇ ਅਨੁਰਾਗ ਠਾਕੁਰ ਨੇ ਟਵੀਟ ਕਰਕੇ ਉਨ੍ਹਾਂ ਨੂੰ ਵਧਾਈਆਂ ਵੀ ਦਿੱਤੀਆਂ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਪ੍ਰੈਸ ਬਿਆਨ ਵੀ ਜਾਰੀ ਕੀਤਾ ਹੈ ਜਿਸ ਵਿੱਚ ਆਰ. ਮਾਧਵਨ ਦੀ ਨਿਯੁਕਤੀ ਦੀ ਸੂਚਨਾ ਦਿੱਤੀ ਗਈ ਹੈ। ਸ ਦੇਈਏ ਕਿ ਹਾਲ ਹੀ ਵਿੱਚ ਆਰ. ਮਾਧਵਨ ਨੂੰ ਉਨ੍ਹਾਂ ਦੀ ਫਿਲਮ 'ਰਾਕੇਟਰੀ - ਦ ਨਾਂਬੀ ਇਫੈਕਟ' ਲਈ ਰਾਸ਼ਟਰੀ ਪੁਰਸਕਾਰ ਦਿੱਤਾ ਗਿਆ ਸੀ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਆਪਣੇ ਟਵੀਟ 'ਚ ਲਿਖਿਆ, "ਆਰ. ਮਾਧਵਨ ਨੂੰ FTII ਦਾ ਪ੍ਰਧਾਨ ਅਤੇ ਗਵਰਨਿੰਗ ਕੌਂਸਲ ਦਾ ਚੇਅਰਮੈਨ ਚੁਣੇ ਜਾਣ 'ਤੇ ਹਾਰਦਿਕ ਵਧਾਈ।"
ਅਨੁਰਾਗ ਠਾਕੁਰ ਨੇ ਲਿਖਿਆ, "ਮੈਨੂੰ ਉਮੀਦ ਹੈ ਕਿ ਸੰਸਥਾ ਨੂੰ ਤੁਹਾਡੇ ਅਨੁਭਵ ਦਾ ਪੂਰਾ ਲਾਭ ਮਿਲੇਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਸੰਸਥਾ ਨੂੰ ਹੋਰ ਉਚਾਈਆਂ ਤੱਕ ਲੈ ਜਾਓਗੇ।"
ਅਨੁਰਾਗ ਠਾਕੁਰ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਆਰ. ਮਾਧਵਨ ਨੇ ਲਿਖਿਆ, "ਇਸ ਸਨਮਾਨ ਅਤੇ ਵਧਾਈਆਂ ਲਈ ਅਨੁਰਾਗ ਠਾਕੁਰ ਜੀ ਦਾ ਬਹੁਤ-ਬਹੁਤ ਧੰਨਵਾਦ। ਮੈਂ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਆਪਣੀ ਪੂਰੀ ਵਾਹ ਲਾ ਦਿਆਂਗਾ।"