ਹਿਮਾਚਲ ’ਚ ਭਾਰਤ ਜੋੜੋ ਯਾਤਰਾ ਦੀ ਐਂਟਰੀ, CM ਸੁਖਵਿੰਦਰ ਸੁੱਖੂ ਨੇ ਕੀਤਾ ਸਵਾਗਤ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹਿਮਾਚਲ ਪ੍ਰਦੇਸ਼ ’ਚ ਐਂਟਰੀ ਕਰ ਗਈ ਹੈ। ਦੱਸ ਦਈਏ ਕਿ ਇਹ ਯਾਤਰਾ ਕਾਂਗੜਾ ਜਿਲ੍ਹੇ ਦੇ ਇੰਦੌਰਾ ਮਿਲਵਾਂ ਤੋਂ ਹੁੰਦੇ ਹੋਏ ਦੇਵਭੂਮੀ ਵਿੱਚ ਦਾਖਲ ਹੋਈ।

By  Aarti January 18th 2023 12:53 PM

Bharat Jodo Yatra in himachal pradesh: ਪੰਜਾਬ ਤੋਂ ਬਾਅਦ ਹੁਣ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਹਿਮਾਚਲ ਪ੍ਰਦੇਸ਼ ’ਚ ਐਂਟਰੀ ਕਰ ਗਈ ਹੈ। ਦੱਸ ਦਈਏ ਕਿ ਇਹ ਯਾਤਰਾ ਕਾਂਗੜਾ ਜਿਲ੍ਹੇ ਦੇ ਇੰਦੌਰਾ ਮਿਲਵਾਂ ਤੋਂ ਹੁੰਦੇ ਹੋਏ ਦੇਵਭੂਮੀ ਵਿੱਚ ਦਾਖਲ ਹੋਈ। ਯਾਤਰਾ ਦੇ ਹਿਮਾਚਲ ਵਿਖੇ ਪਹੁੰਚਣ ’ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਨੇ ਸਵਾਗਤ ਕੀਤਾ। 


ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਅੱਜ ਭਾਰਤ ਜੋੜੋ ਯਾਤਰਾ 23 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਮਿਲੀ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਸੁਖਵਿੰਦਰ ਸਿੰਘ ਦੇ ਨਾਲ ਭਾਰਤ ਜੋੜੋ ਯਾਤਰਾ ਵਿੱਚ ਮੁੱਖ ਮੰਤਰੀ ਸਮੇਤ ਸਾਰੇ ਕੈਬਨਿਟ ਮੰਤਰੀ ਹਿੱਸਾ ਲੈ ਰਹੇ ਹਨ।


ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਦਾ ਮੁੱਖ ਮੰਤਰੀ ਸੁਖਵਿੰਦਰ ਸਿੰਘ, ਹਿਮਾਚਲ ਕਾਂਗਰਸ ਦੇ ਇੰਚਾਰਜ ਰਾਜੀਵ ਸ਼ੁਕਲਾ, ਹਿਮਾਚਲ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਅਤੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸ਼ਾਲ ਅਤੇ ਹਿਮਾਚਲੀ ਟੋਪੀ ਪਾ ਕੇ ਸਵਾਗਤ ਕੀਤਾ।

ਰਾਹੁਲ ਗਾਂਧੀ ਨੇ ਯਾਤਰਾ ਦੀ ਸ਼ੁਰੂਆਤ ਕਰਨ ਤੋਂ ਬਾਅਦ ਕਾਠਗੜ੍ਹ ਮਹਾਦੇਵ ਮੰਦਿਰ ਪਹੁੰਚੇ।ਜਿੱਥੇ ਉਨ੍ਹਾਂ ਨੇ ਸ਼ਿਵ-ਪਾਰਵਤੀ ਦੀ ਪੂਜਾ ਕੀਤੀ। ਮੰਦਰ ਅਤੇ ਟੀ-ਬ੍ਰੇਕ ਤੋਂ ਬਾਅਦ, ਯਾਤਰਾ ਹੁਣ ਬਾਈ ਇੰਦੌਰੀਆ ਪਿੰਡ ਵਿਖੇ ਰੁਕ ਗਈ ਹੈ। ਇੱਥੇ ਦੁਪਹਿਰ ਦੀ ਬ੍ਰੇਕ ਲਈ ਗਈ ਹੈ। ਹੁਣ ਯਾਤਰਾ ਦੁਪਹਿਰ 3 ਵਜੇ ਸ਼ੁਰੂ ਹੋਵੇਗੀ ਅਤੇ ਅਗਲੇ ਪੜਾਅ ਲਈ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ 'ਚ ਬਦਲਾਅ, ਜਾਣੋ ਨਵੀਂਆਂ ਤਾਰੀਕਾਂ

Related Post