Rajveer Jawanda News : ਪੰਜਾਬ ਪੁਲਿਸ ਚ ਕਾਂਸਟੇਬਲ ਰਹੇ ਪੰਜਾਬੀ ਗਾਇਕ ਰਾਜਵੀਰ ਜਵੰਦਾ , ਆਪਣੇ ਪਿੱਛੇ ਪਤਨੀ, ਪੁੱਤਰ ਅਤੇ ਧੀ ਛੱਡ ਗਏ ਜਵੰਦਾ

Rajveer Jawanda News : ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੁੱਧਵਾਰ (8 ਅਕਤੂਬਰ) ਨੂੰ ਸਵੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 35 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਰਾਜਵੀਰ ਜਵੰਦਾ ਦਾ ਜਨਮ ਲੁਧਿਆਣਾ ਦੇ ਪੌਣਾ ਪਿੰਡ ਵਿੱਚ ਹੋਇਆ ਸੀ। ਰਾਜਵੀਰ ਜਵੰਦਾ ਨੂੰ ਛੋਟੀ ਉਮਰ ਤੋਂ ਹੀ ਗਾਉਣ ਦਾ ਸੌਂਕ ਸੀ। ਦੂਰਦਰਸ਼ਨ ਦੀ ਇੱਕ ਟੀਮ ਵੱਲੋਂ ਪ੍ਰਸ਼ੰਸਾ ਕੀਤੇ ਜਾਣ ਤੋਂ ਬਾਅਦ ਜਵੰਦਾ ਨੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ

By  Shanker Badra October 8th 2025 01:59 PM

Rajveer Jawanda News : ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਬੁੱਧਵਾਰ (8 ਅਕਤੂਬਰ) ਨੂੰ ਸਵੇਰੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 35 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਰਾਜਵੀਰ ਜਵੰਦਾ ਦਾ ਜਨਮ ਲੁਧਿਆਣਾ ਦੇ ਪੌਣਾ ਪਿੰਡ ਵਿੱਚ ਹੋਇਆ ਸੀ। ਰਾਜਵੀਰ ਜਵੰਦਾ ਨੂੰ ਛੋਟੀ ਉਮਰ ਤੋਂ ਹੀ ਗਾਉਣ ਦਾ ਸੌਂਕ ਸੀ। ਦੂਰਦਰਸ਼ਨ ਦੀ ਇੱਕ ਟੀਮ ਵੱਲੋਂ ਪ੍ਰਸ਼ੰਸਾ ਕੀਤੇ ਜਾਣ ਤੋਂ ਬਾਅਦ ਜਵੰਦਾ ਨੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ। ਬਾਅਦ ਵਿੱਚ ਉਨ੍ਹਾਂ ਨੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾ ਨਿਭਾਈ ਪਰ ਗਾਇਕੀ ਨੂੰ ਅੱਗੇ ਵਧਾਉਣ ਲਈ ਆਪਣੀ ਨੌਕਰੀ ਛੱਡ ਦਿੱਤੀ।

ਇੰਨਾ ਹੀ ਨਹੀਂ ਜਦੋਂ ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਹੋਇਆ ਤਾਂ ਉਨ੍ਹਾਂ ਨੂੰ ਪ੍ਰਫੋਮਸ਼ ਦੌਰਾਨ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਮਿਲੀ। ਇਸ ਦੇ ਬਾਵਜੂਦ ਉਨ੍ਹਾਂ ਨੇ ਸਟੇਜ 'ਤੇ ਗੀਤ ਪੂਰਾ ਕੀਤਾ ਅਤੇ ਫਿਰ ਅੰਤਿਮ ਸਸਕਾਰ ਲਈ ਆਪਣੇ ਘਰ ਲਈ ਰਵਾਨਾ ਹੋਏ। ਉਨ੍ਹਾਂ ਦੇ ਗੀਤਾਂ ਵਿੱਚ ਕਦੇ ਕੋਈ ਲੱਚਰਤਾ ਨਜ਼ਰ ਨਹੀਂ ਆਈ। ਗਾਉਣ ਤੋਂ ਬਾਅਦ ਜਵੰਦਾ ਨੇ ਅਦਾਕਾਰੀ ਵਿੱਚ ਵੀ ਹੱਥ ਅਜ਼ਮਾਇਆ ਅਤੇ ਉਸ 'ਚ ਵੀ ਕਾਮਯਾਬੀ ਹਾਸਿਲ ਹੋਈ।

ਜਾਣੋ ਰਾਜਵੀਰ ਜਵੰਦਾ ਦੀ ਫੈਮਲੀ ਬਾਰੇ 

ਰਾਜਵੀਰ ਦੇ ਦਾਦਾ ਸੌਦਾਗਰ ਸਿੰਘ ਅਤੇ ਪਿਤਾ ਸੇਵਾਮੁਕਤ ASI ਕਰਮ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ। ਉਸਦੀ ਦਾਦੀ ਸੁਰਜੀਤ ਕੌਰ ਅਤੇ ਸਾਬਕਾ ਸਰਪੰਚ ਮਾਂ ਪਰਮਜੀਤ ਕੌਰ ਜਵੰਦਾ ਦੇ ਨਾਲ ਰਹਿੰਦੀਆਂ ਸਨ। ਜਵੰਦਾ ਦੀ ਪਤਨੀ ਅਸ਼ਵਿੰਦਰ ਕੌਰ ਅਤੇ ਦੋ ਬੱਚੇ ਧੀ ਹੇਮੰਤ ਕੌਰ ਅਤੇ ਪੁੱਤਰ ਦਿਲਾਵਰ ਸਿੰਘ ਹਨ। ਜਵੰਦਾ ਦੀ ਇੱਕ ਭੈਣ ਕਮਲਜੀਤ ਕੌਰ ਵੀ ਹੈ।

27 ਸਤੰਬਰ ਨੂੰ ਵਾਪਰਿਆ ਸੀ ਹਾਦਸਾ 

 ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੀ ਬਾਈਕ ‘ਤੇ ਸ਼ਿਮਲਾ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਦੁਪਹਿਰ 1:45 ਵਜੇ ਫੋਰਟਿਸ ਹਸਪਤਾਲ ਲਿਆਂਦਾ ਗਿਆ ਸੀ। ਉਸਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਡਾਕਟਰਾਂ ਅਨੁਸਾਰ ਉਸਨੂੰ ਦਿਲ ਦਾ ਦੌਰਾ ਵੀ ਪਿਆ ਸੀ। ਉਸਦੀ ਹਾਲਤ ਬਹੁਤ ਨਾਜ਼ੁਕ ਸੀ। ਰਾਜਵੀਰ 11 ਦਿਨਾਂ ਤੋਂ ਲਗਾਤਾਰ ਵੈਂਟੀਲੇਟਰ 'ਤੇ ਸੀ।

3 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ ਆਖਰੀ ਬੁਲੇਟਿਨ

ਜਵੰਦਾ ਦੇ ਹਸਪਤਾਲ 'ਚ ਦਾਖਲ ਹੋਣ ਤੋਂ ਬਾਅਦ ਹਸਪਤਾਲ ਨੇ 27 ਸਤੰਬਰ ਤੋਂ 3 ਅਕਤੂਬਰ ਤੱਕ ਰੋਜ਼ਾਨਾ ਮੈਡੀਕਲ ਬੁਲੇਟਿਨ ਜਾਰੀ ਕੀਤੇ। ਹਾਲਾਂਕਿ ਆਖਰੀ ਬੁਲੇਟਿਨ 3 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ ਜਵੰਦਾ ਦੀ ਹਾਲਤ ਉਹੀ ਰਹੀ ਅਤੇ ਉਨ੍ਹਾਂ ਕੋਲ ਰਿਪੋਰਟ ਕਰਨ ਲਈ ਕੁਝ ਨਹੀਂ ਹੈ। ਨਤੀਜੇ ਵਜੋਂ ਰੋਜ਼ਾਨਾ ਮੈਡੀਕਲ ਬੁਲੇਟਿਨ ਬੰਦ ਕੀਤਾ ਗਿਆ।



 

Related Post