ਪੈਪਰਾਜ਼ੀ ਦੇ ਪੈਰਾਂ ਤੇ ਚੜ੍ਹੀ ਰਾਣੀ ਮੁਖਰਜੀ ਦੀ ਕਾਰ, ਅਦਾਕਾਰਾ ਨੇ ਜ਼ਖ਼ਮੀ ਵਿਅਕਤੀ ਦੀ ਕੀਤੀ ਮਦਦ
ਮੁੰਬਈ: ਰਾਣੀ ਮੁਖਰਜੀ ਬਾਲੀਵੁੱਡ ਦੀ ਸਭ ਤੋਂ ਸਫਲ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ ਜਿਸ ਨੇ ਦਹਾਕਿਆਂ ਤੋਂ ਇੰਡਸਟਰੀ ਉੱਤੇ ਦਬਦਬਾ ਬਣਾਇਆ ਹੋਇਆ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਰਾਣੀ ਨੂੰ ਇੰਡਸਟਰੀ ਦੀਆਂ ਬਿਹਤਰੀਨ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ।

ਹਾਲ ਹੀ ‘ਚ ਰਾਣੀ ਮੁਖਰਜੀ ਨੇ ਦੀਵਾਲੀ ਪਾਰਟੀ ‘ਚ ਸ਼ਿਰਕਤ ਕੀਤੀ। ਇੱਥੇ ਉਸਦੀ ਫੋਟੋ ਖਿੱਚਦੇ ਸਮੇਂ ਇੱਕ ਪਾਪਰਾਜ਼ੀ ਫੋਟੋਗ੍ਰਾਫ਼ਰ ਦੇ ਪੈਰਾਂ ਤੇ ਰਾਣੀ ਦੀ ਕਾਰ ਚੜ੍ਹ ਗਈ। ਇਸ ਘਟਨਾ ਤੋਂ ਬਾਅਦ ਰਾਣੀ ਮੁਖਰਜੀ ਨੇ ਜ਼ਖਮੀ ਫੋਟੋਗ੍ਰਾਫ਼ਰ ਨੂੰ ਤੁਰੰਤ ਆਪਣੀ ਕਾਰ ‘ਚ ਹਸਪਤਾਲ ਪਹੁੰਚਾਇਆ। ਪਾਪਰਾਜ਼ੀ ਵਾਇਰਲ ਭਯਾਨੀ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪ੍ਰਸ਼ੰਸਕ ਰਾਣੀ ਦੀ ਤਾਰੀਫ਼ ਕਰ ਰਹੇ ਹਨ।
ਦੱਸ ਦਈਏ ਕਿ ਰਾਣੀ ਦੀਵਾਲੀ ਪਾਰਟੀ ‘ਚ ਸ਼ਾਮਲ ਹੋਣ ਲਈ ਐਤਵਾਰ ਨੂੰ ਮੁੰਬਈ ਪਹੁੰਚੀ। ਇੱਥੇ ਜਦੋਂ ਫੋਟੋਗ੍ਰਾਫਰ ਕਾਰ ‘ਚ ਬੈਠੀ ਰਾਣੀ ਦਾ ਕਲੋਜ਼ਅੱਪ ਸ਼ਾਟ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਫੋਟੋਗ੍ਰਾਫਰ ਉਸ ਦੀ ਕਾਰ ਦੇ ਬਿਲਕੁਲ ਨੇੜੇ ਆ ਗਿਆ। ਇਸ ਦੌਰਾਨ ਰਾਣੀ ਦੀ ਕਾਰ ਉਸ ਦੇ ਪੈਰਾਂ ‘ਤੇ ਚੜ੍ਹ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਰਾਣੀ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਫੋਟੋਗ੍ਰਾਫਰ ਨੂੰ ਆਪਣੀ ਕਾਰ ‘ਚ ਹੀ ਮੈਡੀਕਲ ਮਦਦ ਲਈ ਭੇਜਿਆ।