Hoshiarpur News : ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ , ਮਾਂ -ਪੁੱਤਰ ਦੀ ਮੌਕੇ ਤੇ ਮੌਤ , ਪਿਤਾ ਤੇ ਧੀ ਜ਼ਖਮੀ

Hoshiarpur News : ਹੁਸ਼ਿਆਰਪੁਰ ਦੇ ਦਸੂਹਾ ਨੇੜੇ ਪੈਂਦੇ ਅੱਡਾ ਉਂਚੀਬਸੀ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਕਾਰ ਡਿਵਾਈਡਰ ਨਾਲ ਟਕਰਾ ਗਈ। ਕਾਰ 'ਚ ਸਵਾਰ ਪਰਿਵਾਰ ਜੰਮੂ ਤੋਂ ਖਾਟੂ ਸ਼ਿਆਮ ਜੀ ਦੇ ਦਰਸ਼ਨ ਲਈ ਜਾ ਰਿਹਾ ਸੀ। ਕਾਰ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰ ਸਵਾਰ ਸਨ, ਜਿਸ 'ਚ ਇੱਕ ਪਤੀ, ਪਤਨੀ ਅਤੇ ਦੋ ਬੱਚੇ ਸਨ

By  Shanker Badra October 15th 2025 05:52 PM

Hoshiarpur News : ਹੁਸ਼ਿਆਰਪੁਰ ਦੇ ਦਸੂਹਾ ਨੇੜੇ ਪੈਂਦੇ ਅੱਡਾ ਉਂਚੀਬਸੀ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਕਾਰ ਡਿਵਾਈਡਰ ਨਾਲ ਟਕਰਾ ਗਈ। ਕਾਰ 'ਚ ਸਵਾਰ ਪਰਿਵਾਰ ਜੰਮੂ ਤੋਂ ਖਾਟੂ ਸ਼ਿਆਮ ਜੀ ਦੇ ਦਰਸ਼ਨ ਲਈ ਜਾ ਰਿਹਾ ਸੀ। ਕਾਰ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰ ਸਵਾਰ ਸਨ, ਜਿਸ 'ਚ ਇੱਕ ਪਤੀ, ਪਤਨੀ ਅਤੇ ਦੋ ਬੱਚੇ ਸਨ। ਇਸ ਹਾਦਸੇ 'ਚ ਮਾਂ ਅਤੇ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਪਿਤਾ ਅਤੇ ਧੀ ਗੰਭੀਰ ਜ਼ਖਮੀ ਹੋ ਗਏ ਹਨ।

ਜਾਣਕਾਰੀ ਅਨੁਸਾਰ ਇੱਕ ਫੌਜੀ ਅਧਿਕਾਰੀ ਸ਼ਕਤੀ ਸਿੰਘ ਆਪਣੇ ਪਰਿਵਾਰ ਨਾਲ ਜੰਮੂ ਤੋਂ ਖਾਟੂ ਸ਼ਿਆਮ ਜੀ ਦਰਸ਼ਨਾਂ ਲਈ ਜਾ ਰਿਹਾ ਸੀ। ਉਸਦੀ ਸਵਿਫਟ ਡਿਜ਼ਾਇਰ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਂਚੀਬਸੀ ਨੇੜੇ ਇੱਕ ਡਿਵਾਈਡਰ ਨਾਲ ਟਕਰਾ ਗਈ। ਸ਼ਕਤੀ ਸਿੰਘ ਅਤੇ ਉਸਦੀ 3 ਸਾਲ ਦੀ ਧੀ ਹਾਦਸੇ ਵਿੱਚ ਬਚ ਗਏ ਪਰ ਉਸਦੀ ਪਤਨੀ ਮੀਰਾ ਮਿਨਹਾਸ ਅਤੇ 4 ਸਾਲ ਦੇ ਪੁੱਤਰ ਹਰੀਅਨਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀ ਸ਼ਕਤੀ ਸਿੰਘ ਅਤੇ ਉਸਦੀ ਧੀ ਦਾ ਦਸੂਹਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਫਾਜ਼ਿਲਕਾ 'ਚ ਵੀ ਡਿਵਾਈਡਰ ਨਾਲ ਟਕਰਾਈ ਕਾਰ

ਫਾਜ਼ਿਲਕਾ ਫਿਰੋਜ਼ਪੁਰ ਫਲਾਈਓਵਰ ਨੇੜੇ ਅਨਾਜ ਮੰਡੀ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਇੱਕ ਕਾਰ ਵਿੱਚ ਤਿੰਨ ਲੋਕ ਜਾ ਰਹੇ ਸਨ ਕਿ ਫਾਜ਼ਿਲਕਾ ਫਿਰੋਜ਼ਪੁਰ ਹਾਈਵੇਅ 'ਤੇ ਫਲਾਈਓਵਰ ਦੇ ਨੇੜੇ ਅਚਾਨਕ ਟਾਇਰ ਫਟ ਗਿਆ। ਕਾਰ, ਜੋ ਕਿ ਬੇਕਾਬੂ ਹੋ ਗਈ, ਡਿਵਾਈਡਰ ਨਾਲ ਟਕਰਾ ਗਈ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ।

ਜਾਣਕਾਰੀ ਦਿੰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀ ਅਤੇ ਕਾਰ ਦੇ ਡਰਾਈਵਰ ਕਮਲ ਵਰਮਾ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਤਿੰਨੇ ਲੋਕ ਕੰਮ ਲਈ ਘਰੋਂ ਨਿਕਲੇ ਸਨ। ਫਾਜ਼ਿਲਕਾ ਫਿਰੋਜ਼ਪੁਰ ਹਾਈਵੇਅ ਰਾਹੀਂ ਫਾਜ਼ਿਲਕਾ ਰੇਲਵੇ ਫਲਾਈਓਵਰ ਪਾਰ ਕਰਦੇ ਸਮੇਂ ਕਾਰ ਦਾ ਟਾਇਰ ਫਟਣ ਕਾਰਨ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੋਇਆ। ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਡਿਵਾਈਡਰ ਨਾਲ ਟਕਰਾ ਗਈ।

Related Post