ਇੱਕ ਰੋਜ਼ਾ ਤੇ ਟੈਸਟ ਮੈਚਾਂ ਤੋਂ ਸੰਨਿਆਸ ਬਾਰੇ ਰੋਹਿਤ ਸ਼ਰਮਾ ਨੇ ਦਿੱਤਾ ਇਹ ਬਿਆਨ, ਜਾਣੋ ਕੀ ਕਿਹਾ
Rohit Sharma : ਰੋਹਿਤ ਇਸ ਸਮੇਂ ਵੈਸਟਇੰਡੀਜ਼ 'ਚ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬ੍ਰੇਕ 'ਤੇ ਹਨ ਅਤੇ ਸ਼੍ਰੀਲੰਕਾ ਖਿਲਾਫ ਤਿੰਨ ਵਨਡੇ ਮੈਚ ਨਹੀਂ ਖੇਡਣਗੇ। 33 ਸਾਲਾ ਰੋਹਿਤ ਨੇ ਇਕ ਸਮਾਰੋਹ 'ਚ ਕਿਹਾ, ''ਮੈਂ ਕਿਹਾ ਹੈ ਕਿ ਮੈਂ ਜ਼ਿਆਦਾ ਅੱਗੇ ਨਹੀਂ ਸੋਚਦਾ। ਘੱਟੋ-ਘੱਟ ਤੁਸੀਂ ਮੈਨੂੰ ਕੁਝ ਸਮੇਂ ਲਈ ਖੇਡਦੇ ਹੋਏ ਦੇਖੋਗੇ।
Rohit Sharma : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟੀ-20 ਵਿਸ਼ਵ ਕੱਪ 'ਚ ਭਾਰਤ ਨੂੰ ਚੈਂਪੀਅਨ ਬਣਾਉਣ ਤੋਂ ਬਾਅਦ ਇਸ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ 'ਚ ਇੱਕ ਰੋਜ਼ਾ ਅਤੇ ਟੈਸਟ ਮੈਚਾਂ 'ਚ ਉਹ ਕਦੋਂ ਤੱਕ ਖੇਡਣਗੇ, ਦੇ ਸਵਾਲ ਨੂੰ ਲੈ ਕੇ ਵੀ ਬੇਸਬਰੀ ਸੀ, ਜਿਸ ਬਾਰੇ ਹੁਣ ਰੋਹਿਤ ਸ਼ਰਮਾ ਨੇ ਸਪੱਸ਼ਟ ਕਰ ਦਿੱਤਾ ਹੈ। ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਘੱਟੋ-ਘੱਟ ਕੁਝ ਸਮੇਂ ਤੱਕ ਟੈਸਟ ਅਤੇ ਵਨਡੇ ਕ੍ਰਿਕਟ ਖੇਡਣਾ ਜਾਰੀ ਰੱਖਣਗੇ।
ਦੱਸ ਦਈਏ ਕਿ ਭਾਰਤੀ ਟੀਮ ਨੇ ਪਿਛਲੇ ਸਾਲ 2023 'ਚ ਵਨਡੇ ਵਿਸ਼ਵ ਕੱਪ ਦਾ ਫਾਈਨਲ ਖੇਡਿਆ ਸੀ ਪਰ ਟਰਾਫੀ ਨਹੀਂ ਜਿੱਤ ਸਕੀ ਸੀ। ਕਪਤਾਨ ਰੋਹਿਤ ਸ਼ਰਮਾ ਆਸਟ੍ਰੇਲੀਆ ਖਿਲਾਫ ਮਿਲੀ ਹਾਰ ਤੋਂ ਕਾਫੀ ਦੁਖੀ ਸਨ। ਹਾਰ ਤੋਂ ਸਬਕ ਲੈਂਦਿਆਂ ਉਨ੍ਹਾਂ ਨੇ ਮੁੱਖ ਕੋਚ ਰਾਹੁਲ ਦ੍ਰਾਵਿੜ ਨਾਲ ਯੋਜਨਾ ਬਣਾਈ ਅਤੇ ਟੀ-20 ਵਿਸ਼ਵ ਕੱਪ ਜਿੱਤ ਕੇ ਆਈਸੀਸੀ ਟਰਾਫੀ ਲਈ ਭਾਰਤ ਦਾ ਇੰਤਜ਼ਾਰ ਖ਼ਤਮ ਕੀਤਾ।
ਇਸ ਤੋਂ ਪਹਿਲਾਂ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਸੀ ਕਿ ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੀਜ਼ਨ ਅਤੇ ਅਗਲੇ ਸਾਲ ਫਰਵਰੀ-ਮਾਰਚ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਵਿੱਚ ਰੋਹਿਤ ਭਾਰਤ ਦਾ ਕਪਤਾਨ ਹੋਵੇਗਾ। ਰੋਹਿਤ ਦੀ ਕਪਤਾਨੀ 'ਚ ਭਾਰਤ ਨੇ ਵੈਸਟਇੰਡੀਜ਼ ਅਤੇ ਅਮਰੀਕਾ 'ਚ ਖੇਡੇ ਗਏ ਟੀ-20 ਵਿਸ਼ਵ ਕੱਪ 2024 'ਚ ਖਿਤਾਬ ਜਿੱਤਿਆ ਸੀ।