PTC News ਦੀ ਖ਼ਬਰ ਦਾ ਹੋਇਆ ਵੱਡਾ ਅਸਰ , ਰੋਪੜ ਦੇ ਜੰਗਲਾਂ ਚ ਬਣਾਏ ਜਾ ਰਹੇ ਫਾਰਮ ਹਾਊਸਾਂ ਤੇ ਪ੍ਰਸ਼ਾਸ਼ਨ ਦਾ ਚੱਲਿਆ ਪੀਲ਼ਾ ਪੰਜਾ
Ropar News : ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਰਦਾਰ ਵਿਖੇ ਪ੍ਰਾਪਰਟੀ ਮਾਫ਼ੀਆ ਵੱਲੋਂ ਜੰਗਲਾਂ ਨੂੰ ਉਜਾੜ ਕੇ ਖ਼ੂਬਸੂਰਤ ਮਹਿਲ ਤਿਆਰ ਕੀਤੇ ਜਾ ਰਹੇ ਸਨ। ਪ੍ਰਾਪਰਟੀ ਮਾਫ਼ੀਆ ਨੇ ਇਸ ਦੇ ਲਈ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸ਼ਨ ਤੋਂ ਕੋਈ ਮਨਜ਼ੂਰੀ ਲਈ। ਜਦੋਂ ਪੀਟੀਸੀ ਨਿਊਜ਼ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਇਹ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਪੀਟੀਸੀ ਨਿਊਜ਼ ਦੇ ਵਿਸ਼ੇਸ਼ ਪ੍ਰੋਗਰਾਮ ਵਿਚਾਰ ਤਕਰਾਰ 'ਚ ਜੰਗਲ 'ਚ ਮੰਗਲ ਇਹ ਮੁੱਦਾ ਚੁੱਕਿਆ ਗਿਆ ਸੀ। PTC News ਦੀ ਇਸ ਖ਼ਬਰ ਤੋਂ ਬਾਅਦ ਰੋਪੜ ਪ੍ਰਸ਼ਾਸਨ ਜਾਗਿਆ
Ropar News : ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਰਦਾਰ ਵਿਖੇ ਪ੍ਰਾਪਰਟੀ ਮਾਫ਼ੀਆ ਵੱਲੋਂ ਜੰਗਲਾਂ ਨੂੰ ਉਜਾੜ ਕੇ ਖ਼ੂਬਸੂਰਤ ਮਹਿਲ ਤਿਆਰ ਕੀਤੇ ਜਾ ਰਹੇ ਸਨ। ਪ੍ਰਾਪਰਟੀ ਮਾਫ਼ੀਆ ਨੇ ਇਸ ਦੇ ਲਈ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸ਼ਨ ਤੋਂ ਕੋਈ ਮਨਜ਼ੂਰੀ ਲਈ। ਜਦੋਂ ਪੀਟੀਸੀ ਨਿਊਜ਼ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਇਹ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਪੀਟੀਸੀ ਨਿਊਜ਼ ਦੇ ਵਿਸ਼ੇਸ਼ ਪ੍ਰੋਗਰਾਮ ਵਿਚਾਰ ਤਕਰਾਰ 'ਚ ਜੰਗਲ 'ਚ ਮੰਗਲ ਇਹ ਮੁੱਦਾ ਚੁੱਕਿਆ ਗਿਆ ਸੀ। PTC News ਦੀ ਇਸ ਖ਼ਬਰ ਤੋਂ ਬਾਅਦ ਰੋਪੜ ਪ੍ਰਸ਼ਾਸਨ ਜਾਗਿਆ।
ਜਾਣਕਾਰੀ ਅਨੁਸਾਰ ਜੰਗਲਾਂ 'ਚ ਬਣਾਏ ਜਾ ਰਹੇ ਫਾਰਮ ਹਾਊਸਾਂ 'ਤੇ ਹੁਣ ਵੱਡਾ ਐਕਸ਼ਨ ਹੋਇਆ ਹੈ। ਰੋਪੜ ਦੇ ਜੰਗਲਾਂ 'ਚ ਬਣਾਏ ਜਾ ਰਹੇ ਫਾਰਮ ਹਾਊਸਾਂ 'ਤੇ ਪ੍ਰਸ਼ਾਸ਼ਨ ਦਾ ਪੀਲ਼ਾ ਪੰਜਾ ਚੱਲਿਆ ਹੈ। ਪ੍ਰਸ਼ਾਸ਼ਨ ਵੱਲੋਂ ਜੰਗਲਾਂ 'ਚ ਬਿਨ੍ਹਾਂ ਮਨਜ਼ੂਰੀ ਤੋਂ ਬਣੇ ਫਾਰਮ ਹਾਊਸਾਂ ਨੂੰ ਤੋੜਿਆ ਜਾ ਰਿਹਾ ਹੈ। ਇਸ ਦੌਰਾਨ ਟਾਊਨ ਪਲੈਨਿੰਗ ਵਿਭਾਗ ,ਮਾਲ ਵਿਭਾਗ ਤੇ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਰੋਪੜ ਦੇ ਪਿੰਡ ਬਰਦਾਰ 'ਚ ਪ੍ਰਸਾਸ਼ਨ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ। ਜੰਗਲਾਂ 'ਚ ਇਹ ਲਗਜਰੀ ਫਾਰਮ ਹਾਊਸ ਬਿਨ੍ਹਾਂ ਮਨਜ਼ੂਰੀ ਤੋਂ ਬਣੇ ਸਨ।
ਇਸ ਤੋਂ ਪਹਿਲਾਂ ਮਾਲ ਵਿਭਾਗ ਨੇ ਫਾਰਮ ਹਾਊਸਾਂ ਦੀਆਂ ਹੋਈਆਂ ਰਜਿਸਟਰੀਆਂ ਦੇ ਇੰਤਕਾਲ ਨਾਮਨਜ਼ੂਰ ਕਰ ਦਿੱਤੇ ਸਨ। ਜੰਗਾਲ ਵਿਭਾਗ ਦੀ ਸ਼ਿਕਾਇਤ 'ਤੇ ਪੁਲਿਸ ਨੇ FIR 'ਚ ਵਾਧਾ ਕਰਦਿਆਂ ਜੰਗਲਾਤ ਵਿਭਾਗ ਦੀਆਂ ਧਾਰਾਵਾਂ ਜੋੜੀਆਂ ਸਨ। 65 ਦੇ ਕਰੀਬ ਰਜਿਸਟਰੀਆਂ ਕਾਨੂੰਨ ਨੂੰ ਛਿੱਕੇ ਟੰਗ ਕੇ ਕੀਤੀਆਂ ਗਈਆਂ ਸਨ। ਪਹਿਲਾ ਵੀ ਪੀਟੀਸੀ ਨਿਊਜ ਵੱਲੋਂ ਪੈੜ ਨੱਪਣ ਦੇ ਇੱਕ ਸਾਲ ਬਾਅਦ ਪਰਚਾ ਹੋਇਆ ਸੀ। ਈਕੋ ਧਾਮ ਤੇ ਫਰੈਂਡਸ ਐਗਰੀਕਲਚਰ ਫਾਰਮ 'ਤੇ ਵੱਡੀ ਕਾਰਵਾਈ ਹੋਈ ਸੀ।