'RRR' ਦੇ ਗੀਤ 'ਨਾਟੂ ਨਾਟੂ' ਨੇ ਜਿੱਤਿਆ 2023 ਗੋਲਡਨ ਗਲੋਬ ਸਰਵੋਤਮ ਐਵਾਰਡ

By  Ravinder Singh January 11th 2023 10:01 AM

RRR Naatu Naatu Song Won Award: ਐਸਐਸ ਰਾਜਾਮੌਲੀ ਦੀ ਫਿਲਮ RRR ਨੇ ਅਮਰੀਕਾ ਵਿੱਚ ਚੱਲ ਰਹੇ ਗੋਲਡਨ ਗਲੋਬ ਐਵਾਰਡਜ਼ ਵਿੱਚ ਵੱਡੀ ਉਪਲਬਧੀ ਹਾਸਲ ਕੀਤੀ। ਫਿਲਮ ਦੇ ਗੀਤ 'ਨਾਟੂ ਨਾਟੂ' ਨੇ ਸਰਵੋਤਮ ਗੀਤ ਦਾ ਪੁਰਸਕਾਰ ਜਿੱਤਿਆ। ਆਰਆਰਆਰ ਆਸਕਰ ਦੀ ਦੌੜ ਵਿੱਚ ਵੀ ਸ਼ਾਮਲ ਹੈ। ਉੱਥੇ ਹੀ ਫਿਲਮ ਨੂੰ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ।


ਆਰਆਰਆਰ ਤੋਂ ਇਲਾਵਾ, ਚੈਲੋ ਸ਼ੋਅ ਨੂੰ ਸਰਵੋਤਮ ਅੰਤਰਰਾਸ਼ਟਰੀ ਸ਼੍ਰੇਣੀ ਵਿੱਚ ਸ਼ਾਰਟਲਿਸਟ ਕੀਤਾ ਗਿਆ ਹੈ। ਰਾਜਾਮੌਲੀ ਆਪਣੇ ਸਹਿ-ਸਿਤਾਰਿਆਂ ਰਾਮ ਚਰਨ ਤੇਜ ਅਤੇ ਜੂਨੀਅਰ ਐਨਟੀਆਰ ਦੇ ਨਾਲ ਅਮਰੀਕਾ ਦੇ ਬੇਵਰਲੀ ਹਿਲਸ ਵਿੱਚ ਚੱਲ ਰਹੇ 80ਵੇਂ ਗੋਲਡਨ ਗਲੋਬ ਐਵਾਰਡ ਪ੍ਰੋਗਰਾਮ ਵਿੱਚ ਪਹੁੰਚੇ। ਸਾਊਥ ਸੁਪਰਸਟਾਰ ਚਿਰੰਜੀਵੀ ਨੇ RRR ਦੀ ਇਸ ਪ੍ਰਾਪਤੀ ਨੂੰ ਇਤਿਹਾਸਕ ਦੱਸਿਆ ਹੈ। ਸੰਗੀਤਕਾਰ ਐੱਮ.ਐੱਮ.ਕੀਰਵਾਨੀ ਨੇ ਪੁਰਸਕਾਰ ਪ੍ਰਾਪਤ ਕੀਤਾ। ਰਾਜਾਮੌਲੀ ਅਤੇ ਕਲਾਕਾਰਾਂ ਦਾ ਧੰਨਵਾਦ ਕਰਦੇ ਹੋਏ ਉਹ ਭਾਵੁਕ ਹੋ ਗਏ। RRR ਨੂੰ ਗੋਲਡਨ ਗਲੋਬ 'ਤੇ ਸਰਬੋਤਮ ਗੈਰ-ਅੰਗਰੇਜ਼ੀ ਭਾਸ਼ਾ ਫਿਲਮ ਸ਼੍ਰੇਣੀ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ। ਯਾਨੀ ਇਕ ਹੋਰ ਐਵਾਰਡ ਮਿਲਣ ਦੀ ਉਮੀਦ ਸੀ ਪਰ ਇੱਥੇ 'ਅਰਜਨਟੀਨਾ 1985' ਬਾਜ਼ੀ ਮਾਰ  ਗਿਆ।

ਇਹ ਵੀ ਪੜ੍ਹੋ : ਗਣਤੰਤਰਤਾ ਦਿਵਸ ਮੌਕੇ ਬਠਿੰਡਾ 'ਚ ਮੁੱਖ ਮੰਤਰੀ ਭਗਵੰਤ ਮਾਨ ਲਹਿਰਾਉਣਗੇ ਕੌਮੀ ਤਿਰੰਗਾ

ਦਿੱਗਜ ਨਿਰਦੇਸ਼ਕ ਆਪਣੀ ਪਤਨੀ ਰਮਾ ਰਾਜਾਮੌਲੀ ਨਾਲ ਐਵਾਰਡ ਸਮਾਰੋਹ 'ਚ ਪਹੁੰਚੇ ਹਨ। ਇਸ ਦੌਰਾਨ ਰਮਾ ਭਾਰਤੀ ਸਾੜੀ ਵਿੱਚ ਨਜ਼ਰ ਆਈ। ਜਦਕਿ ਨਿਰਦੇਸ਼ਕ ਕਾਲੇ ਕੁੜਤੇ-ਧੋਤੀ 'ਚ ਪਹੁੰਚੇ ਹਨ। ਇਸ ਪੂਰੀ ਡਰੈੱਸ 'ਚ ਐੱਸ.ਐੱਸ ਅਤੇ ਰਮਾ ਰਾਜਾਮੌਲੀ ਦਾ ਬੇਹੱਦ ਸਾਦਾ ਅੰਦਾਜ਼ ਨਜ਼ਰ ਆ ਰਿਹਾ ਸੀ। ਸਾਊਥ ਸਿਨੇਮਾ ਦੇ ਇਸ ਸਟਾਰ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਬਹੁਤ ਸਾਰੇ ਪ੍ਰਸ਼ੰਸਕ ਅਤੇ ਫਿਲਮੀ ਸਿਤਾਰੇ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

Related Post