Samana ਬੇਅਦਬੀ ਮਾਮਲਾ ਪੁਲਿਸ ਨੇ ਸੁਲਝਾਇਆ; ਬੱਚਿਆਂ ਵੱਲੋਂ ਅਣਜਾਣੇ ’ਚ ਹੋਈ ਬੇਅਦਬੀ ਦੀ ਘਟਨਾ

ਸਮਾਣਾ ਦੇ ਭਵਾਨੀਗੜ੍ਹ ਰੋਡ ‘ਤੇ ਇਕ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ ਗੁਟਕਾ ਸਾਹਿਬ ਦੇ ਅੰਗ ਖੰਡਿਤ ਹਾਲਤ ਵਿੱਚ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਸੀ।

By  Aarti March 18th 2026 04:47 PM

ਸਮਾਣਾ ਦੇ ਭਵਾਨੀਗੜ੍ਹ ਰੋਡ ‘ਤੇ ਕੱਲ੍ਹ ਸਾਹਮਣੇ ਆਈ ਬੇਅਦਬੀ ਦੀ ਘਟਨਾ ਨੂੰ ਪੁਲਿਸ ਵੱਲੋਂ ਟਰੇਸ ਕਰ ਲਿਆ ਗਿਆ ਹੈ। ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਛੋਟੇ ਬੱਚਿਆਂ ਵੱਲੋਂ ਅਣਜਾਣੇ ਵਿੱਚ ਵਾਪਰੀ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਦਾ ਮਾਹੌਲ ਸ਼ਾਂਤ ਬਣਿਆ ਰਹੇ। 

ਸਮਾਣਾ ਦੇ ਭਵਾਨੀਗੜ੍ਹ ਰੋਡ ‘ਤੇ ਇਕ ਪ੍ਰਾਪਰਟੀ ਡੀਲਰ ਦੇ ਦਫਤਰ ਦੇ ਬਾਹਰ ਗੁਟਕਾ ਸਾਹਿਬ ਦੇ ਅੰਗ ਖੰਡਿਤ ਹਾਲਤ ਵਿੱਚ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਸੀ। ਘਟਨਾ ਤੋਂ ਬਾਅਦ ਪੁਲਿਸ ਤੁਰੰਤ ਐਕਸ਼ਨ ਵਿੱਚ ਆਈ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਦੇ ਹੋਏ ਮਾਮਲੇ ਨੂੰ ਡੂੰਘਾਈ ਨਾਲ ਖੰਗਾਲਿਆ ਗਿਆ।

ਜਾਂਚ ਦੌਰਾਨ ਪਤਾ ਲੱਗਾ ਕਿ ਇੱਕ ਈ-ਰਿਕਸ਼ਾ ਵਿੱਚ ਆ ਰਹੇ ਕੁਝ ਸਕੂਲੀ ਬੱਚਿਆਂ ਵੱਲੋਂ ਇਹ ਅੰਗ ਸੜਕ ‘ਤੇ ਖਿਲਾਰੇ ਗਏ ਸਨ। ਪੁਲਿਸ ਨੇ ਬੱਚਿਆਂ ਅਤੇ ਈ-ਰਿਕਸ਼ਾ ਚਾਲਕ ਤੱਕ ਪਹੁੰਚ ਕਰਕੇ ਪੁੱਛਗਿੱਛ ਕੀਤੀ। ਪੜਤਾਲ ਵਿੱਚ ਇਹ ਵੀ ਸਾਹਮਣੇ ਆਇਆ ਕਿ ਇੱਕ ਕਬਾੜੀ ਤੋਂ ਮਿਲੇ ਸਮਾਨ ਵਿੱਚੋਂ ਇਹ ਗ੍ਰੰਥ ਬੱਚਿਆਂ ਦੇ ਹੱਥ ਲੱਗਿਆ ਸੀ ਅਤੇ ਬੱਚਿਆਂ ਨੂੰ ਇਸ ਦੀ ਪਵਿੱਤਰਤਾ ਬਾਰੇ ਜਾਣਕਾਰੀ ਨਹੀਂ ਸੀ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ। ਇਸ ਮਾਮਲੇ ਵਿੱਚ ਜਿੱਥੇ ਘਟਨਾ ਵਾਪਰੀ, ਉਸ ਦਫ਼ਤਰ ਦੇ ਮਾਲਕ ਵੱਲੋਂ ਵੀ ਪੁਲਿਸ ਦੀ ਕਾਰਵਾਈ ‘ਤੇ ਸੰਤੁਸ਼ਟੀ ਜਤਾਈ ਗਈ ਹੈ।

ਇਹ ਵੀ ਪੜ੍ਹੋ  : UK 'ਚ ਚੱਲ ਰਹੀ ਹੈ 'ਕੌਰ TO ਖਾਨ' ਮੁਹਿੰਮ ! ਪਾਕਿ ਦੀ ਨਾਪਾਕ ਸਾਜ਼ਿਸ਼, ਮੁਸਲਿਮ ਬਣਨ ਲਈ 10 ਹਜ਼ਾਰ ਪੌਂਡ ਦਾ ਲਾਲਚ, ਪੜ੍ਹੋ

Related Post