Snagrur News : ਸਾਂਝਾ ਮੋਰਚਾ ਵੱਲੋਂ ਕਾਲੇ ਚੋਲੇ ਪਾ ਕੇ ਪੰਜਾਬ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਗਟਾਵਾ, ਹੱਥਾਂ ਚ ਫੜੇ ਖਾਲੀ ਦੀਵੇ
Snagrur News : ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਆਗੂ ਰਮਨ ਕੁਮਾਰ ਮਲੋਟ ਨੇ ਕਿਹਾ ਅਸੀਂ ਸੰਗਰੂਰ ਵਿੱਚ ਸੀਐਮ ਦੀ ਕੋਠੀ ਸਾਹਮਣੇ ਕਿੰਨੀ ਵਾਰ ਧਰਨੇ ਲਾਏ, ਪਰ ਸਾਡੇ 'ਤੇ ਹਮੇਸ਼ਾ ਲਾਠੀਚਾਰਜ ਹੋਏ, ਸਾਡੀਆਂ ਪੱਗਾਂ ਉਤਰੀਆਂ, ਕੁੜੀਆਂ ਦੀਆਂ ਚੁੰਨੀਆਂ ਉਤਰੀਆਂ।
Snagrur News : ਸੰਗਰੂਰ ਵਿਖੇ ਸਾਂਝਾ ਮੋਰਚਾ ਵੱਲੋਂ ਕਾਲੇ ਚੋਲੇ ਪਾ ਕੇ ਦਿਵਾਲੀ ਦੇ ਤਿਉਹਾਰ ਤੋਂ ਇੱਕ ਦਿਨ ਪਹਿਲਾਂ ਰੋਸ ਮਾਰਚ ਕੀਤਾ ਗਿਆ। ਰੋਸ ਪ੍ਰਦਰਸ਼ਨ ਦੌਰਾਨ, ਜਿੱਥੇ ਕਾਲੇ ਚੋਲੇ ਪਾਏ ਗਏ, ਉੱਥੇ ਹੀ ਹੱਥਾਂ ਵਿੱਚ ਖਾਲੀ ਦੀਵੇ ਲੈ ਕੇ ਬਾਜ਼ਾਰਾਂ ਵਿੱਚ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ਼ ਜਾਗਰੂਕ ਕੀਤਾ ਗਿਆ।
ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਆਗੂ ਰਮਨ ਕੁਮਾਰ ਮਲੋਟ ਨੇ ਕਿਹਾ ਅਸੀਂ ਸੰਗਰੂਰ ਵਿੱਚ ਸੀਐਮ ਦੀ ਕੋਠੀ ਸਾਹਮਣੇ ਕਿੰਨੀ ਵਾਰ ਧਰਨੇ ਲਾਏ, ਪਰ ਸਾਡੇ 'ਤੇ ਹਮੇਸ਼ਾ ਲਾਠੀਚਾਰਜ ਹੋਏ, ਸਾਡੀਆਂ ਪੱਗਾਂ ਉਤਰੀਆਂ, ਕੁੜੀਆਂ ਦੀਆਂ ਚੁੰਨੀਆਂ ਉਤਰੀਆਂ। ਇਨ੍ਹਾਂ ਸੰਘਰਸ਼ਾਂ ਪਿੱਛੋਂ ਵੀ ਸਰਕਾਰ ਨੇ ਜਦੋਂ ਹਰ ਵਾਰ ਸਾਨੂੰ ਮੀਟਿੰਗਾਂ ਦਿੱਤੀਆਂ ਪਰ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਫੋਨ ਕਾਲ ਆਉਂਦੀ ਸੀ ਕਿ ਕੱਲ ਨੂੰ ਕਿਸੇ ਰੁਝੇਵਾਂ ਹੋਣ ਕਰਕੇ ਮੀਟਿੰਗ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਿੰਨੀਆਂ ਵੀ ਮੀਟਿੰਗਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿਚੋਂ ਜਿਆਦਾਤਰ ਰੁਝੇਵੇਂ ਹੋਣ ਕਾਰਨ ਮੰਤਰੀ ਸਾਬ੍ਹ, ਟਾਲ-ਮਟੋਲ ਕਰਦੇ ਰਹੇ ਸਾਡੀਆਂ ਉਮਰਾਂ ਲੰਘ ਰਹੀਆਂ ਹਨ ਤੇ ਜਿਥੇ ਦਿਵਾਲੀ ਦੇ ਤਿਉਹਾਰ ਤੇ ਲੋਕ ਆਪਣੇ ਘਰਾਂ ਨੂੰ ਸਾਫ-ਸਫਾਈ ਕਰ ਰਹੇ ਹਨ, ਬਾਜ਼ਾਰਾਂ ਵਿੱਚ ਖਰੀਦਦਾਰੀ ਕਰ ਰਹੇ ਹਨ, ਉਥੇ ਅਸੀਂ ਆਪਣੇ ਰੁਜ਼ਗਾਰ ਦੀ ਭਾਲ ਵਿੱਚ ਸੀਐਮ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਵਿੱਚ ਆ ਕੇ ਕਾਲੀ ਦੀਵਾਲੀ ਮਨਾ ਰਹੇ ਹਾਂ ਤਾਂ ਕਿ ਇਹ ਸਰਕਾਰ ਜਾਗ ਸਕੇ। ਸਾਡੇ ਨਾਲ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਵਾਅਦੇ ਹੁਣ ਸਰਕਾਰ ਅਣਗੌਲਿਆ ਕਰ ਰਹੀ ਹੈ। ਜੇਕਰ ਸਾਡੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਆਉਣ ਵਾਲੇ ਟਾਈਮ ਵਿੱਚ ਸਰਕਾਰ ਨੂੰ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।