Sapna Choudhary Cannes 2023: ਸਪਨਾ ਚੌਧਰੀ ਨੂੰ ਚੱਲਣਾ ਹੋਇਆ ਔਖਾ !

ਜੇਕਰ ਕੋਈ ਪੁੱਛੇ ਕਿ ਹਰਿਆਣੇ ਦੀ ਡਾਂਸਿੰਗ ਕਵੀਨ ਕੌਣ ਹੈ ਤਾਂ ਜ਼ੁਬਾਨ ਤੇ ਸਿਰਫ਼ ਇੱਕ ਹੀ ਨਾਮ ਆਉਂਦਾ ਹੈ ਅਤੇ ਉਹ ਹੈ ਸਪਨਾ ਚੌਧਰੀ।

By  Ramandeep Kaur May 20th 2023 12:12 PM -- Updated: May 20th 2023 12:44 PM

Sapna Choudhary Cannes 2023: ਜੇਕਰ ਕੋਈ ਪੁੱਛੇ ਕਿ ਹਰਿਆਣੇ ਦੀ ਡਾਂਸਿੰਗ ਕਵੀਨ ਕੌਣ ਹੈ ਤਾਂ ਜ਼ੁਬਾਨ ਤੇ ਸਿਰਫ਼ ਇੱਕ ਹੀ ਨਾਮ ਆਉਂਦਾ ਹੈ ਅਤੇ ਉਹ ਹੈ ਸਪਨਾ ਚੌਧਰੀ। ਅਦਾਕਾਰਾ ਨੇ ਇਸ ਸਾਲ ਕਾਨਸ 2023 'ਚ ਡੈਬਿਊ ਕੀਤਾ ਸੀ। ਇਸ ਫੈਸਟੀਵਲ 'ਚ ਸਪਨਾ ਚੌਧਰੀ ਦੀ ਡਰੈੱਸ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ।

ਸਪਨਾ ਚੌਧਰੀ ਲਈ ਇੰਨੇ ਵੱਡੇ ਫੈਸਟੀਵਲ 'ਚ ਡੈਬਿਊ ਕਰਨਾ ਵੱਡੀ ਗੱਲ ਹੋ ਸਕਦੀ ਹੈ ਪਰ ਟ੍ਰੋਲ ਕਰਨ ਵਾਲਿਆਂ ਦੀ ਤਾਂ ਕੀ, ਉਹ ਟ੍ਰੋਲ ਕੀਤੇ ਬਿਨ੍ਹਾਂ ਨਹੀਂ ਮੰਨਣਗੇ। ਅਸਲ 'ਚ ਸਪਨਾ ਚੌਧਰੀ ਨੇ ਇਸ ਈਵੈਂਟ 'ਚ ਜੋ ਡਰੈੱਸ ਪਹਿਨੀ ਸੀ, ਉਹ ਲਗਭਗ 30 ਕਿਲੋਗ੍ਰਾਮ ਦੀ ਸੀ। ਇਸ ਨੂੰ ਪਹਿਨ ਕੇ ਤੁਰਨਾ ਉਸ ਲਈ ਬਹੁਤ ਔਖਾ ਹੋ ਗਿਆ ਸੀ।


ਸਪਨਾ ਚੌਧਰੀ ਨੂੰ ਤੁਰਨਾ-ਫਿਰਨਾ ਹੋਇਆ ਔਖਾ 

ਸਪਨਾ ਚੌਧਰੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ। ਜਿਸ 'ਚ ਉਹ ਕਾਨਸ ਜਾਣ ਲਈ ਕਾਰ 'ਚ ਬੈਠੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਸਾਫਟ ਪਿੰਕ ਲੰਬੇ ਗਾਊਨ 'ਚ ਨਜ਼ਰ ਆ ਰਹੀ ਹੈ। ਉਸ ਦੀ ਡਰੈੱਸ 'ਚ ਫੁੱਲਾਂ ਦੀ ਕਢਾਈ ਕੀਤੀ ਗਈ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਪਨਾ ਦੀ ਇਸ ਡਰੈੱਸ ਦਾ ਵਜ਼ਨ 30 ਕਿਲੋ ਹੈ। ਪਰ ਇਸ ਭਾਰ ਕਾਰਨ ਸਪਨਾ ਚੌਧਰੀ ਕਾਰ 'ਚ ਠੀਕ ਤਰ੍ਹਾਂ ਨਹੀਂ ਬੈਠ ਸਕੀ ਹੈ।


ਯੂਜ਼ਰਸ ਨੇ ਸਪਨਾ ਚੌਧਰੀ ਨੂੰ ਕੀਤਾ ਟ੍ਰੋਲ

ਉਨ੍ਹਾਂ ਦਾ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਕਾਫੀ ਟ੍ਰੋਲ ਕਰਦੇ ਨਜ਼ਰ ਆ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ, 'ਕੀ ਤੁਸੀਂ ਟਰੱਕ ਲਿਆਉਣਾ ਭੁੱਲ ਗਏ...ਇਸਨੂੰ ਤਾਂ ਟਰੱਕ ਜਾਂ ਜੇਸੀਬੀ 'ਚ ਲੈ ਕੇ ਜਾਣਾ ਸੀ'। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਕਾਨਸ ਦਾ ਕੋਈ ਮਹੱਤਵ ਨਹੀਂ ਰਿਹਾ...ਕੋਈ ਵੀ ਇੱਥੇ ਆਉਂਦਾ ਹੈ'। ਇਕ ਹੋਰ ਯੂਜ਼ਰ ਨੇ ਲਿਖਿਆ, 'ਹਰਿਆਣਾ ਦਾ ਸ਼ਾਨ। ਅਜਿਹਾ ਕੀ ਕੀਤਾ ਹੈ ਇਸਨੇ?

ਸੁਪਨੇ ਸੱਚਮੁੱਚ ਸੱਚ ਹੁੰਦੇ ਹਨ

ਹਰਿਆਣਵੀ ਡਾਂਸਰ ਸਪਨਾ ਨੇ ਕਾਨਸ ਤੋਂ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਖੂਬਸੂਰਤ ਅਤੇ ਗਲੈਮਰਸ ਲੱਗ ਰਹੀ ਹੈ। ਫੋਟੋਆਂ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਕਾਨਸ 2023 'ਚ ਡੈਬਿਊ। ਸੁਪਨੇ ਸੱਚਮੁੱਚ ਸੱਚ ਹੁੰਦੇ ਹਨ। ਇਹ ਸਖ਼ਤ ਮਿਹਨਤ, ਕੁਰਬਾਨੀ ਅਤੇ ਦ੍ਰਿੜ ਇਰਾਦੇ ਨਾਲ ਭਰਿਆ ਲੰਬਾ ਸਫ਼ਰ ਰਿਹਾ ਹੈ, ਪਰ ਇਹ ਸਭ ਕੁਝ ਇਸ ਦੇ ਯੋਗ ਰਿਹਾ ਹੈ। ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਸੰਭਵ ਕੀਤਾ।

ਮੈਨੂੰ ਮਾਣ ਮਹਿਸੂਸ ਹੁੰਦਾ ਹੈ

ਇਕ ਨਿੱਜੀ ਚੈੱਨਲ ਨਾਲ ਗੱਲਬਾਤ ਦੌਰਾਨ ਸਪਨਾ ਚੌਧਰੀ ਨੇ ਕਾਨਸ 'ਚ ਆਪਣੇ ਡੈਬਿਊ ਬਾਰੇ ਕਿਹਾ, 'ਕਾਨਸ ਕਿਸੇ ਵੀ ਅਭਿਨੇਤਾ ਜਾਂ ਅਭਿਨੇਤਰੀ ਲਈ ਸਿਰਫ ਇਕ ਸੁਫਨਾ ਨਹੀਂ, ਸਗੋਂ ਜੀਵਨ ਭਰ ਦਾ ਸੁਫਨਾ ਹੈ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਅੱਜ ਮੈਂ ਅੰਗਰੇਜ਼ੀ ਜਾਂ ਕੋਈ ਅੰਤਰਰਾਸ਼ਟਰੀ ਭਾਸ਼ਾ ਨਾ ਜਾਣਨ ਦੇ ਬਾਵਜੂਦ ਇਹ ਕਰਨ ਦੇ ਯੋਗ ਹੋਈ ਹਾਂ। ਮੈਂ ਆਪਣੇ ਦੇਸ਼ ਅਤੇ ਮੇਰੇ ਰਾਜ ਹਰਿਆਣਾ ਲਈ ਇੱਥੇ ਕਾਨਸ ਵਿੱਚ ਖੜ੍ਹਾ ਹੋ ਕੇ ਮਾਣ ਮਹਿਸੂਸ ਕਰ ਰਹੀ ਹਾਂ'।

Related Post