SRK Begins Shooting For Tiger 3: ਪਰਦੇ 'ਤੇ ਮੁੜ ਨਜ਼ਰ ਆਵੇਗੀ ਸ਼ਾਹਰੁਖ-ਸਲਮਾਨ ਦੀ ਜੋੜੀ, ਕਿੰਗ ਖ਼ਾਨ ਇਸ ਮਹੀਨੇ ਤੋਂ ਕਰਨਗੇ ਸ਼ੁਟਿੰਗ ਸ਼ੁਰੂ

‘ਪਠਾਨ’ ਵਿੱਚ ਸਲਮਾਨ ਖਾਨ ਦੀ ਹੈਰਾਨੀਜਨਕ ਐਂਟਰੀ ਨੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਸੀ ਅਤੇ ਹੁਣ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਆਉਣ ਵਾਲੀ ਐਕਸ਼ਨ ਥ੍ਰਿਲਰ ਫਿਲਮ ‘ਟਾਈਗਰ 3’ ਵਿੱਚ ਆਪਣੇ ਖਾਸ ਕੈਮਿਓ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ।

By  Aarti February 25th 2023 02:53 PM

SRK Begins Shooting For Tiger 3:  ‘ਪਠਾਨ’ ਵਿੱਚ ਸਲਮਾਨ ਖਾਨ ਦੀ ਹੈਰਾਨੀਜਨਕ ਐਂਟਰੀ ਨੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਸੀ ਅਤੇ ਹੁਣ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਆਉਣ ਵਾਲੀ ਐਕਸ਼ਨ ਥ੍ਰਿਲਰ ਫਿਲਮ ‘ਟਾਈਗਰ 3’ ਵਿੱਚ ਆਪਣੇ ਖਾਸ ਕੈਮਿਓ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਤਿਆਰ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਾਹਰੁਖ ਖਾਨ ਅਪ੍ਰੈਲ 2023 ਦੇ ਅੰਤ ਤੱਕ 'ਟਾਈਗਰ 3' ਦੀ ਸ਼ੂਟਿੰਗ ਕਰਨਗੇ। ਜਦਕਿ ਕੈਟਰੀਨਾ ਕੈਫ ਅਤੇ ਸਲਮਾਨ ਖਾਨ ਅਜੇ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ, ਪਰ ਜਲਦੀ ਹੀ ਸ਼ਾਹਰੁਖ ਖਾਨ ਵੀ ਟੀਮ ਨਾਲ ਜੁੜ ਜਾਣਗੇ।

ਮੀਡੀਆ ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਪਠਾਨ ’ਚ ਟਾਈਗਰ ਸਲਮਾਨ ਖਾਨ ਨੇ ਸ਼ਾਹਰੁਖ ਖਾਨ ਦੀ ਰਾਅ ਏਜੰਟ ਦੇ ਤੌਰ 'ਤੇ ਮਦਦ ਕੀਤੀ ਸੀ, ਉਸੇ ਤਰ੍ਹਾਂ ਹੀ ਕਿੰਗ ਖਾਨ ਵੀ ਕੁਝ ਅਜਿਹਾ ਹੀ ਕਰਦੇ ਨਜ਼ਰ ਆਉਣਗੇ। ਇਸ ਫਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ: Kotkapura firing incident : ਸਿਰਫ਼ ਸਿਆਸੀ ਹਿੱਤਾਂ ਦੀ ਪੂਰਤੀ ਲਈ ਤਿਆਰ ਕੀਤੀ ਗਈ ਰਿਪੋਰਟ : ਸ਼੍ਰੋਮਣੀ ਅਕਾਲੀ ਦਲ

Related Post