Australia ਦੇ ਟਾਊਨ ਸ਼ੈਪਰਟਨ ’ਚ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਦਾ ਹੋਇਆ ਸ਼ਾਨਦਾਰ ਸਵਾਗਤ
ਨਾਲ ਹੀ ਅਕਾਲੀ ਆਗੂਆਂ ਨੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਜਿਵੇਂ ਨਸ਼ੇ ਦਾ ਬੇਰੋਕ ਟੋਕ ਵਧਦਾ ਪਸਾਰ, ਲਾਅ ਐਂਡ ਆਰਡਰ ਦੇ ਬਦਤਰ ਹਾਲਾਤ ਅਤੇ ਠੱਪ ਪਏ ਵਿਕਾਸ ਕਾਰਜ ਆਦਿ ਦਾ ਵੇਰਵਾ ਸਾਂਝਾ ਕੀਤਾ।
ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ ਦੀ ਅਗਵਾਈ ਹੇਠ ਆਯੋਜਿਤ ਮੀਟਿੰਗ ਚ ਸ਼ੈਪਰਟਨ ਦੇ ਸਿਰਕੱਢ ਪੰਜਾਬੀ ਕਿਸਾਨਾਂ ਵਲੋਂ ਵੱਡੀ ਗਿਣਤੀ ਚ ਸ਼ਮੂਲੀਅਤ ਕਰਕੇ ਅਕਾਲੀ ਦਲ ਪ੍ਰਤੀ ਮੋਹ ਪਿਆਰ ਦਾ ਪ੍ਰਗਟਾਵਾ ਕੀਤਾ ਗਿਆ।
ਇਸ ਦੌਰਾਨ ਤਜਿੰਦਰ ਸਿੰਘ ਮਿਡੂਖੇੜਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਝੱਬਰ ਵਲੋਂ ਸੰਗਤ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਸਮੇਂ ਦੌਰਾਨ ਰਹੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵਲੋਂ ਕੀਤੇ ਵਿਕਾਸ ਕਾਰਜ, ਟਿਊਬਵੈੱਲ ਕੁਨੈਕਸ਼ਨ, ਫੋਕਲ ਪੁਆਇੰਟ, ਏਅਰਪੋਰਟ, ਫਾਰ ਲੇਨ ਸੜਕਾਂ, ਯਾਦਗਾਰਾਂ, ਵੱਖ ਵੱਖ ਧਾਰਮਿਕ ਅਸਥਾਨਾਂ ਦਾ ਸੁੰਦਰੀਕਰਨ ਅਤੇ ਲੋਕ ਭਲਾਈ ਸਕੀਮਾਂ ਆਦਿ ਪ੍ਰਾਪਤੀਆਂ ਨੂੰ ਦੱਸਿਆ।
ਨਾਲ ਹੀ ਅਕਾਲੀ ਆਗੂਆਂ ਨੇ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਜਿਵੇਂ ਨਸ਼ੇ ਦਾ ਬੇਰੋਕ ਟੋਕ ਵਧਦਾ ਪਸਾਰ, ਲਾਅ ਐਂਡ ਆਰਡਰ ਦੇ ਬਦਤਰ ਹਾਲਾਤ ਅਤੇ ਠੱਪ ਪਏ ਵਿਕਾਸ ਕਾਰਜ ਆਦਿ ਦਾ ਵੇਰਵਾ ਸਾਂਝਾ ਕਰਦਿਆਂ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਚ ਸੁਖਬੀਰ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਕੇ ਸੂਬੇ ਨੂੰ ਤਰੱਕੀ ਦੇ ਰਾਹ ਪਾਉਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਗਿਆਨੀ ਸੰਤੋਖ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਮੱਤੀ ਇਤਿਹਾਸ ਤੇ ਲਿਖੀ ਕਿਤਾਬ ਵੀ ਜਾਰੀ ਕੀਤੀ ਗਈ।
ਇਹ ਵੀ ਪੜ੍ਹੋ : 'ਭਗਵੰਤ ਮਾਨ, ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ...', ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ 'ਚ ਸ਼ਰਾਬ ਦੀ ਹਾਲਤ 'ਤੇ ਘੇਰਿਆ