KotakPura ’ਚ ਚੱਲੀਆਂ ਗੋਲੀਆਂ; ਦੁਕਾਨ ’ਤੇ ਬੈਠੇ ਨੌਜਵਾਨ ’ਤੇ ਕੀਤਾ ਜਾਨਲੇਵਾ ਹਮਲਾ, ਹਾਲਤ ਗੰਭੀਰ
ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਜਦ ਉਹ ਆਪਣੀ ਪਟਾਖਿਆਂ ਦੀ ਸਟਾਲ ਤੇ ਪਟਾਖੇ ਵੇਚ ਰਹੇ ਸਨ ਤਾਂ ਉਹੀ ਹਮਲਾਵਰ ਫਿਰ ਆਏ ਅਤੇ ਸਿਧੇ ਉਹਨਾਂ ਤੇ ਫਾਇਰਿੰਗ ਕਰ ਦਿੱਤੀ।
ਕੋਟਕਪੂਰਾ ਸ਼ਹਿਰ ਵਿਚ ਦੇਰ ਸ਼ਾਮ ਪਟਾਖਿਆਂ ਦੀ ਸਟਾਲ ਲਗਾ ਕੇ ਬੈਠੇ ਦੁਕਾਨਦਾਰਾਂ ’ਤੇ ਕੁਝ ਨੌਜਵਾਨਾਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਇਕ ਨੌਜਵਾਨ ਬੁਰੀ ਤਰ੍ਹਾਂ ਜਖਮੀਂ ਹੋਇਆ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਜਖਮੀਂ ਦੇ ਭਰਾ ਲਲਿਤ ਨੇ ਦੱਸਿਆ ਕਿ ਬੀਤੇ ਕੱਲ੍ਹ ਉਹਨਾਂ ਨੇ ਪਟਾਖਿਆਂ ਦੀ ਸਟਾਲ ਲਗਾਈ ਹੋਈ ਸੀ ਜਿੱਥੇ ਕੁਝ ਲੜਕੇ ਆਏ ਅਤੇ ਮਾਰਕੁੱਟ ਕਰਨ ਲੱਗੇ, ਉਹਨਾਂ ਦੱਸਿਆ ਕਿ ਉਸ ਸਮੇਂ ਲੋਕਾਂ ਨੇ ਵਿਚ ਬਚਾਅ ਕਰਦੇ ਹੋਏ ਲੜਾਈ ਰੁਕਵਾ ਦਿੱਤੀ ਪਰ ਹਮਲਾਵਰ ਉਨ੍ਹਾਂ ਦੇ ਗੱਲੇ ਵਿਚੋਂ ਕਰੀਬ 10 ਹਜਾਰ ਰੁਪਏ ਚੋਰੀ ਕਰ ਕੇ ਲੈ ਗਏ ਸਨ ਜਿਸ ਸਬੰਧੀ ਉਨ੍ਹਾਂ ਨੇ ਥਾਣਾ ਸਿਟੀ ਕੋਟਕਪੂਰਾ ਵਿਖੇ ਸ਼ਿਕਾਇਤ ਵੀ ਦਿੱਤੀ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਦੱਸਿਆ ਕਿ ਦੇਰ ਸ਼ਾਮ ਜਦ ਉਹ ਆਪਣੀ ਪਟਾਖਿਆਂ ਦੀ ਸਟਾਲ ਤੇ ਪਟਾਖੇ ਵੇਚ ਰਹੇ ਸਨ ਤਾਂ ਉਹੀ ਹਮਲਾਵਰ ਫਿਰ ਆਏ ਅਤੇ ਸਿਧੇ ਉਹਨਾਂ ਤੇ ਫਾਇਰਿੰਗ ਕਰ ਦਿੱਤੀ। ਉਹਨਾਂ ਦੱਸਿਆ ਕਿ ਕਰੀਬ 3 ਫਾਇਰ ਕੀਤੇ ਗਏ ਜਿਸ ਨਾਲ ਉਸ ਦੇ ਚਚੇਰਾ ਭਰਾ ਦੇ ਪੇਟ ਵਿਚ ਗੋਲੀ ਵੱਜੀ, ਉਸ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ, ਤਾਂ ਅਸੀਂ ਆਪਣੇ ਭਰਾ ਨੂੰ ਫਰੀਦਕੋਟ ਦੇ ਜੀਜੀਐਸ ਮੈਡੀਕਲ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਉਨ੍ਹਾਂ ਪੁਲਿਸ ’ਤੇ ਇਲਜ਼ਾਮ ਲਗਾਉਂਦਿਆ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਉਕਤ ਹਮਲਾਵਰਾਂ ਨਾਲ ਸਾਡੀ ਲੜਾਈ ਹੋਈ ਸੀ ਜਿਸ ਸਬੰਧੀ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਉਦੋਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਕੱਲ੍ਹ ਫਿਰ ਸ਼ਿਕਾਇਤ ਦਿੱਤੀ ਸੀ ਪੁਲਿਸ ਕੱਲ੍ਹ ਵੀ ਕੋਈ ਕਾਰਵਾਈ ਨਹੀਂ ਕੀਤੀ, ਅੱਜ ਹੁਣ ਉਹਨਾਂ ਗੋਲੀ ਹੀ ਮਾਰ ਦਿੱਤੀ। ਉਹਨਾਂ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : Diwali ਦੇ ਦੂਜੇ ਦਿਨ ਵੀ ਦਿੱਲੀ-ਐਨਸੀਆਰ ਦੀ ਹਵਾ ਰਹੀ ਜ਼ਹਿਰੀਲੀ, ਜਾਣੋ ਕਿੱਥੇ ਕਿੰਨਾ ਹੈ Air Quality Index