Sonu Nigam Birthday : ਸੋਨੂੰ ਨਿਗਮ ਦਾ ਜਨਮਦਿਨ ਅੱਜ, ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ
ਮਸ਼ਹੂਰ ਗਾਇਕ ਸੋਨੂੰ ਨਿਗਮ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ...
Dhalwinder Sandhu
July 30th 2024 08:58 AM
Sonu Nigam Birthday : ਹਿੰਦੀ ਫਿਲਮ ਇੰਡਸਟਰੀ ਦੇ ਮਸ਼ਹੂਰ ਗਾਇਕਾਂ 'ਚੋਂ ਇੱਕ 'ਸੋਨੂੰ ਨਿਗਮ' ਹੈ, ਜੋ ਅੱਜ ਯਾਨੀ 30 ਜੁਲਾਈ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਉਹਨਾਂ ਨੇ ਗਾਇਕੀ ਦੇ ਨਾਲ-ਨਾਲ ਐਕਟਿੰਗ, ਟੀਵੀ ਸ਼ੋਅ ਹੋਸਟ ਅਤੇ ਰੇਡੀਓ ਜੌਕੀ ਵਜੋਂ ਵੀ ਕੰਮ ਕੀਤਾ ਹੈ। ਬਾਲ ਕਲਾਕਾਰ ਦੇ ਤੌਰ 'ਤੇ ਸੋਨੂੰ ਨੇ 'ਕਮਚੋਰ', 'ਹਮਸੇ ਹੈ ਜ਼ਮਾਨਾ' ਅਤੇ 'ਤਕਦੀਰ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ।
'ਸੋਨੂੰ ਨਿਗਮ' ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ
- ਸੋਨੂੰ ਨਿਗਮ ਦਾ ਜਨਮ 30 ਜੁਲਾਈ 1973 ਨੂੰ ਫਰੀਦਾਬਾਦ, ਹਰਿਆਣਾ 'ਚ ਹੋਇਆ ਸੀ।
- 'ਸੋਨੂੰ ਨਿਗਮ' ਦੇ ਪਿਤਾ ਵੀ ਮਸ਼ਹੂਰ ਗਾਇਕ 'ਅਗਮ ਕੁਮਾਰ ਨਿਗਮ' ਹਨ।
- ਮੀਡਿਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਲਗਭਗ 4 ਸਾਲ ਦੀ ਉਮਰ 'ਚ ਕੀਤੀ ਸੀ ਜਦੋਂ ਉਹ ਸਟੇਜ 'ਤੇ ਆਪਣੇ ਪਿਤਾ ਨਾਲ ਮਿਲ ਕੇ ਮੁਹੰਮਦ ਰਫੀ ਦਾ ਗੀਤ 'ਕਿਆ ਹੂਆ ਤੇਰਾ ਵਾਦਾ' ਗਾਉਂਦੇ ਸਨ।
- 'ਸੋਨੂੰ ਨਿਗਮ' ਨੇ ਹਿੰਦੀ ਤੋਂ ਇਲਾਵਾ, ਉੜੀਆ, ਤਾਮਿਲ, ਪੰਜਾਬੀ, ਬੰਗਾਲੀ, ਅਸਾਮੀ, ਮਲਿਆਲਮ, ਤੇਲਗੂ ਅਤੇ ਨੇਪਾਲੀ ਭਾਸ਼ਾਵਾਂ 'ਚ ਵੀ ਗੀਤ ਗਾਏ ਹਨ।
- ਸਾਲ 2013 'ਚ, ਸੋਨੂੰ ਨਿਗਮ ਨੇ US Billboard Uncharted ਚਾਰਟ 'ਚ ਦੋ ਵਾਰ ਨੰਬਰ 1 ਗਾਇਕ ਦਾ ਖਿਤਾਬ ਹਾਸਲ ਕੀਤਾ।
- ਗਾਇਕੀ ਤੋਂ ਇਲਾਵਾ 'ਸੋਨੂੰ ਨਿਗਮ' ਨੇ ਫਿਲਮਾਂ 'ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ 1983 'ਚ ਆਈ ਫਿਲਮ 'ਬੇਤਾਬ' 'ਚ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ ਸੀ। ਫਿਰ ਉਨ੍ਹਾਂ ਨੇ 'ਲਵ ਇਨ ਨੇਪਾਲ', 'ਜਾਨੀ ਦੁਸ਼ਮਣ- ਏਕ ਅਨੋਖੀ ਕਹਾਣੀ' ਅਤੇ 'ਕਾਸ਼ ਆਪ ਹਮਾਰੇ ਹੁੰਦੇ' ਫਿਲਮਾਂ 'ਚ ਅਹਿਮ ਭੂਮਿਕਾਵਾਂ ਨਿਭਾਈਆਂ।
- ਉਸਨੇ ਹਾਲੀਵੁੱਡ ਫਿਲਮਾਂ 'ਰੀਓ' ਅਤੇ 'ਅਲਾਦੀਨ' ਦੀ ਹਿੰਦੀ ਡਬਿੰਗ 'ਚ ਵੀ ਆਪਣੀ ਆਵਾਜ਼ ਦਿੱਤੀ।
- ਛੋਟੀ ਉਮਰ 'ਚ ਹੀ ਸੋਨੂੰ ਦੇ ਬੇਟੇ ‘ਨਵਾਂ ਨਿਗਮ’ ਨੇ ਵੀ ਆਪਣੇ ਹੀ ਅੰਦਾਜ਼ 'ਚ ਗੀਤ ‘ਕੋਲਾਵਰੀ ਦੀ’ ਗਾ ਕੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ।
- ਖਬਰਾਂ ਮੁਤਾਬਕ ਫਿਲਮ '1942 ਏ ਲਵ ਸਟੋਰੀ' ਦੇ ਗੀਤਾਂ ਲਈ ਸੋਨੂੰ ਨਿਗਮ ਆਰਡੀ ਬਰਮਨ ਦੀ ਪਹਿਲੀ ਪਸੰਦ ਸਨ। ਇਸ ਤੋਂ ਬਾਅਦ 'ਚ ਉਹ ਗੀਤ ਕੁਮਾਰ ਸਾਨੂ ਨੇ ਗਾਇਆ।
- 'ਸੋਨੂੰ ਨਿਗਮ' ਨੇ ਉਸਤਾਦ ਗੁਲਾਮ ਮੁਸਤਫਾ ਖਾਨ ਤੋਂ ਗਾਇਕੀ ਦੀ ਸਿੱਖਿਆ ਲਈ।
ਇਹ ਵੀ ਪੜ੍ਹੋ: Sonu Sood Birthday : 51 ਸਾਲ ਦੇ ਹੋਏ ਸੋਨੂੰ ਸੂਦ, ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁੱਝ ਅਣਸੁਣੀਆਂ ਗੱਲਾਂ