ਸ੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ, ਸੂਰੀਆ ਕੁਮਾਰ ਯਾਦਵ ਨੂੰ ਮਿਲੀ ਟੀ-20 ਦੀ ਕਪਤਾਨੀ

Team India Squad for SL Tour : ਜ਼ਿੰਬਬਾਵੇ ਦੌਰੇ 'ਤੇ ਟੀ20 ਕਪਤਾਨ ਬਣਾਏ ਗਏ ਸ਼ੁਭਮਨ ਗਿੱਲ ਦੀ ਥਾਂ ਹੁਣ ਸੂਰੀਆ ਕੁਮਾਰ ਯਾਦਵ ਨੂੰ ਕਪਤਾਨ ਬਣਾਇਆ ਗਿਆ ਹੈ। ਜਦਕਿ ਵਨਡੇ ਟੀਮ 'ਚ ਰੋਹਿਤ ਸ਼ਰਮਾ ਨੇ ਵਾਪਸੀ ਕੀਤੀ ਹੈ ਅਤੇ ਟੀਮ ਦੀ ਕਮਾਨ ਵੀ ਉਹ ਹੀ ਸੰਭਾਲਣਗੇ।

By  KRISHAN KUMAR SHARMA July 18th 2024 08:04 PM -- Updated: July 18th 2024 08:10 PM

Team India Squad for SL Tour : ਸ੍ਰੀਲੰਕਾ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਹੋ ਗਿਆ ਹੈ। ਬੀਸੀਸੀਆਈ ਨੇ ਸ੍ਰੀਲੰਕਾ ਦੌਰੇ ਲਈ 'ਤੇ ਟੀ-20 ਮੈਚਾਂ ਦੀ ਸੀਰੀਜ਼ ਲਈ ਸੂਰੀਆ ਕੁਮਾਰ ਯਾਦਵ 'ਤੇ ਦਾਅ ਲਾਇਆ ਹੈ। ਜ਼ਿੰਬਬਾਵੇ ਦੌਰੇ 'ਤੇ ਟੀ20 ਕਪਤਾਨ ਬਣਾਏ ਗਏ ਸ਼ੁਭਮਨ ਗਿੱਲ ਦੀ ਥਾਂ ਹੁਣ ਸੂਰੀਆ ਕੁਮਾਰ ਯਾਦਵ ਨੂੰ ਕਪਤਾਨ ਬਣਾਇਆ ਗਿਆ ਹੈ। ਜਦਕਿ ਵਨਡੇ ਟੀਮ 'ਚ ਰੋਹਿਤ ਸ਼ਰਮਾ ਨੇ ਵਾਪਸੀ ਕੀਤੀ ਹੈ ਅਤੇ ਟੀਮ ਦੀ ਕਮਾਨ ਵੀ ਉਹ ਹੀ ਸੰਭਾਲਣਗੇ।

ਦੱਸ ਦਈਏ ਕਿ ਬੀਸੀਸੀਆਈ ਨੇ ਵਨਡੇ ਅਤੇ ਟੀ-20 ਲਈ ਵੱਖ-ਵੱਖ ਟੀਮਾਂ ਦਾ ਐਲਾਨ ਕੀਤਾ ਹੈ।

ਟੀ-20 ਟੀਮ : ਸੂਰਿਆਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿੰਕੂ ਸਿੰਘ, ਰਿਆਨ ਪਰਾਗ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਖਲੀਲ ਅਹਿਮਦ, ਮੁਹੰਮਦ ਸਿਰਾਜ।

ਵਨਡੇ ਟੀਮ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ), ਸ਼੍ਰੇਅਸ ਅਈਅਰ, ਸ਼ਿਵਮ ਦੂਬੇ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਰਿਆਨ ਪਰਾਗ, ਅਕਸ਼ਰ ਪਟੇਲ, ਖਲੀਲ ਅਹਿਮਦ, ਹਰਸ਼ਿਤ ਰਾਣਾ।

ਭਾਰਤ-ਸ਼੍ਰੀਲੰਕਾ ਮੈਚਾਂ ਦਾ ਵੇਰਵਾ

  • 27 ਜੁਲਾਈ- ਪਹਿਲਾ ਟੀ-20, ਪੱਲੇਕੇਲੇ
  • 28 ਜੁਲਾਈ- ਦੂਜਾ ਟੀ-20, ਪੱਲੇਕੇਲੇ
  • 30 ਜੁਲਾਈ- ਤੀਜਾ ਟੀ-20, ਪੱਲੇਕੇਲੇ

ਵਨਡੇ ਸੀਰੀਜ਼

  • 2 ਅਗਸਤ- ਪਹਿਲਾ ਵਨਡੇ, ਕੋਲੰਬੋ
  • 4 ਅਗਸਤ- ਦੂਜਾ ਵਨਡੇ, ਕੋਲੰਬੋ
  • 7 ਅਗਸਤ- ਤੀਜਾ ਵਨਡੇ, ਕੋਲੰਬੋ

Related Post