Sri Muktsar Sahib News : ਮਲੋਟ ਰੋਡ ਤੇ ਭਿਆਨਕ ਹਾਦਸਾ, ਟੈਂਪੂ ਤੇ ਕਾਰ ਦੀ ਟੱਕਰ ਚ 17 ਜ਼ਖਮੀ, 10 ਦੀ ਹਾਲਤ ਗੰਭੀਰ
Accident in Sri Muktsar Sahib : ਕਾਰ ਪਹਿਲਾਂ ਇੱਕ ਸਕੂਟਰੀ ਦੇ ਨਾਲ ਟਕਰਾਈ ਤੇ ਉਸ ਤੋਂ ਬਾਅਦ ਸਿੱਧੀ ਟੈਂਪੋ ਨਾਲ ਟਕਰਾ ਗਈ। ਇਸ ਟੱਕਰ ਦੀ ਤਾਕਤ ਇਨੀ ਸੀ ਕਿ ਦੋਹਾਂ ਵਾਹਨਾਂ ਦੇ ਪਰਖੱਚੇ ਉੱਡ ਗਏ ਅਤੇ ਟੈਂਪੋ ਵਿੱਚ ਸਵਾਰ ਵਿਅਕਤੀ ਜ਼ਖਮੀ ਹੋ ਗਏ ਤੇ ਕਾਰ ਚਾਲਕ ਵੀ ਗੰਭੀਰ ਜਖਮੀ ਹੋ ਗਿਆ।
GidderBaha News : ਗਿੱਦੜਬਾਹਾ ਦੇ ਮਲੋਟ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇੱਕ ਕਾਰ ਤੇ ਟੈਂਪੋ ਦੀ ਟੱਕਰ ਵਿੱਚ ਕਰੀਬ 17 ਵਿਅਕਤੀ ਜ਼ਖਮੀ ਹੋ ਗਏ ਹਨ। ਜਖਮੀਆਂ ਵਿੱਚੋਂ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰੋਡ ‘ਤੇ ਵਾਪਰੇ ਇਸ ਹਾਦਸੇ ਨੇ ਇਲਾਕੇ ਦੇ ਲੋਕਾਂ ਨੂੰ ਦਹਿਲਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਕਾਰ ਦਾ ਟਾਇਰ ਅਚਾਨਕ ਫਟ ਗਿਆ, ਜਿਸ ਕਾਰਨ ਚਾਲਕ ਨੇ ਕੰਟਰੋਲ ਖੋਹ ਦਿੱਤਾ ਅਤੇ ਕਾਰ ਪਹਿਲਾਂ ਇੱਕ ਸਕੂਟਰੀ ਦੇ ਨਾਲ ਟਕਰਾਈ ਤੇ ਉਸ ਤੋਂ ਬਾਅਦ ਸਿੱਧੀ ਟੈਂਪੋ ਨਾਲ ਟਕਰਾ ਗਈ। ਇਸ ਟੱਕਰ ਦੀ ਤਾਕਤ ਇਨੀ ਸੀ ਕਿ ਦੋਹਾਂ ਵਾਹਨਾਂ ਦੇ ਪਰਖੱਚੇ ਉੱਡ ਗਏ ਅਤੇ ਟੈਂਪੋ ਵਿੱਚ ਸਵਾਰ ਵਿਅਕਤੀ ਜ਼ਖਮੀ ਹੋ ਗਏ ਤੇ ਕਾਰ ਚਾਲਕ ਵੀ ਗੰਭੀਰ ਜਖਮੀ ਹੋ ਗਿਆ।
ਇਹ ਸਾਰੇ ਲੋਕ ਪਿੰਡ ਜੰਡਵਾਲਾ ਤੋਂ ਨਰਮਾ ਚੁਗਣ ਲਈ ਜਾ ਰਹੇ ਸਨ ਕਿ ਰਸਤੇ ਵਿੱਚ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਸੂਚਨਾ ਦਿੱਤੀ, ਜਿਸ ਤੋਂ ਬਾਅਦ ਇੱਕ ਐਨਜੀਓ ਦੀ ਟੀਮ ਜਖਮੀਆਂ ਨੂੰ ਗਿੱਦੜਬਾਹਾ ਦੇ ਹਸਪਤਾਲ ਵਿੱਚ ਲੈ ਗਈ। ਉੱਥੇ ਡਾਕਟਰਾਂ ਨੇ ਪ੍ਰਾਥਮਿਕ ਇਲਾਜ ਤੋਂ ਬਾਅਦ 10 ਗੰਭੀਰ ਜਖਮੀਆਂ ਨੂੰ ਬਠਿੰਡਾ ਰੈਫਰ ਕਰ ਦਿੱਤਾ।
ਹਾਦਸਾ ਮਲੋਟ ਰੋਡ ‘ਤੇ ਨੈਸ਼ਨਲ ਹਾਈਵੇ ‘ਤੇ ਵਾਪਰਿਆ। ਪ੍ਰਾਰੰਭਿਕ ਜਾਂਚ ਅਨੁਸਾਰ, ਕਾਰ ਮਲੋਟ ਤੋ ਬਠਿੰਡਾ ਵੱਲ ਜਾ ਰਹੀ ਸੀ। ਕਾਰ ਦੇ ਬੇਕਾਬੂ ਹੋਣ ਨਾਲ ਇਹ ਟੈਂਪੋ ਨਾਲ ਜਾ ਟਕਰਾਈ ਜਿਸ ਵਿੱਚ ਕਿਸਾਨ ਮਜ਼ਦੂਰ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਗਿੱਦੜਬਾਹਾ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਨੇ ਹਾਦਸੇ ਦੀ ਸਚਾਈ ਦਾ ਪਤਾ ਲਗਾਉਣ ਲਈ ਆਸ-ਪਾਸ ਦੇ ਸੀਸੀਟੀਵੀ ਫੁਟੇਜ ਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ। ਜਖਮੀਆਂ ਵਿੱਚੋਂ ਕਈ ਦੀ ਹਾਲਤ ਹਾਲੇ ਵੀ ਚਿੰਤਾਜਨਕ ਦੱਸੀ ਜਾ ਰਹੀ ਹੈ। ਡਾਕਟਰਾਂ ਮੁਤਾਬਕ, ਸਮੇਂ ਸਿਰ ਮਦਦ ਨਾ ਮਿਲਦੀ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
ਸ੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਪੀਟੀਸੀ ਨਿਊਜ਼।