Hoshiarpur News : ਆਪਸ ਚ ਭਿੜ ਰਹੇ ਅਵਾਰਾ ਪਸ਼ੂਆਂ ਨੇ ਸਕੂਟਰੀ ਸਵਾਰ ਮਹਿਲਾ ਨੂੰ ਮਾਰੀ ਟੱਕਰ , ਔਰਤ ਦੀ ਨਹਿਰ ਚ ਡਿੱਗਣ ਕਾਰਨ ਹੋਈ ਮੌਤ
Hoshiarpur News : ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਕਸਬਾ ਦਾਤਾਰਪੁਰ 'ਚ ਅਵਾਰਾ ਪਸ਼ੂਆਂ ਵੱਲੋਂ ਇੱਕ ਮਹਿਲਾ ਨੂੰ ਟੱਕਰ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਸ਼ੂਆਂ ਵੱਲੋਂ ਟੱਕਰ ਮਾਰਨ ਕਾਰਨ ਐਕਟਿਵਾ ਸਵਾਰ ਮਹਿਲਾ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਨਹਿਰ ਵਿੱਚ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ ਹੈ
Hoshiarpur News : ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਕਸਬਾ ਦਾਤਾਰਪੁਰ 'ਚ ਅਵਾਰਾ ਪਸ਼ੂਆਂ ਵੱਲੋਂ ਇੱਕ ਮਹਿਲਾ ਨੂੰ ਟੱਕਰ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਸ਼ੂਆਂ ਵੱਲੋਂ ਟੱਕਰ ਮਾਰਨ ਕਾਰਨ ਐਕਟਿਵਾ ਸਵਾਰ ਮਹਿਲਾ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਨਹਿਰ ਵਿੱਚ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਮਹਿਲਾ ਸੰਯੋਗਿਤਾ ਰਾਣੀ ਅਤੇ ਉਸਦਾ ਭਤੀਜਾ ਸੌਰਭ ਐਕਟਿਵਾ 'ਤੇ ਖਰੀਦਦਾਰੀ ਲਈ ਕਰਾੜੀ ਤੋਂ ਦਾਤਾਰਪੁਰ ਜਾ ਰਹੇ ਸੀ। ਇਸ ਦੌਰਾਨ ਸੜਕ ਕਿਨਾਰੇ ਭਿੜ ਰਹੇ ਅਵਾਰਾਂ ਪਸ਼ੂ ਅਚਾਨਕ ਐਕਟਿਵਾ ਨਾਲ ਟਕਰਾ ਗਏ, ਜਿਸ ਕਾਰਨ ਐਕਟਿਵਾ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਐਕਟਿਵਾ 'ਤੇ ਪਿੱਛੇ ਬੈਠੀ ਸੰਯੋਗਿਤਾ ਦੇਵੀ ਨਹਿਰ ਵਿੱਚ ਡਿੱਗ ਗਈ, ਜਦੋਂ ਕਿ ਸੌਰਭ ਅਤੇ ਐਕਟਿਵਾ ਨਹਿਰ ਦੇ ਕੰਢੇ ਡਿੱਗ ਪਏ।
ਸਥਾਨਕ ਲੋਕਾਂ ਨੇ ਸੰਯੋਗਿਤਾ ਦੇਵੀ ਨੂੰ ਨਹਿਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ ਕਿਉਂਕਿ ਉਹ ਸਾਈਫਨ ਵਿੱਚ ਫਸ ਗਈ ਸੀ। ਸਵੇਰ ਨਹਿਰ ਵਿੱਚੋਂ ਮਹਿਲਾ ਦਾ ਰੈਸਕਿਊ ਕੀਤਾ ਜਾਵੇਗਾ। ਦੂਜੇ ਪਾਸੇ ਪਰਿਵਾਰਕ ਮੈਂਬਰ ਵਿੱਚ ਇਸ ਹਾਦਸੇ ਕਾਰਨ ਸਦਮੇ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਸੰਯੋਗਿਤਾ ਰਾਣੀ ਦਾ ਪਤੀ ਜਲੰਧਰ ਵਿੱਚ ਇੱਕ ਨਿੱਜੀ ਨੌਕਰੀ ਕਰਦਾ ਹੈ।
ਸਥਾਨਕ ਨਿਵਾਸੀ ਅਨਿਲ ਬਿੱਟੂ ਨੇ ਇਸ ਦੁਖਦਾਈ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, "ਸਰਕਾਰ ਹਰ ਰੋਜ਼ ਸੁਰੱਖਿਆ ਦੇ ਕਈ ਵਾਅਦੇ ਕਰਦੀ ਹੈ ਪਰ ਅਸਲੀਅਤ ਵਿੱਚ ਨਹਿਰ ਦੇ ਕਿਨਾਰੇ ਇੱਕ ਵੀ ਰਿਟੇਨਿੰਗ ਵਾਲ ਨਹੀਂ ਬਣਾਈ ਗਈ ਹੈ। ਜੇਕਰ ਸਮੇਂ ਸਿਰ ਰਿਟੇਨਿੰਗ ਵਾਲ ਬਣਾਈ ਜਾਂਦੀ ਤਾਂ ਅੱਜ ਇੱਕ ਔਰਤ ਦੀ ਜਾਨ ਨਾ ਜਾਂਦੀ। ਸਰਕਾਰ ਦੇ ਇਹ ਝੂਠੇ ਵਾਅਦੇ ਆਮ ਲੋਕਾਂ ਦੀ ਜਾਨ 'ਤੇ ਭਾਰੀ ਅਸਰ ਪਾ ਰਹੇ ਹਨ।