26 ਜਨਵਰੀ ਪਰੇਡ ’ਚ ਪੰਜਾਬ ਨੂੰ ਸ਼ਾਮਲ ਨਾ ਕਰਨ ’ਤੇ ਸੁਖਬੀਰ ਸਿੰਘ ਬਾਦਲ PM ਮੋਦੀ ਤੋਂ ਮੰਗਿਆ ਦਖ਼ਲ

By  Aarti December 28th 2023 04:25 PM

Sukhbir SIngh Badal: ਗਣਰਾਜ ਦਿਵਸ ’ਤੇ ਪੰਜਾਬ ਦੀ ਝਾਕੀ ਸ਼ਾਮਲ ਨਾ ਕਰਨ ਦਾ ਮਾਮਲਾ ਭਖਿਆ ਗਿਆ ਹੈ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਮਲੇ ’ਚ ਪ੍ਰਧਾਨ ਮੰਤਰੀ ਦਾ ਦਖਲ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪਰੇਡ ਚੋਂਅ ਬਾਹਰ ਕਰਕੇ ਮਾਣਮੱਤੇ ਤੇ ਬਹਾਦਰ ਪੰਜਾਬ ਨਾਲ ਵਿਤਕਰੇ ਖਿਲਾਫ ਦਖਲ ਦੇਣ ਦੀ ਮੰਗ ਕੀਤੀ ਹੈ। 

ਸੁਖਬੀਰ ਬਾਦਲ ਨੇ ਮਾਮਲੇ ’ਚ ਪ੍ਰਧਾਨ ਮੰਤਰੀ ਦਾ ਦਖਲ ਮੰਗਿਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਕਸ ’ਤੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਉਹ ਸੂਬੇ ਨੂੰ ਆਰ-ਡੇਅ ਪਰੇਡ ਵਿੱਚੋਂ ਬਾਹਰ ਕਰਕੇ ਮਾਣਮੱਤੇ, ਦੇਸ਼ ਭਗਤ ਅਤੇ ਬਹਾਦਰ ਪੰਜਾਬ ਅਤੇ ਪੰਜਾਬੀਆਂ ਨਾਲ ਵਿਤਕਰੇ ਵਿਰੁੱਧ ਦਖਲ ਦੇਣ। 

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਊਧਮ ਸਿੰਘ, ਲਾਲਾ ਲਾਜਪਤ ਰਾਏ ਵਰਗੇ ਮਹਾਨ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਆਜ਼ਾਦੀ ਸੰਗਰਾਮ ਦੇ ਅਣਗਿਣਤ ਨਾਇਕਾਂ ਅਤੇ ਸ਼ਹੀਦਾਂ ਦੀ ਵਿਰਾਸਤ ਨੂੰ ਉਜਾਗਰ ਕੀਤੇ ਬਿਨਾਂ ਕੋਈ ਵੀ ਕੌਮੀ ਸਮਾਗਮ ਕਿਵੇਂ ਸੰਪੂਰਨ ਮੰਨਿਆ ਜਾ ਸਕਦਾ ਹੈ। ਸ਼ਹੀਦਾਂ ਦੀ ਧਰਤੀ ਨਾਲ ਇਸ ਬੇਇਨਸਾਫ਼ੀ ਲਈ ਜ਼ਿੰਮੇਵਾਰ ਕੋਈ ਵੀ ਵਿਅਕਤੀ ਪਛਾਣੇ ਜਾਣ ਅਤੇ ਜਵਾਬਦੇਹ ਹੋਣ ਦਾ ਹੱਕਦਾਰ ਹੈ।

ਮੁੱਖ ਮੰਤਰੀ ਮਾਨ ਨੇ ਕੇਂਦਰ 'ਤੇ ਲਾਇਆ ਸੀ ਇਲਜ਼ਾਮ

ਕਾਬਿਲੇਗੌਰ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਝਾਂਕੀ ਨੂੰ ਬਾਹਰ ਕਰਨ 'ਤੇ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੇਂਦਰ ਲਗਾਤਾਰ ਪੰਜਾਬ ਨਾਲ ਧੋਖਾ ਕਰਦਾ ਆ ਰਿਹਾ ਹੈ। ਉਨ੍ਹਾਂ ਵੱਲੋਂ 26 ਜਨਵਰੀ ਨੂੰ ਕੱਢੀ ਜਾਣ ਵਾਲੀ ਪਰੇਡ ਵਿੱਚ ਪੰਜਾਬ ਨੂੰ ਪੁੱਛਿਆ ਗਿਆ ਕਿ ਕੀ ਤੁਹਾਡੇ ਸੂਬੇ ਵਿੱਚੋਂ ਕੋਈ ਝਾਂਕੀ ਕੱਢੀ ਜਾਵੇਗੀ? ਅਸੀਂ ਇਸ ਬਾਰੇ ਕੇਂਦਰ ਸਰਕਾਰ ਨੂੰ 4 ਅਗਸਤ 2023 ਨੂੰ ਹੀ ਲਿਖਿਆ ਸੀ ਕਿ ਅਸੀਂ ਅਗਲੇ ਤਿੰਨ ਸਾਲਾਂ ਤੱਕ ਇਹ ਝਾਂਕੀ ਲਗਾਉਣੀ ਚਾਹੁੰਦੇ ਹਾਂ ? ਸਾਨੂੰ ਤਿੰਨ ਵਿਕਲਪ ਪੁੱਛੇ ਗਏ ਤਾਂ ਅਸੀਂ ਤਿੰਨ ਪ੍ਰਸਤਾਵ ਤਿਆਰ ਕੀਤੇ।

ਇਹ ਵੀ ਪੜ੍ਹੋ: 'ਕੇਜਰੀਵਾਲ ਤੇ ਮਾਨ ਦੀਆਂ ਫੋਟੋਆਂ ਕਾਰਨ ਕੇਂਦਰ ਨੇ ਪਰੇਡ 'ਚੋਂ ਬਾਹਰ ਕੀਤੀ ਪੰਜਾਬ ਦੀ ਝਾਂਕੀ'

ਉਨ੍ਹਾਂ ਦੱਸਿਆ ਕਿ ਪਹਿਲਾ- ਪੰਜਾਬ ਦੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ- ਨਾਰੀ ਸ਼ਕਤੀਕਰਨ ਤੇ ਪੰਜਾਬ ਦਾ ਅਮੀਰ ਵਿਰਸਾ ਤੇ ਇਸਦੀ ਪੇਸ਼ਕਾਰੀ। ਅਸੀਂ ਸਾਰਿਆਂ ਦੇ ਦੋ-ਦੋ ਡਿਜ਼ਾਈਨ ਭੇਜੇ ਅਤੇ ਤਿੰਨ ਮੀਟਿੰਗਾਂ ਲਈ ਵੀ ਕੇਂਦਰ ਸਰਕਾਰ ਨਾਲ ਹੋਈਆਂ।

ਇਹ ਵੀ ਪੜ੍ਹੋ: 'ਕੇਜਰੀਵਾਲ ਤੇ ਮਾਨ ਦੀਆਂ ਫੋਟੋਆਂ ਕਾਰਨ ਕੇਂਦਰ ਨੇ ਪਰੇਡ 'ਚੋਂ ਬਾਹਰ ਕੀਤੀ ਪੰਜਾਬ ਦੀ ਝਾਂਕੀ'

Related Post