ਹੱਥ ’ਚ ਹਥੌੜਾ ਲੈ ਮੁੜ ਗਦਰ ਮਚਾਉਣ ਆ ਰਹੇ ਹਨ ਸੰਨੀ ਦਿਓਲ, ਫਿਲਮ 'ਗਦਰ 2' ਦਾ ਪੋਸਟਰ ਰਿਲੀਜ਼

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਮੋਸਟ ਅਵੇਟਿਡ ਫਿਲਮ 'ਗਦਰ 2' ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਫਿਲਮ ਗਦਰ 2 ਦਾ ਪੋਸਟਰ ਰਿਲੀਜ਼ ਹੋ ਗਿਆ ਹੈ।

By  Aarti January 26th 2023 04:32 PM

Gadar 2 First Look: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਮੋਸਟ ਅਵੇਟਿਡ ਫਿਲਮ 'ਗਦਰ 2' ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਫਿਲਮ ਗਦਰ 2 ਦਾ ਪੋਸਟਰ  ਰਿਲੀਜ਼ ਹੋ ਗਿਆ ਹੈ। ਅੱਜ ਗਣਤੰਤਰ ਦਿਵਸ ਦੇ ਮੌਕੇ 'ਤੇ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਫਿਲਮ ਗੱਦਰ 2 ਸੁਤੰਤਰਤਾ ਦਿਵਸ ਮੌਕੇ 'ਤੇ ਰਿਲੀਜ਼ ਹੋਵੇਗੀ। 


ਫਿਲਮ ਦੇ ਪੋਸਟਰ ’ਚ ਅਦਾਕਾਰ ਸੰਨੀ ਦਿਓਲ ਹੱਥ 'ਚ ਹਥੌੜੇ ਨਾਲ ਨਜ਼ਰ ਆ ਰਹੇ ਹਨ। ਪੋਸਟਰ ਵਿੱਚ ਹਿੰਦੁਸਤਾਨ ਜ਼ਿੰਦਾਬਾਦ ਅਤੇ ਗਦਰ 2 ਲਿਖਿਆ ਹੋਇਆ ਹੈ।

ਫਿਲਮ ਦੇ ਪੋਸਟਰ ਨੂੰ ਸੰਨੀ ਦਿਓਲ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ। ਜਿਸ ਚ ਉਨ੍ਹਾਂ ਨੇ ਲਿਖਿਆ ਹੈ ਕਿ  ਹਿੰਦੁਸਤਾਨ ਜ਼ਿੰਦਾਬਾਦ ਹੈ ਜ਼ਿੰਦਾਬਾਦ ਥਾ ਅਤੇ ਜ਼ਿੰਦਾਬਾਦ ਰਹੇਗਾ। ਇਸ ਆਜ਼ਾਦੀ ਦਿਵਸ ਅਸੀਂ ਤੁਹਾਡੇ ਲਈ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸੀਕਵਲ ਲੈ ਕੇ ਆ ਰਹੇ ਹਾਂ। ਗੱਦਰ 2 11 ਅਗਸਤ 2023 ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਵੇਗੀ। 

ਇਹ ਵੀ ਪੜ੍ਹੋ: 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਟੀਜ਼ਰ ਰਿਲੀਜ਼, ਧਮਾਕੇਦਾਰ ਐਕਸ਼ਨ ਨਾਲ ਸਲਮਾਨ ਖ਼ਾਨ ਦੀ ਵਾਪਸੀ

Related Post