Tarn Taran by-election ਚ 15 ਉਮੀਦਵਾਰ ਲੜਣਗੇ ਚੋਣ , ਨੀਟੂ ਸਟਰਾਂ ਵਾਲੇ ਸਮੇਤ 11 ਆਜ਼ਾਦ ਉਮੀਦਵਾਰ ਵੀ ਅਜ਼ਮਾ ਰਹੇ ਨੇ ਆਪਣੀ ਕਿਸਮਤ
Tarn Taran by-election : ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ, ਭਾਜਪਾ ਵੱਲੋਂ ਹਰਜੀਤ ਸਿੰਘ ਸੰਧੂ, ਕਾਂਗਰਸ ਵੱਲੋਂ ਕਰਨਬੀਰ ਸਿੰਘ ਬੁਰਜ ਤੋਂ ਇਲਾਵਾ 11 ਉਮੀਦਵਾਰ ਆਜ਼ਾਦ ਤੌਰ 'ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ ,ਜਿਨ੍ਹਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਅਤੇ ਪੰਥਕ ਧਿਰਾਂ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਮਨਦੀਪ ਸਿੰਘ ਤੋਂ ਇਲਾਵਾ ਨੀਟੂ ਸਟਰਾਂ ਵਾਲਾ ਵੀ ਉਮੀਦਵਾਰ ਹੈ। ਨੀਟੂ ਸਟਰਾਂ ਵਾਲੇ ਨੂੰ ਚੋਣ ਨਿਸ਼ਾਨ ਵੀ ਸਟਰ ਮਿਲਿਆ ਹੈ
Tarn Taran by-election : ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ, ਭਾਜਪਾ ਵੱਲੋਂ ਹਰਜੀਤ ਸਿੰਘ ਸੰਧੂ, ਕਾਂਗਰਸ ਵੱਲੋਂ ਕਰਨਬੀਰ ਸਿੰਘ ਬੁਰਜ ਤੋਂ ਇਲਾਵਾ 11 ਉਮੀਦਵਾਰ ਆਜ਼ਾਦ ਤੌਰ 'ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ ,ਜਿਨ੍ਹਾਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਅਤੇ ਪੰਥਕ ਧਿਰਾਂ ਵੱਲੋਂ ਖੜ੍ਹੇ ਕੀਤੇ ਉਮੀਦਵਾਰ ਮਨਦੀਪ ਸਿੰਘ ਤੋਂ ਇਲਾਵਾ ਨੀਟੂ ਸਟਰਾਂ ਵਾਲਾ ਵੀ ਉਮੀਦਵਾਰ ਹੈ। ਨੀਟੂ ਸਟਰਾਂ ਵਾਲੇ ਨੂੰ ਚੋਣ ਨਿਸ਼ਾਨ ਵੀ ਸਟਰ ਮਿਲਿਆ ਹੈ।
ਤਰਨਤਾਰਨ ਵਿਧਾਨ ਸਭਾ ਹਲਕੇ ਦੀ 11 ਨਵੰਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਚੋਣ ਮੈਦਾਨ ਵਿੱਚ ਰਹਿ ਗਏ 15 ਉਮੀਦਵਾਰਾਂ ਨੂੰ ਚੋਣ ਅਧਿਕਾਰੀ ਕਮ ਐਸ ਡੀ ਐਮ ਗੁਰਮੀਤ ਸਿੰਘ ਵੱਲੋਂ ਚੋਣ ਨਿਸ਼ਾਨ ਅਲਾਟ ਕੀਤੇ ਗਏ। ਜਿਨ੍ਹਾਂ ਉਮੀਦਵਾਰ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਨੇ, ਉਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ,ਆਮ ਆਦਮੀ ਪਾਰਟੀ ਪਾਰਟੀ ਤੋਂ ਹਰਮੀਤ ਸਿੰਘ ਸੰਧੂ, ਭਾਜਪਾ ਤੋਂ ਹਰਜੀਤ ਸਿੰਘ ਸੰਧੂ ਅਤੇ ਕਾਂਗਰਸ ਤੋਂ ਕਰਨਬੀਰ ਸਿੰਘ ਬੁਰਜ ਤੋਂ ਇਲਾਵਾ ਅਕਾਲੀ ਦਲ ਵਾਰਿਸ ਪੰਜਾਬ ਅਤੇ ਦੂਜੀਆਂ ਪੰਥਕ ਧਿਰਾਂ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰ ਮਨਦੀਪ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ ਵਿੱਚ ਨਿੱਤਰੇ ਸਾਬਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਪੀਏ ਅਤੇ ਉਨ੍ਹਾਂ ਦੇ ਭਾਣਜੇ ਕੋਮਲਪ੍ਰੀਤ ਸਿੰਘ ਅਤੇ ਨੀਟ ਸਟਰਾਂ ਵਾਲਾ ਵੀ ਸ਼ਾਮਲ ਹੈ।
ਉਕਤ ਉਮੀਦਵਾਰਾਂ ਤੋਂ ਇਲਾਵਾ ਹੋਰ ਵੀ ਅਜ਼ਾਦ ਉਮੀਦਵਾਰ ਹਨ, ਜੋ ਜ਼ਿਮਨੀ ਚੋਣ ਵਿੱਚ ਉਮੀਦਵਾਰ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਟੂ ਸਟਰਾਂ ਵਾਲੇ ਨੇ ਕਿਹਾ ਕਿ ਉਹ ਤਰਨਤਾਰਨ ਹਲਕੇ ਵਿੱਚ ਮਾਤਰ 30 ਹਜ਼ਾਰ ਰੁਪਏ ਲੈ ਕੇ ਚੋਣ ਲੜਣ ਆਏ ਹਨ ਅਤੇ ਉਨ੍ਹਾਂ ਨੇ ਤਰਨਤਾਰਨ ਹਲਕੇ ਦੇ ਲੋਕਾਂ ਨੂੰ ਆਪਣੇ ਅੰਦਾਜ਼ ਵਿੱਚ ਅਪੀਲ ਕੀਤੀ ਕਿ ਉਨ੍ਹਾਂ ਦਾ ਚੋਣ ਨਿਸ਼ਾਨ ਸਟਰ ਹੈ , ਲੋਕ ਉਸਨੂੰ ਇਕ ਵਾਰ ਵੋਟਾਂ ਪਾ ਕੇ ਐਮਐਲਏ ਬਣਾਉਣ। ਉਹ ਲੋਕਾਂ ਦੇ ਸਾਰੇ ਮਸਲੇ ਹੱਲ ਕਰ ਦੇਵੇਗਾ।
ਉਸ ਨੇ ਕਿਹਾ ਕਿ ਜੇਕਰ ਲੋਕਾਂ ਦੇ ਮਸਲੇ ਹੱਲ ਨਾ ਹੋਏ ਤਾਂ ਸਿਰ ਉਸਦਾ ਤਾਂ ਜੁੱਤੀ ਲੋਕਾਂ ਦੀ ਹੋਵੇਗੀ। ਇਸੇ ਤਰ੍ਹਾਂ ਹਲਕੇ ਤੋਂ ਚੋਣ ਲੜ ਰਹੇ ਸ਼ਾਮ ਲਾਲ ਗਾਂਧੀ ਨੇ ਦੱਸਿਆ ਕਿ ਉਹ ਹੁਣ ਤੱਕ 12 ਵਾਰ ਚੋਣ ਲੜ ਚੁੱਕਾ ਹੈ ਅਤੇ ਹੁਣ 13 ਵਾਰ ਚੋਣ ਲੜ ਰਿਹਾ ਹੈ। ਉਸਨੇ ਕਿਹਾ ਕਿ ਉਹ ਲੋਕਾਂ ਨੂੰ ਚੰਗੀ ਸਿਹਤ ਸਹੂਲਤਾਂ ਦੇਣ ਦਾ ਮੁੱਦਾ ਲੈ ਕੇ ਜਨਤਾ ਦੇ ਦਰਬਾਰ ਵਿੱਚ ਜਾ ਰਹੇ ਹਨ।
ਤਰਨ ਤਾਰਨ ਉਪ ਚੋਣ ਲਈ 15 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ :-
ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਹੋ ਰਹੀ ਉਪ ਚੋਣ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਹੁਣ 15 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। ਰਿਟਰਨਿੰਗ ਅਫਸਰ-ਕਮ-ਐਸਡੀਐਮ ਤਰਨ ਤਾਰਨ ਸ੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ 5 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ, ਜਿਸ ਤੋਂ ਬਾਅਦ ਹੁਣ ਹੇਠ ਲਿਖੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ ????????
???? ਸ਼੍ਰੋਮਣੀ ਅਕਾਲੀ ਦਲ — ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ
???? ਭਾਰਤੀ ਜਨਤਾ ਪਾਰਟੀ — ਹਰਜੀਤ ਸਿੰਘ ਸੰਧੂ
???? ਆਮ ਆਦਮੀ ਪਾਰਟੀ — ਹਰਮੀਤ ਸਿੰਘ ਸੰਧੂ
???? ਕਾਂਗਰਸ — ਕਰਨਬੀਰ ਸਿੰਘ ਬੁਰਜ
???? ਸੱਚੋ ਸੱਚ ਪਾਰਟੀ — ਸ਼ਾਮ ਲਾਲ ਗਾਂਧੀ
???? ਨੈਸ਼ਨਲਿਸਟ ਜਸਟਿਸ ਪਾਰਟੀ — ਨਾਇਬ ਸਿੰਘ
???? ਅਜ਼ਾਦ ਉਮੀਦਵਾਰ — ਅਰੁਨ ਕੁਮਾਰ ਖੁਰਮੀ ਰਾਜਪੂਤ
???? ਅਜ਼ਾਦ ਉਮੀਦਵਾਰ — ਹਰਪਾਲ ਸਿੰਘ ਭੰਗੂ
???? ਅਜ਼ਾਦ ਉਮੀਦਵਾਰ — ਹਰਬਰਿੰਦਰ ਕੌਰ ਉਸਮਾ
???? ਅਜ਼ਾਦ ਉਮੀਦਵਾਰ — ਐਡਵੋਕੇਟ ਕੋਮਲਪ੍ਰੀਤ ਸਿੰਘ
???? ਅਜ਼ਾਦ ਉਮੀਦਵਾਰ — ਜਸਵੰਤ ਸਿੰਘ ਸੋਹਲ
???? ਅਜ਼ਾਦ ਉਮੀਦਵਾਰ — ਨੀਟੂ ਸ਼ਟਰਾਂ ਵਾਲਾ
???? ਅਜ਼ਾਦ ਉਮੀਦਵਾਰ — ਮਨਦੀਪ ਸਿੰਘ
???? ਅਜ਼ਾਦ ਉਮੀਦਵਾਰ — ਮਨਦੀਪ ਸਿੰਘ ਖਾਲਸਾ
???? ਅਜ਼ਾਦ ਉਮੀਦਵਾਰ — ਵਿਜੇ ਕੁਮਾਰ
????️ ਵੋਟਾਂ ਪੈਣਗੀਆਂ: 11 ਨਵੰਬਰ
???? ਵੋਟਾਂ ਦੀ ਗਿਣਤੀ: 14 ਨਵੰਬਰ