Tarn Taran ਪੁਲਿਸ ਨੇ ਗੈਂਗਸਟਰ ਸੱਤਾ ਨੌਸ਼ਹਿਰਾ ਦੇ 2 ਸੂਟਰਾਂ ਨੂੰ ਪਿਸਟਲ ਸਮੇਤ ਕੀਤਾ ਗ੍ਰਿਫ਼ਤਾਰ

Tarn Taran News : ਤਰਨਤਾਰਨ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਸੱਤਾ ਨੌਸ਼ਹਿਰਾ ਦੇ 2 ਸੂਟਰਾਂ ਨੂੰ ਪਿਸਟਲ ਸਮੇਤ ਗਿਰਫ਼ਤਾਰ ਕੀਤਾ ਹੈ। ਫੜੇ ਗਏ ਬਦਮਾਸ਼ਾਂ ਦੀ ਪਹਿਚਾਣ ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਲੌਹਾਰ ਵਾਸੀ ਸਰਦੂਲ ਸਿੰਘ ਦੌਲਾ ਅਤੇ ਥਾਣਾ ਚੌਹਲਾ ਸਾਹਿਬ ਦੇ ਪਿੰਡ ਸੰਗਤਪੁਰਾ ਵਾਸੀ ਹਰਪਾਲ ਸਿੰਘ ਵੱਜੋਂ ਹੋਈ ਹੈ।

By  Shanker Badra October 14th 2025 09:07 PM

Tarn Taran News : ਤਰਨਤਾਰਨ ਪੁਲਿਸ ਨੇ ਵਿਦੇਸ਼ ਬੈਠੇ ਗੈਂਗਸਟਰ ਸੱਤਾ ਨੌਸ਼ਹਿਰਾ ਦੇ 2 ਸੂਟਰਾਂ ਨੂੰ ਪਿਸਟਲ ਸਮੇਤ ਗਿਰਫ਼ਤਾਰ ਕੀਤਾ ਹੈ। ਫੜੇ ਗਏ ਬਦਮਾਸ਼ਾਂ ਦੀ ਪਹਿਚਾਣ ਥਾਣਾ ਗੋਇੰਦਵਾਲ ਸਾਹਿਬ ਦੇ ਪਿੰਡ ਲੌਹਾਰ ਵਾਸੀ ਸਰਦੂਲ ਸਿੰਘ ਦੌਲਾ ਅਤੇ ਥਾਣਾ ਚੌਹਲਾ ਸਾਹਿਬ ਦੇ ਪਿੰਡ ਸੰਗਤਪੁਰਾ ਵਾਸੀ ਹਰਪਾਲ ਸਿੰਘ ਵੱਜੋਂ ਹੋਈ ਹੈ। ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ 28 ਸਤੰਬਰ ਨੂੰ ਕਸਬਾ ਨੌਸ਼ਹਿਰਾ ਪਨੂੰਆਂ ਵਿਖੇ ਨਿਸ਼ਾਨ ਸਿੰਘ ਹੈਪੀ ਚੋਧਰੀ ਨਾਮ ਦੇ ਵਿਅਕਤੀ ਦਾ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ ਸਨ। 

ਇਸੇ ਹੀ ਤਰ੍ਹਾਂ ਬੀਤੀ 7 ਅਕਤੂਬਰ ਨੂੰ ਦਿਨ ਦਿਹਾੜੇ ਪਿੰਡ ਰੂੜੀਵਾਲਾ ਦੇ ਅਜੈਬ ਸਿੰਘ ਨਾਮਕ ਵਿਅਕਤੀ ਨੂੰ ਪਿੰਡ ਦੇ ਬਾਹਰਵਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ ਸਨ। ਐਸਐਸਪੀ ਨੇ ਦੱਸਿਆ ਕਿ ਉਕਤ ਹੋਏ ਦੋਵਾਂ ਕਤਲਾਂ ਦੀ ਜਿੰਮੇਂਵਾਰੀ ਵਿਦੇਸ਼ ਬੈਠੇ ਗੈਂਗਸਟਰ ਸੱਤਾ ਨੌਸ਼ਹਿਰਾ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟਾਂ ਪਾ ਕੇ ਲਈ ਗਈ ਸੀ। ਐਸਐਸਪੀ ਨੇ ਦੱਸਿਆ ਕਿ ਸੱਤਾ ਨੌਸ਼ਹਿਰਾ ਦੀਆਂ ਪੋਸਟਾਂ ਅਨੁਸਾਰ ਸੱਤਾ ਵੱਲੋਂ ਨਿਸ਼ਾਨ ਸਿੰਘ ਹੈਪੀ ਚੌਧਰੀ ਦਾ ਕਤਲ ਇਸ ਲਈ ਕਰਵਾਇਆ ਗਿਆ ਸੀ ਕਿ ਉਸਨੂੰ ਲੱਗਦਾ ਸੀ ਕਿ ਉਸਦੇ ਪਰਿਵਾਰਕ ਮੈਂਬਰ ਜਿਸ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ,ਉਸਦੇ ਕਤਲ ਲਈ ਹੈਪੀ ਚੌਧਰੀ ਜਿੰਮੇਂਵਾਰ ਹੈ। 

ਇਸ ਲਈ ਬਦਲਾ ਲੈਣ ਲਈ ਉਸ ਵੱਲੋਂ ਹੈਪੀ ਚੌਧਰੀ ਦਾ ਕਤਲ ਕਰਵਾ ਦਿੱਤਾ ਗਿਆ। ਐਸਐਸਪੀ ਨੇ ਦੱਸਿਆ ਕਿ ਅਜੈਬ ਸਿੰਘ ਦਾ ਕਤਲ ਸੱਤਾ ਨੌਸ਼ਹਿਰਾ ਵੱਲੋਂ ਇਸ ਲਈ ਕਰਵਾਇਆ ਗਿਆ ਕਿ ਸੱਤਾ ਨੂੰ ਲੱਗਦਾ ਸੀ ਕਿ ਅਜੈਬ ਸਿੰਘ ਪੁਲਿਸ ਦਾ ਇਨਫੋਰਮਰ ਹੈ। ਅਜੈਬ ਸਿੰਘ ਦੇ ਕਤਲ ਤੋਂ ਬਾਅਦ ਸੱਤਾ ਨੌਸ਼ਹਿਰਾ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਵੀ ਅਜੈਬ ਸਿੰਘ ਦੇ ਪੁਲਿਸ ਇਨਫੋਰਮਰ ਹੋਣ ਦਾ ਦਾਅਵਾ ਕੀਤਾ ਗਿਆ ਸੀ। ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਫਿਲਹਾਲ ਦੋਵਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਕੋਲੋਂ ਅੱਗੇ ਪੁਛਤਾਛ ਕੀਤੀ ਜਾ ਰਹੀ ਹੈ। ਪੁੱਛਗਿੱਛ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। 

Related Post