Tarn Taran ਪੁਲਿਸ ਨੇ ਵਿਦੇਸ਼ ਚ ਬੈਠੇ ਗੈਂਗਸਟਰ ਸੱਤਾ ਨੌਸ਼ਹਿਰਾ ਗਰੁੱਪ ਦੇ ਤਿੰਨ ਗੁਰਗਿਆਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
Tarn Taran News : ਤਰਨਤਾਰਨ ਪੁਲਿਸ ਵੱਲੋਂ ਵਿਦੇਸ਼ ਬੈਠੇ ਗੈਂਗਸਟਰ ਸੱਤਾ ਨੌਸ਼ਹਿਰਾ ਗੈਗ ਨਾਲ ਸਬੰਧਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਪਿੰਡ ਵੜਿੰਗ ਮੋਹਨਪੁਰ , ਮਹਿਕਪ੍ਰੀਤ ਸਿੰਘ ਪਿੰਡ ਕੁੱਲਾ ਅਤੇ ਅਨਮੋਲ ਸਿੰਘ ਮੋਲਾ ਵਾਸੀ ਸੇਰੋਂ ਵੱਜੋਂ ਹੋਈ ਹੈ
Tarn Taran News : ਤਰਨਤਾਰਨ ਪੁਲਿਸ ਵੱਲੋਂ ਵਿਦੇਸ਼ ਬੈਠੇ ਗੈਂਗਸਟਰ ਸੱਤਾ ਨੌਸ਼ਹਿਰਾ ਗੈਗ ਨਾਲ ਸਬੰਧਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਪਿੰਡ ਵੜਿੰਗ ਮੋਹਨਪੁਰ , ਮਹਿਕਪ੍ਰੀਤ ਸਿੰਘ ਪਿੰਡ ਕੁੱਲਾ ਅਤੇ ਅਨਮੋਲ ਸਿੰਘ ਮੋਲਾ ਵਾਸੀ ਸੇਰੋਂ ਵੱਜੋਂ ਹੋਈ ਹੈ।
ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਕੋਲੋਂ ਤਿੰਨ ਪਿਸਟਲ ਬਰਾਮਦ ਕੀਤੇ ਗਏ ਹਨ। ਐਸ.ਐਸ.ਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਫੜੇ ਗਏ ਲੋਕ ਗੈਂਗਸਟਰ ਸੱਤਾ ਨੌਸ਼ਹਿਰਾ ਦੇ ਇਸ਼ਾਰੇ 'ਤੇ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਫਿਰੋਤੀ ਦੀ ਰਕਮ ਵਸੂਲਦੇ ਸਨ। ਐਸਐਸਪੀ ਨੇ ਦੱਸਿਆ ਕਿ ਉਕਤ ਲੋਕਾਂ ਨੂੰ ਪਿੰਡ ਸ਼ੇਰੋ ਨੇੜਿਓਂ ਨਾਕੇਬੰਦੀ ਦੌਰਾਨ ਮੋਟਰਸਾਈਕਲ 'ਤੇ ਜਾਂਦਿਆਂ ਹੋਇਆਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਐਸਪੀ ਗਰੇਵਾਲ ਨੇ ਕਿਹਾ ਫੜੇ ਗਏ ਨੌਜਵਾਨਾਂ ਦਾ ਰਿਮਾਂਡ ਹਾਸਲ ਕਰਕੇ ਅੱਗੇ ਪੁੱਛਗਿੱਛ ਕੀਤੀ ਜਾਵੇਗੀ। ਐਸਐਸਪੀ ਨੇ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਅਪਰਾਧ ਦੀ ਦੁਨੀਆ ਵਿੱਚ ਕਦੇ ਵੀ ਰਾਤ ਤੋਂ ਬਾਅਦ ਸਵੇਰ ਨਹੀਂ ਹੁੰਦੀ ਹੈ। ਇਸ ਲਈ ਇਸ ਰਾਹ ਤੋਂ ਦੂਰ ਰਹਿ ਕੇ ਪੜ ਲਿਖਕੇ ਚੰਗੀ ਜ਼ਿੰਦਗੀ ਬੀਤਤ ਕਰਨ। ਐਸਐਸਪੀ ਨੇ ਆਮ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਹੈ ਕਿ ਅਗਰ ਤੁਹਾਨੂੰ ਫਿਰੋਤੀ ਦੀ ਕਾਲ ਆਉਂਦੀ ਹੈ ਤਾਂ ਉਹ ਪੁਲਿਸ ਨੂੰ ਸ਼ਿਕਾਇਤ ਕਰਨ ਤਾਂ ਜੋ ਫਿਰੋਤੀ ਮੰਗਣ ਵਾਲਿਆਂ ਤੱਕ ਪਹੁੰਚ ਕੇ ਕਾਰਵਾਈ ਕੀਤੀ ਜਾਵੇ।