ਹਰਿਆਣਾ ਦੇ ਜੀਂਦ ਚ ਭਿਆਨਕ ਹਾਦਸਾ, ਰੋਡਵੇਜ਼ ਦੀ ਬੱਸ ਅਤੇ ਕਰੂਜ਼ਰ ਦੀ ਟੱਕਰ ਚ 5 ਲੋਕਾਂ ਦੀ ਮੌਤ; 25 ਜ਼ਖਮੀ
ਜੀਂਦ: ਜੀਂਦ-ਭਿਵਾਨੀ ਰੋਡ 'ਤੇ ਪਿੰਡ ਬੀਬੀਪੁਰ ਨੇੜੇ ਭਿਵਾਨੀ ਰੋਡਵੇਜ਼ ਦੀ ਬੱਸ ਅਤੇ ਕਰੂਜ਼ਰ ਜੀਪ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਸਵੇਰੇ ਦਸ ਵਜੇ ਵਾਪਰਿਆ। ਫਿਲਹਾਲ ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 25 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਸੂਚਨਾ ਮਿਲਦੇ ਹੀ ਡੀ.ਐਸ.ਪੀ ਰੋਹਤਾਸ਼ ਧੂਲ ਸਿਵਲ ਹਸਪਤਾਲ ਵਿੱਚ ਪਹੁੰਚ ਗਏ, ਜਦੋਂਕਿ ਹਸਪਤਾਲ ਦੇ ਸਾਰੇ ਡਾਕਟਰਾਂ ਨੂੰ ਤੁਰੰਤ ਐਮਰਜੈਂਸੀ ਵਿੱਚ ਪੁੱਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਆਸਟ੍ਰੇਲੀਆ: ਭਾਰਤੀ ਮੂਲ ਦੇ ਵਿਅਕਤੀ ਨੇ ਸਾਬਕਾ ਪ੍ਰੇਮਿਕਾ ਨੂੰ ਗਲਾ ਵੱਢ ਜ਼ਿੰਦਾ ਦਫ਼ਨਾਇਆ
ਪੰਜ ਲੋਕਾਂ ਦੀ ਮੌਕੇ 'ਤੇ ਹੀ ਮੌਤ
ਭਿਵਾਨੀ ਡਿਪੂ ਦੀ ਇੱਕ ਬੱਸ ਸਵੇਰੇ 9.30 ਵਜੇ ਜੀਂਦ ਬੱਸ ਸਟੈਂਡ ਤੋਂ ਰਵਾਨਾ ਹੋਈ। ਜਦੋਂ ਉਹ ਪਿੰਡ ਬੀਬੀਪੁਰ ਨੇੜੇ ਪੁੱਜੀ ਤਾਂ ਮੁੰਢਲ ਤੋਂ ਆ ਰਹੀ ਕਰੂਜ਼ਰ ਜੀਪ ਨਾਲ ਉਸ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ 'ਚ ਕਰੂਜ਼ਰ ਜੀਪ ਦੇ ਪਰਖੱਚੇ ਉੱਡ ਗਏ। ਹਾਦਸਾ ਹੁੰਦੇ ਹੀ ਹਾਹਾਕਾਰ ਮੱਚ ਗਈ। ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇੱਥੇ ਦੋ ਹੋਰ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਚੋਰਨੀ ਗੀਤ ਹੋਇਆ ਰਿਲੀਜ਼, ਪਰ...
ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਕਰਵਾਇਆ ਦਾਖ਼ਲ
ਸਾਰੇ ਜ਼ਖਮੀਆਂ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਫਿਲਹਾਲ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚ ਚੁੱਕਿਆ ਹੈ। ਸਿਵਲ ਹਸਪਤਾਲ ਦੇ ਡਿਪਟੀ ਐਮ.ਐਸ. ਡਾਕਟਰ ਰਾਜੇਸ਼ ਭੋਲਾ ਨੇ ਦੱਸਿਆ ਕਿ ਸਾਰੇ ਡਾਕਟਰਾਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪੁੱਜਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: Orange Alert: ਕਿਨ੍ਹਾਂ ਖ਼ਤਰਨਾਕ ਸਾਬਤ ਹੋ ਸਕਦਾ ਪੰਜਾਬ ਲਈ ਆਰੇਂਜ ਅਲਰਟ? ਇੱਥੇ ਜਾਣੋ