Howrah Express Fire: ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਟ੍ਰੇਨ ਦੇ ਡੱਬੇ ਨੂੰ ਲੱਗੀ ਭਿਆਨਕ ਅੱਗ, ਮਚੀ ਹਫੜਾ-ਦਫੜੀ

ਮਿਲੀ ਜਾਣਕਾਰੀ ਮੁਤਾਬਿਕ ਹਾਵੜਾ ਐਕਸਪ੍ਰੈਸ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ। ਕਿ ਅਚਾਨਕ ਇੱਕ ਡੱਬੇ ’ਚ ਭਿਆਨਕ ਅੱਗ ਲਗ ਗਈ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

By  Aarti July 13th 2024 07:53 PM -- Updated: July 13th 2024 09:25 PM

Howrah Express Fire: ਹਾਵੜਾ ਐਕਸਪ੍ਰੈਸ ’ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹਾਵੜਾ ਐਕਸਪ੍ਰੈਸ ਦੇ ਇੱਕ ਡੱਬੇ ’ਚ ਭਿਆਨਕ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਟ੍ਰੇਨ ’ਚ ਸਵਾਰ ਯਾਤਰੀਆਂ ’ਚ ਹਫੜਾ ਦਫੜੀ ਮਚ ਗਈ। ਟ੍ਰੇਨ ’ਚ ਸਵਾਰ ਯਾਤਰੀਆਂ ਨੇ ਹੇਠਾਂ ਉਤਰ ਕੇ ਆਪਣੀ ਜਾਨ ਬਚਾਈ। 

ਮਿਲੀ ਜਾਣਕਾਰੀ ਮੁਤਾਬਿਕ ਹਾਵੜਾ ਐਕਸਪ੍ਰੈਸ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ। ਕਿ ਅਚਾਨਕ ਇੱਕ ਡੱਬੇ ’ਚ ਭਿਆਨਕ ਅੱਗ ਲਗ ਗਈ। ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਅੱਗ ਦਾ ਪਤਾ ਲੱਗਣ ਮਗਰੋਂ ਸਾਰੇ ਯਾਤਰੀ ਟ੍ਰੇਨ ਤੋਂ ਹੇਠਾਂ ਉਤਰ ਗਏ ਅਤੇ ਆਪਣੀ ਜਾਨ ਬਚਾਈ। ਗਣੀਮਤ ਇਹ ਰਹੀ ਕਿ ਇਸ ਹਾਦਸੇ ’ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। 

ਫਿਲਹਾਲ ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮੀਆਂ ਨੇ ਅੱਗ ’ਤੇ ਕਾਬੂ ਪਾਇਆ। ਖੈਰ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

 

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਦੇ ਲਈ ਰੇਲ ’ਚੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਇੱਕ ਯਾਤਰੀ ਦੀ ਲੱਤ ਟੁੱਟ ਗਈ। ਕਈਆਂ ਨੇ ਆਪਣਾ ਸਾਮਾਨ ਟ੍ਰੇਨ ’ਚ ਹੀ ਛੱਡ ਦਿੱਤਾ ਜਿਸ ਕਾਰਨ ਸਾਮਾਨ ਅਤੇ ਮੋਬਾਈਲ ਗੁੰਮ ਹੋ ਗਏ। ਪਰ ਇਸ ਦੌਰਾਨ ਕੋਈ ਵੀ ਰੇਲਵੇ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਜੀਆਰਪੀ ਅਧਿਕਾਰੀ ਯਾਤਰੀਆਂ ਦੀ ਸੁਧ ਲੈਣ ਨਹੀਂ ਪਹੁੰਚਿਆਂ ਜਦੋਂ ਰੇਲ ਦੇ ਡਰਾਈਵਰ ਵੱਲੋਂ ਅੱਗ ’ਤੇ ਕੰਟਰੋਲ ਕੀਤਾ ਗਿਆ ਤੇ ਉਸ ਤੋਂ ਬਾਅਦ ਰੇਲ ਗੱਡੀ ਜੋੜਾ ਫਾਟਕ ਤੋਂ ਦਿੱਲੀ ਦੇ ਲਈ ਰਵਾਨਾ ਹੋ ਗਈ ਪਰ ਕਈ ਯਾਤਰੀ ਅੰਮ੍ਰਿਤਸਰ ਜੋੜਾ ਫਾਟਕ ’ਤੇ ਹੀ ਰਹਿ ਗਏ ਜੇਕਰ ਗੱਡੀ ਤੇਜ਼ ਹੁੰਦੀ ਅਤੇ ਅੱਗ ਜਿਆਦਾ ਫੈਲ ਸਕਦੀ ਸੀ ਤੇ ਉਸ ਦੇ ਨਾਲ ਕਾਫੀ ਨੁਕਸਾਨ ਵੀ ਹੋ ਸਕਦਾ ਸੀ। 

 ਉੱਥੇ ਹੀ ਇੱਕ ਯਾਤਰੀ ਨੇ ਦੱਸਿਆ ਕਿ ਗੱਡੀ ਦੀ ਡਿਸਕ ਬ੍ਰੇਕ ਜਾਂ ਬੈਰਿੰਗ ਦੇ ਵਿੱਚ ਅੱਗ ਲੱਗਣ ਕਾਰਨ ਇਹ ਸਾਰੀ ਘਟਨਾ ਹੋਈ ਸੀ ਅੱਗ ਕਾਫੀ ਤੇਜ਼ ਸੀ ਜਿਹਦੇ ਚਲਦੇ ਅਸੀਂ ਡਰਦੇ ਮਾਰੇ ਗੱਡੀ ਵਿੱਚੋਂ ਛਾਲਾਂ ਮਾਰ ਦਿੱਤੀਆਂ। 

ਇਹ ਵੀ ਪੜ੍ਹੋ: Shambhu Border ’ਤੇ ਦਿੱਤੇ ਧਰਨੇ ਨੂੰ ਲੈ ਕੇ ਕਿਸਾਨ ਆਗੂ ਪੰਧੇਰ ਦਾ ਵੱਡਾ ਬਿਆਨ, ਕਿਹਾ- ਕਿਸਾਨਾਂ ਨੇ ਨਹੀਂ ਰੋਕੇ ਸ਼ੰਭੂ ਬਾਰਡਰ..'

Related Post