Diljit Dosanjh ਦੇ ਸ਼ੋਅ ਦੌਰਾਨ ਸਿੱਖ ਨੌਜਵਾਨਾਂ ਦੀ ਐਂਟਰੀ ’ਤੇ ਰੋਕ ਲਗਾਉਣ ਦਾ ਮਾਮਲਾ, ਜਥੇਦਾਰ ਗਿ. ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
ਜਥੇਦਾਰ ਨੇ ਮੁਕਤਸਰ ਸਾਹਿਬ ਦੇ ਹਰਜਿੰਦਰ ਸਿੰਘ ਨੂੰ, ਜਿਸਨੇ ਪੰਜ ਤਖਤਾਂ ਦੀ ਸਾਈਕਲ ਯਾਤਰਾ ਕੀਤੀ, ਜਥੇਦਾਰ ਸਾਹਿਬ ਵੱਲੋਂ ਉਸ ਨੌਜਵਾਨ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਨੌਜਵਾਨ ਪੀੜੀ ਨੂੰ ਪ੍ਰੇਰਨਾ ਦੇਣ ਵਾਲੇ ਹਨ ਅਤੇ ਇਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਸਕਦੇ ਹਨ।
Aarti
October 28th 2025 11:09 AM
Jathedar Giani Kuldeep Singh Gargajj : ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੀਤੀ ਗਈ ਕਥਾ ਦੌਰਾਨ ਨੌਜਵਾਨੀ ਜੋਸ਼, ਧਾਰਮਿਕ ਜ਼ਿੰਮੇਵਾਰੀ ਅਤੇ ਸਰਕਾਰੀ ਪ੍ਰਬੰਧਾਂ ਬਾਰੇ ਗਹਿਰੇ ਵਿਚਾਰ ਪੇਸ਼ ਕੀਤੇ। ਜਥੇਦਾਰ ਨੇ ਸੱਚੇ ਪਾਤਸ਼ਾਹ ਦੇ ਸੂਬੇ ਨੂੰ ਯਾਦ ਕਰਦੇ ਹੋਏ ਗੁਰੂ ਦੀ ਬਾਣੀ ਤੇ ਨਾਮ ਸਿਮਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਗੁਰੂ ਦੀ ਕਿਰਪਾ ਨਾਲ ਹੀ ਨੌਜਵਾਨ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਦੇ ਹਨ।
ਜਥੇਦਾਰ ਨੇ ਮੁਕਤਸਰ ਸਾਹਿਬ ਦੇ ਹਰਜਿੰਦਰ ਸਿੰਘ ਨੂੰ, ਜਿਸਨੇ ਪੰਜ ਤਖਤਾਂ ਦੀ ਸਾਈਕਲ ਯਾਤਰਾ ਕੀਤੀ, ਜਥੇਦਾਰ ਸਾਹਿਬ ਵੱਲੋਂ ਉਸ ਨੌਜਵਾਨ ਨੂੰ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਜਿਹੇ ਨੌਜਵਾਨ ਪੀੜੀ ਨੂੰ ਪ੍ਰੇਰਨਾ ਦੇਣ ਵਾਲੇ ਹਨ ਅਤੇ ਇਸੇ ਤਰ੍ਹਾਂ ਹੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖ ਸਕਦੇ ਹਨ।
ਜਥੇਦਾਰ ਨੇ ਗੁਰੂ ਹਰਗੋਬਿੰਦ ਜੀ ਦੇ ਸਿੱਖਿਆਵਾਂ ਅਨੁਸਾਰ ਅਰਦਾਸ ਕਰਕੇ ਹਰਜਿੰਦਰ ਲਈ ਚੜ੍ਹਦੀ ਕਲਾ ਦੀ ਕਾਮਨਾ ਕੀਤੀ।350 ਸਾਲਾ ਸ਼ਤਾਬਦੀ ਮਸਲੇ ਨੂੰ ਲੈ ਕੇ ਜਥੇਦਾਰ ਨੇ ਗੁਰਦੁਆਰਾ ਸਾਹਿਬਾਂ ਦੇ ਆਲੇ ਦੁਆਲੇ ਸਫਾਈ, ਸੜਕਾਂ ਦੀ ਮਰੰਮਤ, ਅਤੇ ਲਾਈਟਿੰਗ ਸੰਬੰਧੀ ਪੱਕੇ ਪ੍ਰਬੰਧਾਂ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼ਤਾਬਦੀ ਮਨਾਉਣ ਲਈ ਜਰੂਰੀ ਢਾਂਚਾ ਤਿਆਰ ਹੋਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਇਹ ਕੰਮ ਕਰਨੇ ਚਾਹੀਦੇ ਹਨ ਵਿਸ਼ੇਸ਼ ਤੌਰ 'ਤੇ ਸਤਲੁਜ ਵਾਲਾ ਪੁਲ ਪਾਰ ਕਰਨ ਵਾਲੇ ਪੁਲ ਦੀ ਸਥਿਤੀ ਤੇ ਚਿੰਤਾ ਜਾਹਿਰ ਕੀਤੀ ਅਤੇ ਹਾਦਸਿਆਂ ਤੋਂ ਬਚਾਅ ਲਈ ਸੁਧਾਰਾਂ ਦੀ ਲੋੜ ਦੱਸੀ।
ਦਲਜੀਤ ਦੇ ਆਸਟ੍ਰੇਲੀਆ ਦੌਰੇ ਦੌਰਾਨ ਸਿੱਖ ਨੌਜਵਾਨਾਂ ਵੱਲੋਂ ਕਕਾਰ ਪਹਿਨਣ 'ਤੇ ਰੋਕ ਬਾਰੇ ਪੁੱਛੇ ਗਏ ਸਵਾਲਾਂ 'ਤੇ ਜਥੇਦਾਰ ਨੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਗੁਰੂ ਦੀ ਸਹਾਇਤਾ ਨਾਲ ਹੀ ਸਾਨੂੰ ਆਪਣੇ ਧਾਰਮਿਕ ਪ੍ਰਚਾਰ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਥੇਦਾਰ ਨੇ ਸਾਰਿਆਂ ਨੌਜਵਾਨਾਂ ਨੂੰ ਗੁਰੂ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।