‘Jora Sahib : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਦੇ ਪਵਿੱਤਰ ਜੋੜਾ ਸਾਹਿਬ ਨੂੰ ਪਟਨਾ ਸਾਹਿਬ ਲਿਜਾਇਆ ਜਾਵੇਗਾ : ਹਰਦੀਪ ਸਿੰਘ ਪੁਰੀ

‘Jora Sahib' : ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ 300 ਸਾਲ ਪੁਰਾਣੇ ਇਤਿਹਾਸਕ ਜੋੜਾ ਸਾਹਿਬ ਨੂੰ ਸਿੱਖ ਸੰਗਤ ਨੇ ਬੀਤੇ ਦਿਨੀਂ ਦਸਵੇਂ ਸਿੱਖ ਗੁਰੂ ਦੇ ਜਨਮ ਸਥਾਨ, ਗੁਰਦੁਆਰਾ ਪਟਨਾ ਸਾਹਿਬ ਵਿਖੇ ਸੁਰੱਖਿਅਤ ਰੱਖਣ ਦਾ ਫੈਸਲਾ ਲਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਿੱਖ ਇਤਿਹਾਸਕਾਰਾਂ ਅਤੇ ਆਗੂਆਂ ਦੀ ਕਮੇਟੀ ਨੇ ਸਰਬਸੰਮਤੀ ਨਾਲ ਪਟਨਾ ਸਾਹਿਬ ਵਿਖੇ ਉਕਤ ਨਿਸ਼ਾਨੀ ਰੱਖਣ ਦਾ ਫ਼ੈਸਲਾ ਕੀਤਾ ਹੈ

By  Shanker Badra October 13th 2025 05:41 PM -- Updated: October 13th 2025 05:45 PM

‘Jora Sahib' : ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ 300 ਸਾਲ ਪੁਰਾਣੇ ਇਤਿਹਾਸਕ ਜੋੜਾ ਸਾਹਿਬ ਨੂੰ ਸਿੱਖ ਸੰਗਤ ਨੇ ਬੀਤੇ ਦਿਨੀਂ ਦਸਵੇਂ ਸਿੱਖ ਗੁਰੂ ਦੇ ਜਨਮ ਸਥਾਨ, ਗੁਰਦੁਆਰਾ ਪਟਨਾ ਸਾਹਿਬ ਵਿਖੇ ਸੁਰੱਖਿਅਤ ਰੱਖਣ ਦਾ ਫੈਸਲਾ ਲਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਿੱਖ ਇਤਿਹਾਸਕਾਰਾਂ ਅਤੇ ਆਗੂਆਂ ਦੀ ਕਮੇਟੀ ਨੇ ਸਰਬਸੰਮਤੀ ਨਾਲ ਪਟਨਾ ਸਾਹਿਬ ਵਿਖੇ ਉਕਤ ਨਿਸ਼ਾਨੀ ਰੱਖਣ ਦਾ ਫ਼ੈਸਲਾ ਕੀਤਾ ਹੈ।

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 'ਜੋੜਾ ਸਾਹਿਬ' ਨੂੰ ਪਟਨਾ ਸਾਹਿਬ ਲਿਜਾਇਆ ਜਾਵੇਗਾ ਤਾਂ ਜੋ ਸਿੱਖ ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਕਰ ਸਕਣ। ਇਸ ਦੇ ਲਈ ਦਿੱਲੀ ਤੋਂ ਪਟਨਾ ਸਾਹਿਬ ਤੱਕ 1500 ਕਿਲੋਮੀਟਰ ਦੀ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯਾਤਰਾ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਵਿਚੋਂ ਦੀ ਲੰਘੇਗੀ। ਫ਼ਿਲਹਾਲ ਇਹ ਯਾਤਰਾ ਦੀਵਾਲੀ ਤੋਂ ਬਾਅਦ ਸ਼ੁਰੂ ਹੋਣ ਦੀ ਸੰਭਾਵਨਾ ਹੈ।  

ਦੱਸ ਦੇਈਏ ਕਿ ਬੀਤੇ ਦਿਨੀਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪਟਨਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇਐਸ ਸੋਹੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਾਂਝੇ ਤੌਰ ’ਤੇ ਕਿਹਾ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਦੇ 300 ਸਾਲ ਪੁਰਾਣੇ ਜੋੜਾ ਸਾਹਿਬ ਨੂੰ ਸਿੱਖ ਸੰਗਤ ਨੇ ਦਸਵੇਂ ਸਿੱਖ ਗੁਰੂ ਦੇ ਜਨਮ ਸਥਾਨ, ਗੁਰਦੁਆਰਾ ਪਟਨਾ ਸਾਹਿਬ ਵਿਖੇ ਸੁਰੱਖਿਅਤ ਰੱਖਣ ਦਾ ਫੈਸਲਾ ਲਿਆ ਹੈ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਗੁਰੂ ਗੋਬਿੰਦ ਸਿੰਘ ਦਾ ਜਨਮ ਸਥਾਨ ਹੈ। 


Related Post