Iran ਖਿਲਾਫ਼ ਯੁੱਧ ਚ ਡਟੇ ਰਹਿਣਗੇ ਟਰੰਪ ! ਇਜ਼ਰਾਈਲੀ ਮਾਹਰਾਂ ਚ ਚਿੰਤਾ ਕਿਉਂ ? ਪੜ੍ਹੋ, ਈਰਾਨ ਉਪਰ ਹਮਲੇ ਤੇ ਰੂਸ ਤੇ ਚੀਨ ਦਾ ਕੀ ਹੈ ਸਟੈਂਡ ?
Iran Isreal War : ਰੱਖਿਆ ਮਾਹਰ ਯੋਵ ਲਿਮੋਰ ਨੇ ਅਖਬਾਰ "ਇਜ਼ਰਾਈਲ ਹਯੋਮ" ਵਿੱਚ ਚੇਤਾਵਨੀ ਦਿੱਤੀ ਕਿ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਮਤਭੇਦ ਜਲਦੀ ਹੀ ਉਭਰ ਸਕਦੇ ਹਨ। ਉਨ੍ਹਾਂ ਕਿਹਾ, "ਇਜ਼ਰਾਈਲ ਕਈ ਦਿਨਾਂ ਜਾਂ ਹਫ਼ਤਿਆਂ ਲਈ ਜੰਗ ਜਾਰੀ ਰੱਖਣ ਲਈ ਤਿਆਰ ਹੈ, ਸ਼ਾਇਦ ਇਸ ਤੋਂ ਵੀ ਵੱਧ ਸਮਾਂ।
Iran Isreal War : ਈਰਾਨ ਤੇ ਇਜ਼ਰਾਈਲ 'ਚ ਬੀਤੇ ਦਿਨ ਤੋਂ ਸ਼ੁਰੂ ਹੋਇਆ ਯੁੱਧ ਲਗਾਤਾਰ ਭਿਆਨਕ ਹੁੰਦਾ ਜਾ ਰਿਹਾ ਹੈ। ਇਸ ਯੁੱਧ ਨੇ ਦੁਨੀਆ ਭਰ ਦੇ ਦੇਸ਼ਾਂ 'ਚ ਹਾਹਾਕਾਰ ਮਚਾ ਦਿੱਤੀ ਸੀ ਅਤੇ ਕੱਚੇ ਤੇਲ ਦੀਆਂ ਕੀਮਤਾਂ (Crude Oil Price) ਤੇ ਮਹਿੰਗਾਈ (Inflation) ਸਮੇਤ ਅੱਗੇ ਇਸ ਦੇ ਨਿਕਲਣ ਵਾਲੇ ਸਿੱਟਿਆਂ ਲਈ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਅਮਰੀਕੀ ਤੇ ਇਜਰਾਈਲ ਹਮਲਿਆਂ 'ਚ ਈਰਾਨ ਦੇ ਸੁਪਰੀਮ ਲੀਡਰ ਅਮਾਨਤੁੱਲਾ ਅਲੀ ਖਮੇਨੀ ਦੀ ਮੌਤ ਅਤੇ 200 ਤੋਂ ਵੱਧ ਲੋਕਾਂ ਦੀਆਂ ਮੌਤਾਂ ਦੇ ਅੰਕੜਿਆਂ ਤੋਂ ਬਾਅਦ ਅੱਗ ਹੋਰ ਭੜਕ ਗਈ ਹੈ। ਦੁਨੀਆ ਭਰ 'ਚ ਈਰਾਨ ਦੇ ਸਮਰਥਕਾਂ ਵਿੱਚ ਜਿਥੇ ਰੋਸ ਪਾਇਆ ਜਾ ਰਿਹਾ ਹੈ। ਰੂਸ (Russia) ਅਤੇ ਚੀਨ (China) ਨੇ ਈਰਾਨ 'ਤੇ ਕੀਤੇ ਇਸ ਹਮਲੇ ਦੀ ਜਿਥੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਈਰਾਨ ਦਾ ਖੁੱਲ੍ਹ ਕੇ ਸਾਥ ਦਿੱਤੇ ਜਾਣ ਬਾਰੇ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਉਥੇ ਰਾਸ਼ਟਰਪਤੀ ਡੋਨਾਲਡ ਟਰੰਪ (President Donald Trump) ਨੂੰ ਉਸ ਦੇ ਆਪਣੇ ਅਮਰੀਕਾ ਵਿੱਚ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਉਭਰ ਰਹੀ ਨਵੀਂ ਸਥਿਤੀ ਨੂੰ ਵੇਖਦਿਆਂ ਇਜ਼ਰਾਈਲੀ ਮਾਹਰਾਂ 'ਚ ਚਿੰਤਾ ਪੈਦਾ ਹੋਈ ਹੈ।
ਇਜ਼ਰਾਈਲੀ ਮਾਹਰਾਂ 'ਚ ਚਿੰਤਾ ਕਿਉਂ ?
ਬੀਬੀਸੀ ਦੀ ਰਿਪੋਰਟ ਅਨੁਸਾਰ, ਕੁਝ ਇਜ਼ਰਾਈਲੀ ਪੱਤਰਕਾਰ ਅਤੇ ਰੱਖਿਆ ਮਾਹਰ ਇਸ ਲਈ ਚਿੰਤਾ ਵਿੱਚ ਹਨ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਵਿਰੁੱਧ ਚੱਲ ਰਹੀ ਜੰਗ ਨੂੰ ਛੱਡ ਸਕਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਜ਼ਰਾਈਲ ਨੇ ਇੱਕ ਲੰਬੀ ਜੰਗ ਲਈ ਤਿਆਰੀ ਕਰ ਲਈ ਹੈ, ਜਦੋਂ ਕਿ ਟਰੰਪ ਤੋਂ ਇੰਨਾ ਸਬਰ ਰੱਖਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਰੱਖਿਆ ਮਾਹਰ ਯੋਵ ਲਿਮੋਰ ਨੇ ਅਖਬਾਰ "ਇਜ਼ਰਾਈਲ ਹਯੋਮ" ਵਿੱਚ ਚੇਤਾਵਨੀ ਦਿੱਤੀ ਕਿ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਮਤਭੇਦ ਜਲਦੀ ਹੀ ਉਭਰ ਸਕਦੇ ਹਨ। ਉਨ੍ਹਾਂ ਕਿਹਾ, "ਇਜ਼ਰਾਈਲ ਕਈ ਦਿਨਾਂ ਜਾਂ ਹਫ਼ਤਿਆਂ ਲਈ ਜੰਗ ਜਾਰੀ ਰੱਖਣ ਲਈ ਤਿਆਰ ਹੈ, ਸ਼ਾਇਦ ਇਸ ਤੋਂ ਵੀ ਵੱਧ ਸਮਾਂ। ਪਰ ਇਹ ਸਪੱਸ਼ਟ ਨਹੀਂ ਹੈ ਕਿ ਟਰੰਪ ਕੋਲ ਉਹ ਸਬਰ ਅਤੇ ਸੰਜਮ ਹੈ ਜਾਂ ਨਹੀਂ।"
ਇੱਕ ਸੀਨੀਅਰ ਪੱਤਰਕਾਰ ਨਾਹੁਮ ਬਾਰਨੀਆ ਨੇ ਅਖਬਾਰ "ਯੇਦੀਓਥ ਅਹਰੋਨੋਥ" ਵਿੱਚ ਲਿਖਿਆ, "ਅਮਰੀਕਾ ਲਈ, ਇਹ ਜੰਗ ਇੱਕ 'ਵਿਕਲਪ' ਹੈ, ਪਰ ਇਜ਼ਰਾਈਲ ਲਈ, ਇਹ ਇੱਕ 'ਜ਼ਰੂਰਤ' ਹੈ।" ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਵੇਂ ਅਮਰੀਕੀ ਰਾਸ਼ਟਰਪਤੀ ਟਰੰਪ ਹੁਣ ਤੱਕ ਪੂਰੀ ਤਰ੍ਹਾਂ ਸਮਰਥਕ ਰਹੇ ਹਨ, ਪਰੰਤੂ ਅਮਰੀਕੀ ਜਨਤਾ ਦੀ ਸਲਾਹ ਇਜ਼ਰਾਈਲ ਦੇ ਵਿਰੁੱਧ ਭੁਗਤ ਸਕਦੀ ਹੈ।
'ਐਨ 12' ਵੈੱਬਸਾਈਟ ਦੇ ਅਨੁਸਾਰ, ਇਜ਼ਰਾਈਲੀ ਨੇਤਾ ਅਤੇ ਸੁਰੱਖਿਆ ਅਧਿਕਾਰੀ ਕਹਿ ਰਹੇ ਹਨ, "ਇਹ ਸਿਰਫ਼ ਸ਼ੁਰੂਆਤ ਹੈ, ਕਾਰਵਾਈ ਕਈ ਦਿਨਾਂ ਤੱਕ ਜਾਰੀ ਰਹੇਗੀ।"
ਚੀਨ ਦਾ ਹਮਲਾ, ਰੂਸ ਦਾ ਸਟੈਂਡ
ਈਰਾਨ ਦੇ ਕਈ ਸ਼ਹਿਰਾਂ ਵਿੱਚ ਸਕੂਲਾਂ ਅਤੇ ਰਿਹਾਇਸ਼ੀ ਇਲਾਕਿਆਂ 'ਤੇ ਮਿਜ਼ਾਈਲਾਂ ਡਿੱਗਣ ਨਾਲ, ਦੁਨੀਆ ਦੀਆਂ ਮਹਾਂਸ਼ਕਤੀਆਂ ਹੁਣ ਖੁੱਲ੍ਹ ਕੇ ਮੈਦਾਨ ਵਿੱਚ ਉਤਰ ਆਈਆਂ ਹਨ। ਜਿੱਥੇ ਰੂਸ ਅਤੇ ਚੀਨ ਨੇ ਈਰਾਨ ਦਾ ਸਾਥ ਦਿੱਤਾ ਹੈ ਅਤੇ ਅਮਰੀਕਾ ਅਤੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਇਆ ਹੈ, ਉੱਥੇ ਹੀ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਵਿੱਚ ਵੀ ਮਤਭੇਦ ਉੱਭਰ ਕੇ ਸਾਹਮਣੇ ਆਏ ਹਨ।
ਬੀਜਿੰਗ ਵਿੱਚ, ਰੱਖਿਆ ਮੰਤਰਾਲੇ ਦੇ ਬੁਲਾਰੇ ਝਾਂਗ ਸ਼ਿਆਓਗਾਂਗ ਨੇ ਅਮਰੀਕਾ ਨੂੰ ਅੰਤਰਰਾਸ਼ਟਰੀ ਪ੍ਰਮਾਣੂ ਪ੍ਰਣਾਲੀ ਅਤੇ ਵਿਸ਼ਵ ਸਥਿਰਤਾ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ। ਚੀਨ ਦਾ ਮੰਨਣਾ ਹੈ ਕਿ ਅਮਰੀਕਾ ਵਿਸ਼ਵ ਪ੍ਰਮਾਣੂ ਸੰਕਟ ਦਾ ਕਾਰਨ ਹੈ। ਚੀਨੀ ਵਿਦੇਸ਼ ਮੰਤਰੀ ਵਾਂਗ ਨੇ ਵੀ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ 'ਤੇ ਹਮਲੇ ਅਸਵੀਕਾਰਨਯੋਗ ਹਨ।
ਰੂਸੀ ਡਿਪਲੋਮੈਟ ਮਿਖਾਇਲ ਉਲਿਆਨੋਵ ਨੇ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਨੂੰ "ਨਵੀਂ ਹਮਲਾਵਰ ਨੀਤੀ" ਦੱਸਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਨਾਲ ਮੱਧ ਪੂਰਬ ਵਿੱਚ ਸਥਿਤੀ ਕਾਫ਼ੀ ਵਿਗੜ ਸਕਦੀ ਹੈ ਅਤੇ ਅਸਥਿਰਤਾ ਫੈਲ ਸਕਦੀ ਹੈ।
ਈਰਾਨ ਹਮਲੇ 'ਤੇ ਪੁਤਿਨ ਨੇ ਡੋਨਾਲਡ ਟਰੰਪ 'ਤੇ ਵੀ ਬੋਲਿਆ ਸੀ ਹਮਲਾ
ਇਸਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਐਨ 'ਚ ਇਸ ਹਮਲੇ ਦੀ ਨਿਖੇਧੀ ਕੀਤੀ ਸੀ। ਉਨ੍ਹਾਂ ਟਰੰਪ ਵੱਲੋਂ ਕੀਤੇ ਗਏ ਇਨ੍ਹਾਂ ਹਮਲਿਆਂ 'ਤੇ ਸਖਤ ਪ੍ਰਤੀਕਿਰਿਆਂ ਦਿੰਦਿਆਂ ਕਿਹਾ ਸੀ ਕਿ 'ਸ਼ਾਂਤੀ ਦੂਤ' ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣਾ ਅਸਲੀ ਰੰਗ ਦਿੱਤਾ ਦਿੱਤਾ ਹੈ। ਪੁਤਿਨ ਨੇ ਹੁਣ ਇਸ ਈਰਾਨ ਦੇ ਸੁਪਰੀਮ ਲੀਡਰ, ਅਯਾਤੁੱਲਾ ਸੱਯਦ ਅਲੀ ਖਮੇਨੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ 'ਤੇ ਈਰਾਨ ਦੇ ਇਸਲਾਮੀ ਗਣਰਾਜ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਡੂੰਘੀ ਸੰਵੇਦਨਾ ਵੀ ਪ੍ਰਗਟ ਕੀਤੀ।