UGC NET 2023: ਯੂਜੀਸੀ ਨੈੱਟ ਵਾਸਤੇ ਅਪਲਾਈ ਕਰਨ ਲਈ ਆਖਰੀ ਮਿਤੀ ਅੱਜ

By  Pardeep Singh January 17th 2023 01:44 PM -- Updated: January 17th 2023 01:50 PM

ਚੰਡੀਗੜ੍ਹ: ਯੂਨੀਵਰਸਿਟੀ ਗ੍ਰਾਂਟ ਕਮੀਸ਼ਨ ਦੇ ਨੈਸ਼ਨਲ ਅਲਿਜੀਬਿਲਟੀ ਟੈਸਟ 2023  ਲਈ ਆਪਲਾਈ ਕਰਨ ਦੀ ਪ੍ਰਕਿਰਿਆ ਖ਼ਤਮ ਹੋਣ ਵਾਲੀ ਹੈ। ਯੂਜੀਸੀ ਨੈੱਟ 2023 ਪਰੀਖਿਆ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਅੱਜ ਯਾਨੀ 17 ਜਨਵਰੀ, 2023 ਤੱਕ ਹੈ।

ਫੀਸ ਭਰਨ ਦੀ ਆਖਰੀ ਮਿਤੀ 18 ਜਨਵਰੀ

ਜਿਹੜੇ ਉਮੀਦਵਾਰ ਯੂਜੀਸੀ ਨੈੱਟ ਪਰੀਖਿਆ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਯੂਜੀਸੀ ਦੀ ਆਫਿਸ਼ੀਅਲ ਵੈਬਸਾਈਟ ugcnet.nta.nic.in 'ਤੇ  ਕਰ ਸਕਦੇ ਹਨ। ਪਰੀਖਿਆ ਲਈ ਫੀਸ ਭਰਨ ਦੀ ਆਖਰੀ ਮਿਤੀ 18 ਜਨਵਰੀ, 2023 ਹੈ। ਫੀਸ ਕ੍ਰੈਡਿਟ ਕਾਰਡ/ਡੈਬਿਟ ਕਾਰਡ/ਨੈੱਟ ਬੈਂਕਿੰਗ/ਯੂਪੀਆਈ ਦੇ ਮਾਧਿਅਮ ਰਾਹੀ ਹੀ ਜਮਾਂ ਕਰਵਾਈ ਜਾ ਸਕਦੀ ਹੈ।

ਸ਼ਾਮ 5 ਵਜੇ ਤੱਕ ਕਰ ਸਕਦੇ ਹੋ ਅਪਲਾਈ

ਯੂਜੀਸੀ ਨੈੱਟ ਪਰੀਖਿਆ ਲਈ 17 ਜਨਵਰੀ 2023 ਨੂੰ ਸ਼ਾਮੀ 5 ਵਜੇ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਉਮੀਦਵਾਰ ਐਪਲੀਕੇਸ਼ਨ ਵਿਚ ਸੁਧਾਰ 19 ਅਤੇ 20 ਜਨਵਰੀ, 2023 ਤੱਕ ਕਰ ਸਕਦੇ ਹਨ। ਫਰਵਰੀ 2023 ਦੇ ਪਹਿਲੇ ਹਫ਼ਤੇ ਪਰੀਖਿਆ ਸੈਂਟਰ ਦਾ ਸ਼ਹਿਰ ਰਿਲੀਜ਼ ਕਰ ਦਿੱਤਾ ਜਾਵੇਗਾ। 

Related Post